Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ
Advertisement
Article Detail0/zeephh/zeephh2203796

Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ

Pawan Tinu Join AAP: ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ ਜੋ ਕਿ ਰਾਸ ਆਉਂਦੀ ਨਜ਼ਰ ਨਹੀਂ ਆ ਰਹੀ ਹੈ।

Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ

Pawan Tinu Join AAP: ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ ਜੋ ਕਿ ਰਾਸ ਆਉਂਦੀ ਨਜ਼ਰ ਨਹੀਂ ਆ ਰਹੀ ਹੈ। ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ ਗੁਰਚਰਨ ਸਿੰਘ ਚੰਨੀ ਵੀ 'ਆਪ' 'ਚ ਸ਼ਾਮਿਲ ਹੋ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਵਨ ਟੀਨੂੰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਟੀਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਸ਼ਨਿੱਚਰਵਾਰ ਨੂੰ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 13 ’ਚੋਂ 7 ਸੀਟਾਂ ’ਤੇ ਉਮੀਦਵਾਰ ਐਲਾਨੇ ਗਏ ਪਰ ਜਲੰਧਰ ਲੋਕ ਸਭਾ ਸੀਟਾਂ ਤੋਂ ਹਾਲੇ ਤੱਕ ਉਮੀਦਵਾਰ ਨਹੀਂ ਉਤਾਰਿਆ। ਪਹਿਲੀ ਸੂਚੀ ਵਿੱਚ ਜਲੰਧਰ ਦੇ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਇੱਕ ਵਾਰ ਇਹ ਚਰਚਾ ਫਿਰ ਛਿੜ ਗਈ ਸੀ ਕਿ ਅਕਾਲੀ ਦਲ ਦੀ ਟਿਕਟ ਨੂੰ ਲੈ ਕੇ ਵਿਵਾਦ ਹੈ।

ਪਾਰਟੀ ਛੱਡਣ ਤੋਂ ਬਾਅਦ ਪਵਨ ਟੀਨੂੰ ਨੇ ਕਿਹਾ ਹੈ ਕਿ 'ਆਪ' ਸਰਕਾਰ ਵੱਲੋਂ ਪੰਜਾਬ 'ਚ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਦੇਖਦਿਆਂ ਮੈਂ ਪਾਰਟੀ 'ਚ ਸ਼ਾਮਲ ਹੋਇਆ ਹਾਂ। 'ਆਪ' ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਲਈ ਕੰਮ ਕਰੇਗੀ। ਟੀਨੂੰ ਨੇ ਕਿਹਾ, 'ਸੀ.ਐਮ ਮਾਨ ਨੇ ਮੈਨੂੰ ਹੌਸਲਾ ਦਿੱਤਾ। ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਕੋਈ ਵੀ ਗਰੀਬ ਵਿਅਕਤੀ ਕਿਤੇ ਵੀ ਰੋਕ ਕੇ ਕੁਝ ਵੀ ਪੁੱਛ ਸਕਦਾ ਹੈ। ਉਹ ਬਹੁਤ ਸਧਾਰਨ ਹਨ।

ਟੀਨੂੰ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ 'ਚ ਸਕੂਲ, ਮੁਹੱਲਾ ਕਲੀਨਿਕ, ਆਟਾ-ਦਾਲ ਦੀ ਹੋਮ ਡਿਲੀਵਰੀ ਸਮੇਤ ਕਈ ਅਜਿਹੇ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ। ਟੀਨੂੰ ਨੇ ਕਿਹਾ ਕਿ ਜਦੋਂ 'ਆਪ' ਸਰਕਾਰ ਹੀ ਕੰਮ ਕਰ ਰਹੀ ਹੈ ਤਾਂ ਮੈਂ ਇਸ ਦੀ ਨਿੰਦਾ ਕਿਵੇਂ ਕਰ ਸਕਦਾ ਹਾਂ।

ਕੁਝ ਪਾਰਟੀਆਂ ਨੂੰ ਪਤਾ ਨਹੀਂ ਕਿੱਥੇ ਖੜ੍ਹਨੈ

ਟੀਨੂੰ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਖਤਰੇ ਵਿੱਚ ਪਾ ਰਹੀ ਹੈ। ਕੇਂਦਰ 'ਆਪ' ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਇਸ ਲਈ ਹੁਣ ਸਾਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ ਕਿ ਕੌਣ ਸੰਵਿਧਾਨ ਦੇ ਹਿੱਤ ਵਿੱਚ ਹੈ ਅਤੇ ਕੌਣ ਇਸਦੇ ਵਿਰੁੱਧ ਹੈ। 'ਆਪ' ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਗਰੀਬਾਂ ਅਤੇ ਆਮ ਲੋਕਾਂ ਦੇ ਹਿੱਤ 'ਚ ਹੈ।

Trending news