Punjab News: ਕੌਮੀ ਜਾਂਚ ਏਜੰਸੀ ਨੇ ਪੰਜਾਬ ਅਤਿਵਾਦੀ ਸਾਜ਼ਿਸ਼ ਕੇਸ ਵਿੱਚ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦੇ ਦੋ ਮੁੱਖ ਸਾਥੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੰਗਲਵਾਰ ਨੂੰ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜਸਪ੍ਰੀਤ ਸਿੰਘ ਅਤੇ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਬਲਜੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਇਨ੍ਹਾਂ ਦੀ ਪਛਾਣ ਵਿਦੇਸ਼ੀ ਮੂਲ ਦੇ ਖਾਲਿਸਤਾਨੀ ਦਹਿਸ਼ਤਗਰਦ ਲੰਡਾ ਵੱਲੋਂ ਗਠਿਤ ਅੱਤਵਾਦੀ ਗਿਰੋਹ ਦੇ ਮੈਂਬਰਾਂ ਵਜੋਂ ਕੀਤੀ ਹੈ।


COMMERCIAL BREAK
SCROLL TO CONTINUE READING

ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਕਿ ਜਸਪ੍ਰੀਤ ਸਿੰਘ ਲੰਡਾ ਅਤੇ ਉਸਦੇ ਸਾਥੀ ਪੱਟੂ ਖਹਿਰਾ ਦਾ ਇੱਕ ਮਹੱਤਵਪੂਰਨ ਗਰਾਊਂਡ ਵਰਕਰ ਸੀ, ਜਦੋਂ ਕਿ ਬਲਜੀਤ ਸਿੰਘ ਲੰਡਾ ਗੈਂਗ ਦੇ ਮੈਂਬਰਾਂ ਅਤੇ ਹੋਰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸੀ। ਐਨਆਈਏ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਲੰਡਾ ਦੇ ਡਰੱਗ ਤਸਕਰੀ ਅਤੇ ਜਬਰਦਸਤੀ ਨੈੱਟਵਰਕ ਵਿੱਚ ਸ਼ਾਮਲ ਸੀ ਜਿਸਦਾ ਉਦੇਸ਼ ਬੀਕੇਆਈ ਲਈ ਫੰਡ ਇਕੱਠਾ ਕਰਨਾ ਸੀ।


ਇਹ ਵੀ ਪੜ੍ਹੋ: Balbir Singh Seechewal: ਸੀਚੇਵਾਲ ਵੱਲੋਂ ਧਨਖੜ ਨੂੰ ਪੱਤਰ- ਸਦਨ ਦੀ ਕਾਰਵਾਈ ਨਾ ਚੱਲਣ ਕਾਰਨ ਕਿਸਾਨਾਂ ਦੇ ਮਸਲਿਆਂ 'ਤੇ ਨਹੀਂ ਹੋ ਸਕੀ ਚਰਚਾ


ਬਲਜੀਤ ਸਥਾਨਕ ਤੌਰ 'ਤੇ ਹਥਿਆਰ ਬਣਾ ਰਿਹਾ ਸੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੰਡਾ ਗੈਂਗ ਦੇ ਕਾਰਕੁਨਾਂ ਨੂੰ ਸਪਲਾਈ ਕਰਦਾ ਸੀ। ਐਨਆਈਏ ਨੇ ਕਿਹਾ ਕਿ ਉਹ ਵੱਖ-ਵੱਖ ਹਥਿਆਰਾਂ ਦੇ ਸਪਲਾਇਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨਾਲ ਅੱਤਵਾਦੀਆਂ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਪਲਾਈ ਲਈ ਦੇਸ਼ ਭਰ ਵਿੱਚ ਗੱਠਜੋੜ ਕੀਤਾ ਸੀ। ਜਾਂਚ ਦੌਰਾਨ, ਐਨਆਈਏ ਨੇ ਮੁਲਜ਼ਮਾਂ ਤੋਂ ਵੱਖ-ਵੱਖ ਹਥਿਆਰ, ਗੋਲਾ-ਬਾਰੂਦ, ਨਸ਼ੀਲੇ ਪਦਾਰਥ ਅਤੇ ਡਰੱਗ ਮਨੀ, ਡਿਜੀਟਲ ਡਿਵਾਈਸ ਅਤੇ ਹੋਰ ਅਪਰਾਧਕ ਚੀਜ਼ਾਂ ਜ਼ਬਤ ਕੀਤੀਆਂ।