Balbir Singh Seechewal: ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਤ ਪ੍ਰਧਾਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦੱਸੀਆਂ।
Trending Photos
Balbir Singh Seechewal: ਪਾਰਲੀਮੈਂਟ ਦੇ ਸਰਦ ਰੁੱਤ ਦੌਰਾਨ ਸੰਵਿਧਾਨ ਦੀ 75ਵੀਂ ਵਰੇਗੰਢ ਮੌਕੇ ਹੋਈ ਚਰਚਾ ਵਿੱਚ ਭਖਦੇ ਮੁੱਦਿਆਂ ’ਤੇ ਕੋਈ ਚਰਚਾ ਨਾ ਹੋਣ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਾਊਸ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਇਸ ਦੌਰਾਨ ਪੱਤਰ ਵਿੱਚ ਲਿਖਿਆ ਹੈ ਕਿ ਸਦਨ ਦੀ ਕਾਰਵਾਈ ਨਾ ਚੱਲਣ ਕਾਰਨ ਕਿਸਾਨਾਂ ਦੇ ਮਸਲਿਆਂ ਅਤੇ ਦੇਸ਼ ਦੇ ਮੁੱਦਿਆਂ 'ਤੇ ਚਰਚਾ ਨਹੀਂ ਹੋ ਸਕੀ।
ਵਿਦੇਸ਼ਾਂ ਵਿੱਚ ਫਸੀਆਂ ਭਾਰਤੀ ਕੁੜੀਆਂ ਲਈ ਚਰਚਾ ਹੋਣੀ ਚਾਹੀਦੀ ਹੈ ਅਤੇ ਰੂਸ ਯੂਕਰੇਨ ਜੰਗ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੁੱਦਿਆ ’ਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਸੀ। ਉਨ੍ਹਾਂ ਆਪਣੇ 2 ਸਫਿਆਂ ਦੇ ਪੱਤਰ ਵਿੱਚ ਕਿਹਾ ਕਿ 25 ਨਵੰਬਰ ਤੋਂ ਸ਼ੂਰੂ ਹੋਏ ਪਾਰਲੀਮੈਂਟ ਦਾ ਸਰਦ ਰੁੱਤ ਦੇ ਸੈਸ਼ਨ ਦਾ ਵੱਡਾ ਹਿੱਸਾ ਹੰਗਾਮੇ ਦੀ ਭੇਟ ਚੜ੍ਹ ਗਿਆ। ਖਾਸ ਕਰਕੇ ਰਾਜ ਸਭਾ ਵਿੱਚ ਦੋ ਹਫਤਿਆਂ ਤੱਕ ਕਿਸੇ ਵੀ ਲੋਕ ਮੁੱਦੇ ’ਤੇ ਕੋਈ ਗੱਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ: Barnala Elections: ਨਗਰ ਚੋਣਾਂ ਨੂੰ ਲੈ ਕੇ ਬਰਨਾਲਾ 'ਚ ਭਾਰੀ ਉਤਸ਼ਾਹ, 26 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ
ਵਾਤਾਵਰਨ ਇੱਕ ਗੰਭੀਰ ਮੁੱਦਾ
ਇਸ ਦੌਰਾਨ ਉਹਨਾਂ ਕਿਹਾ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜ਼ਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਦ ਰੁੱਤ ਦਾ ਸ਼ੈਸਨ ਹੰਗਾਮਿਆਂ ਦੀ ਭੇਂਟ ਚੜ੍ਹ ਕਾਰਨ ਇਸ ’ਤੇ ਚਰਚਾ ਨਾ ਹੋ ਸਕੀ। ਉਹਨਾਂ ਪੱਤਰ ’ਚ ਕਿਹਾ ਕਿ ਦੇਸ਼ ’ਚ ਬੇਰੁਜ਼ਗਾਰੀ ਇਸ ਸਮੇਂ ਪਿਛਲੇ 45 ਸਾਲਾਂ ਦਰਮਿਆਨ ਸਭ ਤੋਂ ਸਿਖਰ ਤੇ ਹੈ। ਦੇਸ਼ ਦਾ ਨੌਜਵਾਨ ਚੰਗੀ ਯੂਥ ਨੀਤੀ ਨਾ ਹੋਣ ਕਾਰਨ ਦੇਸ਼ ਛੱਡਣ ਲਈ ਮਜਬੂਰ ਹੋ ਰਿਹਾ ਹੈ। ਦੇਸ਼ ਨੂੰ ਦਰਪੇਸ਼ ਮਾਮਲਿਆਂ ’ਚ ਗੰਧਲਾ ਹੋ ਰਿਹਾ ਵਾਤਾਵਰਨ ਇੱਕ ਗੰਭੀਰ ਮੁੱਦਾ ਹੈ। ਸੰਵਿਧਾਨ ਦੇ 1974 ਦੇ ਵਾਟਰ ਐਕਟ ਦੀਆ ਧੱਜੀਆਂ ਉਡ ਰਹੀਆਂ ਹਨ ਜਿਸ ’ਤੇ ਪਾਰਲੀਮੈਂਟ ਦੇ ਹਰ ਸ਼ੈਸ਼ਨ ’ਚ ਚਰਚਾ ਹੋਣੀ ਚਾਹੀਦੀ ਸੀ। ਦੇਸ਼ ਦੀਆਂ ਔਰਤਾਂ ਦਾ ਵੱਡੀ ਗਿਣਤੀ ਮਨੁੱਖੀ ਤਸਕਰੀ ਦਾ ਰਾਹੀ ਹਿੰਸਾ ਦਾ ਸ਼ਿਕਾਰ ਹੋ ਰਹੀ ਤੇ ਉਹਨਾਂ ਨੂੰ ਅਰਬ ਮੁਲਕਾਂ ’ਚ ਵੇਚਿਆ ਜਾ ਰਿਹਾ ਹੈ।
ਨਦੀਆਂ ਦਰਿਆ ਪ੍ਰਦੂਸ਼ਿਤ
ਦੇਸ਼ ਦੀਆਂ ਨਦੀਆਂ ਦਰਿਆ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਲੋਕ ਸਾਫ ਹਵਾ ਪਾਣੀ ਅਤੇ ਖੁਰਾਕ ਲਈ ਤਰਸ ਰਹੇ ਹਨ ਜਿਸ ਕਾਰਨ ਕੈਂਸਰ ਵਰਗੀਆਂ ਹੋਰ ਕਿੰਨੀਆਂ ਨਾ-ਮੁਰਾਦ ਬਿਮਾਰੀਆਂ ਨੇ ਅੱਜ ਘਰਾਂ ਵਿੱਚ ਪੈਰ ਪਸਾਰ ਲਏ ਹਨ। ਇਹਨਾਂ ਮੁੱਦਿਆ ਤੇ ਚਰਚਾ ਹੋਣ ਦੀ ਬਜਾਏ ਸ਼ੈਸ਼ਨ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮਿਆਂ ਨਾਲ ਸਾਰੇ ਮੁੱਦੇ ’ਚ ਵਿਚਾਲੇ ਰਹਿ ਗਏ ਹਨ।
ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ
ਸੰਤ ਸੀਚੇਵਾਲ ਨੇ ਪੱਤਰ ’ਚ ਕਿਹਾ ਕਿ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹਨ। ਇਸ ਬਾਰੇ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਸਮੇਤ ਦੇਸ਼ ਦੇ ਸਮੁੱਚੇ ਕਿਸਾਨ ਮਜ਼ਦੂਰ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ।
ਰਸ਼ੀਆ ਤੇ ਯੂਕਰੇਨ ਯੁੱਧ ਭਾਰਤੀਆਂ ਦੀ ਸੁਰੱਖਿਅਤ ਵਾਪਸੀ
ਸੰਤ ਸੀਚੇਵਾਲ ਨੇ ਕਿਹਾ ਕਿ ਰਸ਼ੀਆ ਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਵਿੱਚ ਹਰ ਵੇਲੇ ਮੌਤ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਵੀ ਅਜੇ ਵੀ ਸੁਆਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਇਹਨਾਂ ਮੁੱਦਿਆਂ ਪ੍ਰਤੀ ਅਵਾਜ਼ ਬੁਲੰਦ ਕਰਦੇ ਰਹਿਣਗੇ ਤੇ ਅਗਲੇ ਪਾਰਮੀਮੈਂਟ ਦੇ ਸ਼ੈਸ਼ਨਾਂ ਦੌਰਾਨ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਉਣਗੇ।