Salaya Port Case: NIA ਨੇ 4 ਦੇ ਖਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਕੀਤੀ ਦਾਇਰ; ਹੁਣ ਤੱਕ 24 ਹੋ ਚੁੱਕੇ ਹਨ ਗ੍ਰਿਫ਼ਤਾਰ
Punjab News: ਇਹ ਕੇਸ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ 12 ਅਗਸਤ 2018 ਨੂੰ ਦਰਜ ਕੀਤਾ ਸੀ। ਮੁਲਜ਼ਮ ਅਜ਼ੀਜ਼ ਅਬਦੁਲ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ।
Salaya port heroin seizure case: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸੋਮਵਾਰ ਨੂੰ ਗੁਜਰਾਤ ਦੇ ਸਲਾਯਾ ਬੰਦਰਗਾਹ 'ਤੇ ਪਾਕਿਸਤਾਨ ਤੋਂ 500 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਚਾਰ ਦੋਸ਼ੀਆਂ ਖਿਲਾਫ ਛੇਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ। ਐਨਆਈਏ ਦੇ ਬੁਲਾਰੇ ਅਨੁਸਾਰ ਚਾਰ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ, ਐਨਡੀਪੀਐਸ ਐਕਟ ਅਤੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਅਹਿਮਦਾਬਾਦ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਚਾਰਜਸ਼ੀਟ ਵਿੱਚ ਨਾਮਜ਼ਦ ਕੀਤੇ ਗਏ ਚਾਰ ਮੁਲਜ਼ਮਾਂ ਵਿੱਚ ਹਰਮਿੰਦਰ ਸਿੰਘ ਉਰਫ਼ ਰੋਮੀ ਰੰਧਾਵਾ, ਮਨਜੀਤ ਸਿੰਘ ਉਰਫ਼ ਮੰਨਾ, ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਸਾਰੇ ਪੰਜਾਬ ਵਾਸੀ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਇਹ ਖੇਪ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: Viral News: ਖਾਣ ਤੋਂ ਪਹਿਲਾਂ ਰਹੋ ਸਾਵਧਾਨ! ਢਾਬੇ 'ਤੇ ਆਰਡਰ ਕੀਤਾ ਮਟਨ... ਨਿਕਲਿਆ ਮਰਿਆ ਚੂਹਾ! ਵੇਖੋ ਵੀਡੀਓ
ਉਹ ਨਸ਼ਿਆਂ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰਦੇ ਸਨ। ਇਸ ਮਾਮਲੇ 'ਚ ਹੁਣ ਤੱਕ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ 9 ਫਰਾਰ ਹਨ।
ਫਰਾਰ ਮੁਲਜ਼ਮਾਂ ਵਿੱਚ ਇਟਲੀ ਵਿੱਚ ਰਹਿਣ ਵਾਲਾ ਭਾਰਤ ਦਾ ਲੋੜੀਂਦਾ ਸਮੱਗਲਰ ਸਿਮਰਨਜੀਤ ਸਿੰਘ ਸੰਧੂ, ਪਾਕਿਸਤਾਨ ਵਿੱਚ ਰਹਿੰਦਾ ਲੋੜੀਂਦਾ ਮੁਲਜ਼ਮ ਹਾਜੀ ਸਾਹਬ ਉਰਫ ਭਾਈਜਾਨ ਅਤੇ ਨਬੀ ਬਖਸ਼ ਅਤੇ ਆਸਟਰੇਲੀਆ ਵਿੱਚ ਰਹਿਣ ਵਾਲਾ ਤਨਵੀਰ ਸਿੰਘ ਬੇਦੀ ਸ਼ਾਮਲ ਹਨ।
ਐਨਆਈਏ (NIA) ਇਨ੍ਹਾਂ ਲੋੜੀਂਦੇ ਅਪਰਾਧੀਆਂ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਵਿਚਾਲੇ ਸਬੰਧਾਂ ਦਾ ਪਤਾ ਲਗਾਉਣ ਵਿੱਚ ਕਾਮਯਾਬ ਹੋ ਗਈ ਹੈ। ਜਾਂਚ ਏਜੰਸੀ (NIA) ਨੇ ਕਿਹਾ ਕਿ ਇਸ ਮਾਮਲੇ ਨੇ ਸਮੁੰਦਰੀ ਰਸਤੇ ਦੀ ਵਰਤੋਂ ਕਰਕੇ ਪਾਕਿਸਤਾਨ ਤੋਂ ਭਾਰਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਵੱਡੀ ਅਪਰਾਧਿਕ ਸਾਜ਼ਿਸ਼ ਦਾ ਪਤਾ ਲਗਾਇਆ ਹੈ।
ਇਹ ਖੇਪ ਦਿੱਲੀ ਰਾਹੀਂ ਪੰਜਾਬ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਇਸ ਨੂੰ ਗੁਜਰਾਤ ਦੀ ਬੰਦਰਗਾਹ 'ਤੇ ਉਤਾਰਨ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਐਨਆਈਏ ਦੀ ਜਾਂਚ ਅਨੁਸਾਰ ਹਰਮਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਤਸਕਰੀ ਦੀ ਸਮੱਗਰੀ ਨੂੰ ਸਟੋਰ ਕਰਨ ਲਈ ਬੇਦੀ ਦੇ ਕਹਿਣ 'ਤੇ ਪੰਜਾਬ ਦੇ ਲੁਧਿਆਣਾ ਵਿੱਚ ਗੋਦਾਮ ਅਤੇ ਮਕਾਨ ਕਿਰਾਏ 'ਤੇ ਲਏ ਸਨ।