Viral News: ਖਾਣ ਤੋਂ ਪਹਿਲਾਂ ਰਹੋ ਸਾਵਧਾਨ! ਢਾਬੇ 'ਤੇ ਆਰਡਰ ਕੀਤਾ ਮਟਨ... ਨਿਕਲਿਆ ਮਰਿਆ ਚੂਹਾ! ਵੀਡੀਓ ਹੋਈ ਵਾਇਰਲ
Advertisement
Article Detail0/zeephh/zeephh1764954

Viral News: ਖਾਣ ਤੋਂ ਪਹਿਲਾਂ ਰਹੋ ਸਾਵਧਾਨ! ਢਾਬੇ 'ਤੇ ਆਰਡਰ ਕੀਤਾ ਮਟਨ... ਨਿਕਲਿਆ ਮਰਿਆ ਚੂਹਾ! ਵੀਡੀਓ ਹੋਈ ਵਾਇਰਲ

Ludhiana Dead Rat Found In Mutton News: ਢਾਬਾ ਮਾਲਕ ਦਾ ਤਰਕ ਸੀ ਕਿ ਉਹ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਅਤੇ ਕੋਈ ਵੀ ਵਿਭਾਗ ਆ ਕੇ ਉਸ ਦੇ ਢਾਬੇ ਦੀ ਜਾਂਚ ਕਰ ਸਕਦਾ ਹੈ।

 

Viral News: ਖਾਣ ਤੋਂ ਪਹਿਲਾਂ ਰਹੋ ਸਾਵਧਾਨ! ਢਾਬੇ 'ਤੇ ਆਰਡਰ ਕੀਤਾ ਮਟਨ... ਨਿਕਲਿਆ ਮਰਿਆ ਚੂਹਾ! ਵੀਡੀਓ ਹੋਈ ਵਾਇਰਲ

Ludhiana Dead Rat Found In Mutton News: ਪੰਜਾਬ ਦੇ ਲੁਧਿਆਣਾ ਦੇ ਇੱਕ ਮਸ਼ਹੂਰ ਢਾਬੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਗਾਹਕ ਮਟਨ 'ਚੋਂ ਮਰਿਆ ਚੂਹਾ ਨਿਕਲਣ ਦਾ ਦਾਅਵਾ ਕਰ ਰਿਹਾ ਹੈ। ਢਾਬੇ 'ਤੇ ਖਾਣ ਲਈ ਆਏ ਗਾਹਕ ਨੂੰ ਮਟਨ 'ਚ ਮਰਿਆ ਹੋਇਆ ਚੂਹਾ ਦਿਖਾਈ ਦਿੱਤਾ। ਗਾਹਕ ਦਾ ਕਹਿਣਾ ਹੈ ਕਿ ਉਸ ਨੇ ਮਟਨ ਮੰਗਵਾਇਆ ਸੀ ਪਰ ਢਾਬੇ 'ਤੇ ਪਰੋਸੇ ਜਾਣ ਵਾਲੇ ਮਟਨ 'ਚੋਂ ਮਰਿਆ ਚੂਹਾ ਨਿਕਲਿਆ ਹੈ।

ਵੀਡੀਓ 'ਚ ਗਾਹਕ ਅਤੇ ਢਾਬਾ ਮਾਲਕ ਪਹਿਲਾਂ ਆਪਸ 'ਚ ਬਹਿਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਬਾਅਦ 'ਚ ਢਾਬਾ ਮਾਲਕ ਅਤੇ ਉਸ ਦੇ ਸਟਾਫ ਨੇ ਗਾਹਕ ਤੋਂ ਮੁਆਫੀ ਮੰਗ ਲਈ। ਇਹ ਵੀਡੀਓ ਵਿਸ਼ਵਕਰਮਾ ਚੌਕ ਨੇੜੇ ਸਥਿਤ ਇੱਕ ਢਾਬੇ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਢਾਬਾ ਮਾਲਕ ਹਨੀ ਦਾ ਕਹਿਣਾ ਹੈ ਕਿ ਕੁਝ ਲੋਕ ਉਨ੍ਹਾਂ ਦੇ ਪਰਿਵਾਰ ਸਮੇਤ ਖਾਣਾ ਖਾਣ ਆਏ ਸਨ ਅਤੇ ਇਨ੍ਹਾਂ ਲੋਕਾਂ ਨੇ ਢਾਬੇ ਦਾ ਨਾਂ ਖਰਾਬ ਕਰਨ ਦੀ ਨੀਅਤ ਨਾਲ ਮਟਨ ਵਿੱਚ ਮਰਿਆ ਚੂਹਾ ਸੁੱਟ ਦਿੱਤਾ।

ਇਹ ਵੀ ਪੜ੍ਹੋ: Egg Price: ਦੁਨੀਆ ਵਿੱਚ ਇਸ ਥਾਂ 'ਤੇ ਮਿਲਦਾ ਹੈ ਸਭ ਤੋਂ ਮਹਿੰਗਾ ਅਤੇ ਸਸਤਾ ਆਂਡਾ!

ਢਾਬਾ ਮਾਲਕ ਦਾ ਤਰਕ ਸੀ ਕਿ ਉਹ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਅਤੇ ਕੋਈ ਵੀ ਵਿਭਾਗ ਆ ਕੇ ਉਸ ਦੇ ਢਾਬੇ ਦੀ ਜਾਂਚ ਕਰ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਤਿੰਨ ਮਹੀਨੇ ਪਹਿਲਾਂ ਵੀ ਢਾਬੇ ’ਤੇ ਆਇਆ ਸੀ। ਉਸ ਸਮੇਂ ਵੀ ਬਿੱਲ ਵਿੱਚ ਛੋਟ ਅਤੇ ਸਬਜ਼ੀ ਵਿੱਚ ਘੱਟ ਗਰੇਵੀ ਦੇ ਬਹਾਨੇ ਕਾਫੀ ਝਗੜਾ ਹੋਇਆ ਸੀ। ਇਸ ਵੀਡੀਓ ਨੂੰ 'Akashdeep Thind' ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ।

 

Ludhiana Dead Rat Found In Mutton --ਵੇਖੋ ਵੀਡੀਓ

ਇਹ ਵੀ ਪੜ੍ਹੋ:  Talwandi Sabo Encounter News ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ; ਇੱਕ ਗੈਂਗਸਟਰ ਜ਼ਖ਼ਮੀ

ਢਾਬਾ ਮਾਲਕ ਨੇ ਦੱਸਿਆ ਕਿ ਗਾਹਕ ਵਜੋਂ ਪੇਸ਼ ਹੋਏ ਵਿਅਕਤੀ ਨੇ ਸੀਸੀਟੀਵੀ ਕੈਮਰਿਆਂ ਦੀ ਰੇਂਜ ਕਰਕੇ ਬਾਹਰ ਇੱਕ ਮੇਜ਼ ਚੁੱਕ ਲਿਆ, ਜਦੋਂ ਕਿ ਪੂਰਾ ਢਾਬਾ ਖਾਲੀ ਸੀ। ਇਹ ਡਰਾਮਾ ਉਸ ਨੇ ਰਾਤ ਦੇ ਖਾਣੇ ਤੋਂ ਬਾਅਦ ਬਿੱਲ ਅਦਾ ਕਰਨ ਸਮੇਂ ਕੀਤਾ।

ਉਸ ਦੇ ਢਾਬੇ ਵਿੱਚ ਟਾਈਲਾਂ ਆਦਿ ਲਗਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕੈਮਰੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ, ਜਿਸ ਦਾ ਉਕਤ ਵਿਅਕਤੀ ਨੇ ਫਾਇਦਾ ਉਠਾਇਆ। ਉਸ ਦੇ ਢਾਬੇ ਨੂੰ 54 ਸਾਲ ਹੋ ਗਏ ਹਨ। ਉਨ੍ਹਾਂ ਦੀ ਚੌਥੀ ਪੀੜ੍ਹੀ ਇਹ ਢਾਬਾ ਚਲਾ ਰਹੀ ਹੈ। ਉਸ ਦੇ ਮਹਾਨਗਰ ਵਿਚ ਵੱਖ-ਵੱਖ ਥਾਵਾਂ 'ਤੇ 4 ਢਾਬੇ ਹਨ।

Trending news