Ludhiana News: ਪੰਜਾਬ ਕਿੰਗਜ਼ ਵੱਲੋਂ ਖੇਡਣਗੇ ਨਿਹਾਲ ਵਢੇਰਾ; ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ
Ludhiana News: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਹੋਈ। ਇਸ ਵਿੱਚ 577 ਖਿਡਾਰੀ ਸਾਈਨ ਕੀਤੇ ਗਏ।
Ludhiana News: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਹੋਈ। ਇਸ ਵਿੱਚ 577 ਖਿਡਾਰੀ ਸਾਈਨ ਕੀਤੇ ਗਏ। ਲੁਧਿਆਣਾ ਦੇ ਨਿਹਾਲ ਵਢੇਰਾ ਨੂੰ ਪੰਜਾਬ ਕਿੰਗਜ਼ ਨੇ 4.20 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਨਿਹਾਲ ਦੀ ਪੰਜਾਬ ਟੀਮ ਵਿੱਚ ਚੋਣ ਨੂੰ ਲੈ ਕੇ ਲੁਧਿਆਣਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਪਿਤਾ ਕਮਲ ਵਢੇਰਾ ਨੇ ਦੱਸਿਆ ਕਿ ਨਿਹਾਲ ਵਢੇਰਾ ਖੱਬੇ ਹੱਥ ਦਾ ਬੱਲੇਬਾਜ਼ ਹੈ। ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ-U19 ਦੀ ਨੁਮਾਇੰਦਗੀ ਕੀਤੀ ਹੈ ਤੇ ਘਰੇਲੂ ਕ੍ਰਿਕਟ ਵਿੱਚ ਵੀ ਪੰਜਾਬ ਲਈ ਖੇਡਿਆ ਹੈ। ਪ੍ਰਤਿਭਾਸ਼ਾਲੀ ਖੱਬੇ ਹੱਥ ਦੇ ਬੱਲੇਬਾਜ਼ ਨਿਹਾਲ ਵਢੇਰਾ ਦਾ ਜਨਮ 04 ਸਤੰਬਰ 2000 ਨੂੰ ਲੁਧਿਆਣਾ ਵਿੱਚ ਹੋਇਆ ਸੀ।
ਉਸਦੀ ਮਾਤਾ ਜੋ ਇੱਕ ਘਰੇਲੂ ਔਰਤ ਹੈ। ਉਸ ਦੀ ਵੱਡੀ ਭੈਣ ਦਾ ਨਾਂ ਰਾਏਥਮ ਵਢੇਰਾ ਹੈ। ਨਿਹਾਲ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਵਿੱਚ ਡੂੰਘੀ ਦਿਲਚਸਪੀ ਪੈਦਾ ਕੀਤੀ ਅਤੇ ਸਥਾਨਕ ਟੂਰਨਾਮੈਂਟਾਂ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। ਵਢੇਰਾ ਦੀ ਸਖ਼ਤ ਮਿਹਨਤ ਨੇ ਉਸ ਨੂੰ ਆਪਣੀ ਉਮਰ ਵਰਗ ਵਿੱਚ ਚੋਟੀ ਦਾ ਬੱਲੇਬਾਜ਼ ਬਣਨ ਵਿੱਚ ਮਦਦ ਕੀਤੀ। ਜਿਵੇਂ ਹੀ ਨਿਹਾਲ ਨੇ ਸੂਬਾ ਪੱਧਰ ਉਤੇ ਖੇਡਿਆ ਤਾਂ ਵਢੇਰਾ ਨੇ ਚੋਣਕਾਰਾਂ ਦਾ ਧਿਆਨ ਖਿੱਚਿਆ।
ਉਹ ਭਾਰਤ ਦੀ ਅੰਡਰ-19 ਟੀਮ ਲਈ ਚੁਣਿਆ ਗਿਆ ਸੀ। ਨਿਹਾਲ ਵਢੇਰਾ ਨੂੰ ਆਈਪੀਐਲ 2023 ਲਈ ਮੁੰਬਈ ਇੰਡੀਅਨਜ਼ ਦੁਆਰਾ ਚੁਣਿਆ ਗਿਆ। ਨਿਹਾਲ ਦੇ ਪਿਤਾ ਕਮਲ ਵਢੇਰਾ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ। ਉਸ ਨੇ ਜੋ ਵੀ ਮੈਚ ਖੇਡਿਆ ਤੇ ਉਸਨੂੰ ਬੜੀ ਸ਼ਿੱਦਤ ਨਾਲ ਖੇਡਿਆ ਅਤੇ ਉਸਦੀ ਖੇਡ ਨੂੰ ਦੇਖ ਕੇ ਹੀ ਉਸਦੀ ਚੋਣ ਹੁਣ ਹੋਈ ਹੈ।
ਨਿਹਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਸਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ ਮੈਂ ਨਿਹਾਲ ਵਢੇਰਾ ਹਾਂ, ਬਹੁਤ ਖੁਸ਼ ਹਾਂ ਕਿ ਮੈਂ ਪੰਜਾਬ ਕਿੰਗਜ਼ ਟੀਮ ਲਈ ਖੇਡਾਂਗਾ। ਪੰਜਾਬ ਕਿੰਗਜ਼ ਟੀਮ ਮੇਰੀ ਘਰੇਲੂ ਟੀਮ ਹੈ। ਇਸ ਕਾਰਨ ਮੇਰਾ ਇਸ ਟੀਮ ਨਾਲ ਵੱਖਰਾ ਸਬੰਧ ਹੈ। ਮੈਂ ਆਪਣੀ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ : Punjab Breaking Live Updates: ਡੱਲੇਵਾਲ ਨੂੰ ਹਿਰਾਸਤ 'ਚ ਲਏ ਜਾਣ ਪਿਛੋਂ ਕਿਸਾਨ ਉਲੀਕਣਗੇ ਨਵੀਂ ਰਣਨੀਤੀ , ਇੱਥੇ ਜਾਣੋ ਵੱਡੀਆਂ ਖਬਰਾਂ