Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨਿਹੰਗ ਸਿੰਘਾਂ ਨੇ ਮੰਗ ਪੱਤਰ ਦੇ ਕੇ ਗਲਤ ਸ਼ਬਦਾਵਲੀ ਵਰਤਣ ਵਾਲੇ ਸ਼ਿਵਸੈਨਾ ਲੀਡਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਜੇਕਰ ਸ਼ਿਵਸੈਨਾ ਦੇ ਲੀਡਰ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਪੱਧਰ ਉਤੇ ਕਾਰਵਾਈ ਕਰਨਗੇ।


COMMERCIAL BREAK
SCROLL TO CONTINUE READING

ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸ਼ਿਵ ਸੈਨਾ ਦੇ ਕੁਝ ਆਗੂਆਂ ਵੱਲੋਂ ਸਿੱਖ ਕੌਮ ਦੀਆਂ ਧੀਆਂ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਜਿਸਦੇ ਸਬੰਧ ਵਿੱਚ ਨਿਹੰਗ ਸਿੰਘ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸ਼ਿਵਸੈਨਾ ਦੇ ਗਲਤ ਬਿਆਨਬਾਜ਼ੀ ਕਰਨ ਵਾਲੇ ਲੀਡਰ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।


ਨਿਹੰਗ ਸਿੰਘਾਂ ਨੇ ਰਜੀਵ ਟੰਡਨ ਆਰਡੀ ਪੂਰੀ ਤੇ ਰੋਹਿਤ ਸਾਹਨੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਨ੍ਹਾਂ ਨੂੰ ਆਪਣੇ ਢੰਗ ਨਾਲ ਸਭ ਕੁਝ ਸਮਝਾਉਣਗੇ। ਨਿਹੰਗ ਸਿੰਘਾਂ ਨੇ ਕਿਹਾ ਕਿ ਕਿਸੇ ਵੀ ਧਰਮ ਦਾ ਵਿਅਕਤੀ ਜੇ ਕਿਸੇ ਖਿਲਾਫ ਗਲਤ ਬੋਲਦਾ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਸਿੱਖ ਆ ਉਸ  ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।


ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਦੇ ਕੁਝ ਲੀਡਰ ਸਕਿਓਰਿਟੀ ਦੀ ਆੜ ਵਿੱਚ ਗਲਤ ਸ਼ਬਦਾਵਲੀ ਵਰਤਦੇ ਹਨ। ਹੁਣ ਵੀ ਜੋ ਇਹ ਜਾਗੋ ਕੱਢਣ ਦੀ ਗੱਲ ਆਖ ਰਹੇ ਹਨ। ਧੀਆਂ ਭੈਣਾਂ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਉਤੇ ਉਨ੍ਹਾਂ ਨੇ ਕਿਹਾ ਕਿ ਜਲਦ ਪੁਲਿਸ ਕਮਿਸ਼ਨਰ ਇਸ ਮਾਮਲੇ ਉਤੇ ਕਾਰਵਾਈ ਕਰਨ ਅਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਧਰਮ ਖਿਲਾਫ ਜੇਕਰ ਬੋਲਦਾ ਉਸ ਉਤੇ ਕਾਰਵਾਈ ਹੋਣੀ ਚਾਹੀਦੀ ਹੈ।


ਇਹ ਵੀ ਪੜ੍ਹੋ : WhatsApp Group Scam: ਚੰਡੀਗੜ੍ਹ 'ਚ ਦੋ ਲੋਕ ਹੋਏ ਸਾਈਬਰ ਅਪਰਾਧੀਆਂ ਦਾ ਸ਼ਿਕਾਰ; ਵਟਸਐਪ ਸਮੂਹ 'ਚ ਠੱਗੀ ਦੀ ਖੇਡ


ਨਹਿੰਗ ਸਿੰਘਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਅਤੇ ਹੋਰ ਕਈ ਲੀਡਰਾਂ ਦੀ ਸਕਿਓਰਿਟੀ ਵਾਪਸ ਲਈ ਜਾ ਸਕਦੀ ਹੈ ਤਾਂ ਇਨ੍ਹਾਂ ਸ਼ਿਵ ਸੈਨਾ ਦੇ ਲੀਡਰਾਂ ਦੀਆਂ ਕਿਉਂ ਨਹੀਂ ਸਕਿਓਰਿਟੀ ਵਾਪਸ ਲਈ ਜਾ ਰਹੀ।


ਇਹ ਵੀ ਪੜ੍ਹੋ : Ludhiana News: 16 ਦਿਨ ਪਹਿਲਾਂ ਲੁਧਿਆਣਾ ਤੋਂ ਚੋਰੀ ਹੋਈ ਬੱਚੀ ਦਾ ਨਹੀਂ ਮਿਲਿਆ ਕੋਈ ਸੁਰਾਗ; ਪਰਿਵਾਰ ਕੱਢ ਰਿਹਾ ਚੱਕਰ