Ludhiana Online Fraud/ਤਰਸੇਮ ਭਾਰਦਵਾਜ:  ਲੁਧਿਆਣਾ ਵਿੱਚ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ  ਲੋਕਾਂ ਨੂੰ ਆਨਲਾਈਨ ਠੱਗਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਜਿਸ ਦਾ ਇਕ ਮਾਮਲਾ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ ਦਰਅਸਲ ਆਪਣੇ ਆਪ ਆਈ ਪੀ ਐਸ ਅਫਸਰ ਦੱਸ ਕੇ ਬਦਮਾਸ਼ ਨੇ ਨੌਜਵਾਨ ਤੋਂ 12 ਲੱਖ 11 ਹਜ਼ਾਰ 868 ਰੁਪਏ ਠੱਗ ਲਏ। 


COMMERCIAL BREAK
SCROLL TO CONTINUE READING

ਪੀੜਤ ਗੁਰਮਿਤੇਸ਼ ਸਿੰਘ ਵਾਸੀ ਬਸੰਤ ਐਵੀਨਿਊ ਨੇ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਕਿ 6 ਮਈ ਨੂੰ ਉਸ ਦੇ ਮੋਬਾਈਲ ''ਤੇ ਕਿਸੇ ਨੇ ਫ਼ੋਨ ਕੀਤਾ। ਵਿਅਕਤੀ ਨੇ ਆਪਣੀ ਪਛਾਣ ਅਮਿਤ ਸ਼ਰਮਾ ਵਜੋਂ ਕੀਤੀ ਹੈ। ਉਸਨੇ ਕਿਹਾ ਕਿ ਉਹ FedEx ਦਾ ਕਰਮਚਾਰੀ ਹੈ।


ਇਹ ਵੀ ਪੜ੍ਹੋ: Punjab News: ਸਪੀਕਰ ਸੰਧਵਾਂ ਨੇ ਮਹਾਨ ਕੋਸ਼ ਨੂੰ ਸੋਧ ਕੇ ਮੁੜ ਪ੍ਰਕਾਸ਼ਿਤ ਕਰਨ ਸਬੰਧੀ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਚਰਚਾ
 


ਉਕਤ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਆਪਣੇ ਪਾਰਸਲ ਵਿਚ ਗਲਤ ਚੀਜ਼ ਭੇਜੀ ਹੈ। ਗੁਰਮਿਤੇਸ਼ ਅਨੁਸਾਰ ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕੋਈ ਸਾਮਾਨ ਪਾਰਸਲ ਨਹੀਂ ਕੀਤਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਕਿਸੇ ਨੇ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਉਸ ਦੇ ਨਾਂ ''ਤੇ ਧੋਖਾਧੜੀ ਕੀਤੀ ਹੈ। ਅਮਿਤ ਨਾਂ ਦੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੀ ਕਾਲ ਕ੍ਰਾਈਮ ਬ੍ਰਾਂਚ ਮੁੰਬਈ ਨਾਲ ਜੋੜ ਰਿਹਾ ਹੈ। ਫੋਨ 'ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਆਈਪੀਐਸ ਵਰੁਣ ਕੁਮਾਰ ਵਜੋਂ ਦੱਸੀ।


ਉਸ ਨੇ ਉਸ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਉਹ 4 ਪਾਕਿਸਤਾਨੀ ਪਾਸਪੋਰਟ ਅਤੇ 140 ਗ੍ਰਾਮ ਐੱਮਡੀਐੱਮਏ ਮਲੇਸ਼ੀਆ ਭੇਜ ਰਿਹਾ ਹੈ। ਜਿਸ ਨੂੰ ਉਸ ਨੇ ਫੜ ਲਿਆ। ਗੁਰਮਿਤੇਸ਼ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ 12,11,868 ਲੱਖ ਰੁਪਏ ਆਪਣੇ ਕੋਟੇਕ ਮਹਿੰਦਰਾ ਬੈਂਕ ਦੇ ਖਾਤੇ ਨੰਬਰ 3547199206 ਵਿੱਚ ਟਰਾਂਸਫਰ ਕਰ ਦੇਵੇ। ਪੀੜਤ ਅਨੁਸਾਰ ਗੁਰਮਿਤੇਸ਼ ਸਿੰਘ ਨੇ ਡਰਦੇ ਮਾਰੇ ਮੁਲਜ਼ਮ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ। ਫਿਲਹਾਲ ਪੁਲਿਸ ਥਾਣਾ ਸਦਰ ਨੇ ਦੋਸ਼ੀ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 419,420 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: Amritsar Heritage Street: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਨਵੀਨੀਕਰਨ ਦੀ ਲੋੜ ‘ਤੇ ਦਿੱਤਾ ਜ਼ੋਰ