Samrala Dancer Row: ਭੰਗੜਾ ਗਰੁੱਪ ਵਾਲੀ ਲੜਕੀ ਨਾਲ ਬਦਸਲੂਕੀ ਦੇ ਮਾਮਲੇ `ਚ ਆਇਆ ਨਵਾਂ ਮੋੜ, ਸਾਥੀ ਵਿਰੋਧ `ਚ ਉੱਤਰੇ
Samrala Dancer Row: ਮਾਡਲ ਸਿਮਰ ਸਿੱਧੂ ਦੀ ਵਾਇਰਲ ਵੀਡੀਓ ਦਾ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ।
Samrala Dancer Row: (ਵਰੁਣ ਕੌਸ਼ਲ): ਮਾਡਲ ਸਿਮਰ ਸਿੱਧੂ ਦੀ ਵਾਇਰਲ ਵੀਡੀਓ ਦਾ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ। ਅੱਜ ਸਮਰਾਲਾ ਵਿੱਚ ਆਰਕੈਸਟਰਾ ਯੂਨੀਅਨ ਪੰਜਾਬ ਦੇ ਮੈਂਬਰ ਇਕੱਠੇ ਹੋ ਕੇ ਥਾਣਾ ਮੁਖੀ ਐਸਐਚਓ ਰਾਓ ਵਰਿੰਦਰ ਸਿੰਘ ਨੂੰ ਮਿਲਣ ਪੁੱਜੇ।
ਯੂਨੀਅਨ ਦੇ ਮੈਂਬਰਾਂ ਵਿੱਚ ਮਾਡਲ ਸਿਮਰ ਸਿੱਧੂ ਨਾਲ ਕੰਮ ਕਰਨ ਵਾਲੇ ਉਸਦੇ ਸਾਥੀ ਵੀ ਅੱਗੇ ਆਏ। ਜਿਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜੋ ਸਿਮਰ ਸਿੱਧੂ ਨੇ ਸਟੇਜ ਉੱਪਰ ਜੋ ਕੀਤਾ ਉਹ ਸਰਾਸਰ ਗਲਤ ਕੀਤਾ ਹੈ।
ਇਹ ਵੀ ਪੜ੍ਹੋ : Viral Video News: ਸਟੇਜ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨਾਲ ਵਾਪਰੀ ਘਟਨਾ ਦੀ ਚਹੁੰ ਪਾਸਿਓਂ ਨਿਖੇਧੀ
ਅਸੀਂ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਉਸ ਸਮੇਂ ਸਮਝ ਤੋਂ ਕੰਮ ਲੈਣ ਤੋਂ ਇਲਾਵਾ ਉੱਥੇ ਗਾਲੀ-ਗਲੋਚ ਕੀਤੀ ਤੇ ਪਾਰਟੀ ਵਾਲਿਆਂ ਨਾਲ ਲੜਾਈ ਕੀਤੀ। ਉਨ੍ਹਾਂ ਵਿਚੋਂ ਕੁਝ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਿਮਰ ਸਿੱਧੂ ਜੋ ਮਾਡਲ ਹੈ ਉਸ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਇਸ ਕਰਕੇ ਉਹ ਆਪੇ ਤੋਂ ਬਾਹਰ ਹੋ ਚੁੱਕੀ ਸੀ।
ਵਾਰ-ਵਾਰ ਸਮਝਾਉਣ ਉਤੇ ਵੀ ਉਹ ਸਮਝ ਨਹੀਂ ਰਹੀ ਸੀ। ਜੋ ਵੀ ਇਹ ਹੋਇਆ ਗਲਤ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਵੀ ਵਿਅਕਤੀਆਂ ਉੱਪਰ ਪਰਚੇ ਦਰਜ ਹੋਏ ਹਨ ਉਹ ਬਿਲਕੁਲ ਹੀ ਗਲਤ ਹੋਏ ਹਨ।
ਇਹ ਵੀ ਪੜ੍ਹੋ : Supreme Court bail to Sanjay Singh: ਆਬਕਾਰੀ ਨੀਤੀ ਮਾਮਲੇ ਵਿੱਚ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ