ਚੰਡੀਗੜ: ਗੁਰਦਾਸਪੁਰ ਅਧੀਨ ਪੈਂਦੀ ਬੀ. ਐਸ. ਐਫ. 73 ਬਟਾਲੀਅਨ ਦੀ ਬੀਓਪੀ ਛੰਨਾ ਪਠਾਣਾ ਵਿਖੇ ਤਾਇਨਾਤ ਜਵਾਨਾਂ ਨੇ ਸਰਹੱਦ ’ਤੇ ਉੱਡ ਰਹੇ ਪਾਕਿਸਤਾਨੀ ਗੁਬਾਰਿਆਂ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ. ਐਸ. ਐਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿਚ ਪੀਲੇ ਅਤੇ ਨੀਲੇ ਰੰਗ ਦੇ ਗੁਬਾਰੇ ਉੱਡਦੇ ਦੇਖੇ।


COMMERCIAL BREAK
SCROLL TO CONTINUE READING

 


ਇਸ ਤੋਂ ਬਾਅਦ ਹਰਕਤ 'ਚ ਆ ਕੇ ਜਵਾਨਾਂ ਨੇ ਫਾਈਰਿੰਗ ਕਰਕੇ ਗੁਬਾਰੇ ਜ਼ਮੀਨ 'ਤੇ ਸੁੱਟ ਦਿੱਤੇ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੇ ਜਵਾਨ ਦੇਸ਼ ਦੀ ਸਰਹੱਦ ਦੀ ਰਾਖੀ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਹੱਦ 'ਤੇ ਡਰੋਨ, ਗੁਬਾਰੇ ਜਾਂ ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਤੁਰੰਤ ਬੀ.ਐੱਸ.ਐੱਫ. ਨੂੰ ਸੂਚਿਤ ਕਰਨ ਤਾਂ ਜੋ ਭਾਰਤੀ ਖੇਤਰ 'ਚ ਸ਼ਾਂਤੀ ਬਣਾਈ ਰੱਖੀ ਜਾ ਸਕੇ।


 


WATCH LIVE TV