Pathankot News: ਪੀਣ ਵਾਲੇ ਪਾਣੀ ਨਾ ਆਉਣ ਕਾਰਨ ਲੋਕ ਡਾਢੇ ਪਰੇਸ਼ਾਨ
Pathankot News: ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਲੋਕ ਰੋਜ਼ਾਨਾ ਖਾਲੀ ਬਾਲਟੀਆਂ ਲੈ ਕੇ ਘਰਾਂ ਤੋਂ ਬਾਹਰ ਨਿਕਲਦੇ ਹਨ। ਅਸੀਂ ਖੂਹ ਤੋਂ ਪਾਣੀ ਕੱਢਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Pathankot News(Ajay Mahajan): ਸੂਬੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਗਰਮੀ ਦੇ ਕਰਾਨ ਪੰਜਾਬ ਵਿੱਚ ਕਈ ਥਾਂ ਪਾਣੀ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਅਜਿਹਾ ਹੀ ਮਾਮਲਾ ਸਹਾਮਣੇ ਆਇਆ ਹੈ। ਪਠਾਨਕੋਟ ਦੇ ਵਿੱਚ ਜਿੱਥੇ ਵਾਰਡ ਨੰਬਰ 13 ਦੇ ਲੋਕ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਪਰੇਸ਼ਾਨ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਸ਼ਹਿਰ ਵਾਸੀ ਵਾਰ-ਵਾਰ ਨਗਰ ਕੌਂਸਲ ਦਫ਼ਤਰ ਦੇ ਗੇੜੇ ਮਾਰ ਚੁੱਕੇ ਹਨ, ਜਿਸ ਦਾ ਨਗਰ ਕੌਂਸਲ ਅਧਿਕਾਰੀ ਕੋਈ ਹੱਲ ਨਹੀਂ ਕੱਢ ਰਹੇ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਲੋਕ ਰੋਜ਼ਾਨਾ ਖਾਲੀ ਬਾਲਟੀਆਂ ਲੈ ਕੇ ਘਰਾਂ ਤੋਂ ਬਾਹਰ ਨਿਕਲਦੇ ਹਨ। ਅਸੀਂ ਖੂਹ ਤੋਂ ਪਾਣੀ ਕੱਢਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਮੰਗ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਗਰਮੀ ਦੇ ਮੌਸਮ 'ਚ ਪਾਣੀ ਦੀ ਸਹੂਲਤ ਦਿੱਤੀ ਜਾਵੇ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਭਿਆਨਕ ਗਰਮੀ 'ਚ ਵਾਰਡ ਦੇ ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ।
ਦੂਜੇ ਪਾਸੇ ਵਾਰਡ ਨੰਬਰ 12 ਦੇ ਕੌਂਸਲਰ ਇਸ ਸਮੱਸਿਆ ਨੂੰ ਲੈ ਕੇ ਵੱਖ-ਵੱਖ ਤਰਕ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਪੂਰੇ ਵਾਰਡ ਵਿੱਚ ਪਾਣੀ ਦੀ ਪਾਇਪਲਾਈਨ ਪਈ ਸੀ ਪਰ 10-12 ਘਰਾਂ ਨੂੰ ਪਾਣੀ ਦੀ ਸਮੱਸਿਆ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਉਸ ਦਾ ਕਾਰਨ ਇਹ ਹੈ ਕਿ ਜਦੋਂ ਪਾਈਪਲਾਈਨ ਪੈ ਰਹੀ ਸੀ ਤਾਂ ਨਾਲ ਲੱਗਦੇ ਇੱਕ ਕ੍ਰੈਸ਼ਰਮਾਲਕ ਨੇ ਇਸ ਪਾਈਪਲਾਈਨ ਦਾ ਕੰਮ ਰੁਕਵਾ ਦਿੱਤਾ ਸੀ।ਉਸ ਦਾ ਕਹਿਣਾ ਸੀ ਕਿ ਪਹਿਲਾਂ ਇਸ ਰਾਸਤੇ ਦੀ ਨਿਸ਼ਾਨਦੇਹੀ ਕਰੋ ਉਸ ਤੋਂ ਬਾਅਦ ਪਾਣੀ ਦੀ ਪਾਈਪਲਾਈਨ ਪਵੇਗੀ।
ਇਹ ਵੀ ਪੜ੍ਹੋ: IND Vs PAK T20 World Cup: ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਹਾਈ ਵੋਲਟੇਜ’ ਮੈਚ , ਵਿਰਾਟ ਕੋਹਲੀ 'ਤੇ ਸਭ ਦੀਆ ਨਜ਼ਰਾਂ
ਇਸ ਦੇ ਨਾਲ ਹੀ ਕੌਂਸਲਰ ਵੱਲੋਂ ਦੂਜਾ ਇਹ ਤਰਕ ਦਿੱਤਾ ਗਿਆ ਕਿ ਪਾਣੀ ਦੀ ਸਪਲਾਈ ਵਾਲੇ ਵਾਲ ਦੇ ਨਾਲ ਕਿਸੇ ਵਿਅਕਤੀ ਨੇ ਜਾਨਬੁਝ ਕੇ ਸ਼ਰਾਰਤ ਕੀਤੀ ਹੈ। ਉਸ ਨੂੰ ਤੋੜ ਦਿੱਤਾ ਹੈ ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।