Punjab Power Cut: ਇੱਕ ਪਾਸੇ ਅੱਤ ਦੀ ਗਰਮੀ ਕਰਕੇ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਦੂਸਰੇ ਪਾਸੇ ਬਿਜਲੀ ਸਪਲਾਈ ਵਿੱਚ ਕਈ-ਕਈ ਘੰਟਿਆਂ ਦੇ ਲਾਏ ਕੱਟਾਂ ਨੇ ਲੋਕਾਂ ਦੇ ਗਰਮੀ ਨਾਲ ਵੱਟ ਕੱਢ ਦਿੱਤੇ ਹਨ। ਜੂਨ ਮਹੀਨੇ ਦੀ ਸ਼ੁਰੂਆਤ ਹੋਣੀ ਹੈ, ਪਰ ਇਸ ਵਾਰ ਤਾਪਮਾਨ ਜ਼ਿਆਦਾ ਹੀ ਵਧ ਗਿਆ ਹੈ, ਜਿਸ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਅਜਿਹੇ ਵਿੱਚ ਲੋਕਾਂ ਨੂੰ ਕੇਵਲ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਏਸੀ, ਪੱਖੇ ਅਤੇ ਕੂਲਰ ਦਾ ਸਹਾਰਾ ਲੈਂਦੇ ਹਨ, ਪਰ ਜੇਕਰ ਅੱਤ ਦੀ ਗਰਮੀ ਪੈ ਰਹੀ ਹੋਵੇ ਤੇ ਉਪਰੋਂ ਬਿਜਲੀ ਸਪਲਾਈ ਵੀ ਨਾ ਹੋਵੇ ਤਾਂ ਲੋਕਾਂ ’ਤੇ ਕੀ ਬੀਤ ਰਹੀ ਹੋਵੇਗੀ? ਇਹ ਤਕਲੀਫ਼ ਮਹਿਸੂਸ ਕਰਨ ਵਾਲੀ ਗੱਲ ਹੈ। 


ਪੰਜਾਬ ਵਿੱਚ ਪਾਰਾ 48.4 ਤੋਂ ਪਾਰ


ਮੌਸਮ ਵਿਭਾਗ ਮੁਤਾਬਿਕ ਸੂਬੇ ਵਿੱਚ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਗਰਮ ਲੂ ਅਤੇ ਗਰਮੀ ਦੀ ਲਹਿਰ (ਹੀਟ ਵੇਵ) ਕਾਇਮ ਰਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਪਮਾਨ 45.4 ਤੋਂ ਲੈ ਕੇ 48.4 ਡਿਗਰੀ ਸੈਂਟੀਗਰੇਡ ਤੱਕ ਮਾਪਿਆ ਗਿਆ।


ਬਿਜਲੀ ਦੇ ਵੱਡੇ-ਵੱਡੇ ਕੱਟ


ਪਾਰਾ ਤਾਂ ਵੱਧ ਹੀ ਰਿਹਾ ਹੈ ਪਰ ਪਾਵਰਕੌਮ ਵੱਲੋਂ ਕਈ-ਕਈ ਘੰਟਿਆਂ ਦੇ ਲਾਏ ਕੱਟਾਂ ਨੇ ਲੋਕਾਂ ਦੇ ਗਰਮੀ ਨਾਲ ਵੱਟ ਕੱਢ ਦਿੱਤੇ ਹਨ। ਇਨ੍ਹਾਂ ਕੱਟਾਂ ਕਾਰਨ ਬੁਜ਼ਰਗਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਭਾਵੇਂ ਲੋਕਾਂ ਵੱਲੋਂ ਗਰਮੀ ਤੋਂ ਬਚਾਅ ਲਈ ਜੈਰਨੇਟਰ ਦਾ ਬੰਦੋਬਸਤ ਕੀਤਾ ਗਿਆ, ਪਰ ਮਹਿੰਗੇ ਭਾਅ ਦੇ ਡੀਜ਼ਲ ਨੇ ਲੋਕਾਂ ਉੱਪਰ ਦੂਹਰੀ ਮਾਰ ਪਾ ਦਿੱਤੀ ਹੈ। ਲੰਬੇ ਕੱਟਾਂ ਕਾਰਨ ਲੋਕ ਸਰਕਾਰ ਖ਼ਿਲਾਫ਼ ਸਵਾਲ ਚੁੱਕ ਰਹੇ ਹਨ। ਅਤੇ ਸਰਕਾਰ ਖਿਲਾਫ ਆਪਣੀ ਭੜਾਸ ਕੱਢ ਰਹੇ ਹਨ।


ਮੁਫਤ ਅਤੇ 24 ਘੰਟੇ ਬਿਜਲੀ ਚਾਹੀਦੀ


ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਮੁਫਤ ਅਤੇ 24 ਘੰਟੇ ਬਿਜਲੀ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਉਨ੍ਹਾਂ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਾਂ। ਲੋਕ ਇੱਥੋਂ ਤੱਕ ਕਹਿ ਰਹੇ ਹਨ ਕਿ ਸਰਕਾਰ ਸਾਨੂੰ ਮੁਫ਼ਤ ਨਹੀਂ 24 ਘੰਟੇ ਬਿਜਲੀ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਵਿੱਚ ਸਾਡਾ ਬੂਰਾ ਹਾਲ ਹੋਇਆ ਪਿਆ ਹੈ। ਸਾਰੇ ਦਿਨ ਕੰਮਕਾਰ ਕਰਕੇ ਜਦੋਂ ਅਸੀਂ ਰਾਤ ਨੂੰ ਸੋਣਾ ਹੁੰਦਾ ਹੈ ਤਾਂ ਬਿਜਲੀ ਚਲੀ ਜਾਂਦੀ ਹੈ। ਪੂਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ।ਜਦੋਂ ਬਿਜਲੀ ਵਿਭਾਗ ਵਾਲਿਆਂ ਨੂੰ ਫੋਨ ਕਰਦੇ ਹਾਂ ਤਾਂ ਉਹ ਫੋਨ ਨਹੀਂ ਚੁੱਕੇ। ਸਾਨੂੰ ਪੂਰੀ ਤਰ੍ਹਾਂ ਤੰਗੀ ਪਰੇਸ਼ਾਨੀ ਵਿੱਚ ਕੱਟਣੀ ਪੈਦੀ ਹੈ।