Amritsar News(ਭਰਤ ਸ਼ਰਮਾ): ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਟੇਟ ਕੋਰਪੋਰੇਸ਼ਨ ਪਾਵਰ ਲਿਮਿਟਿਡ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਪਾਵਰ ਕੋਰਪਰੇਸ਼ਨ ਲਿਮਿਟਿਡ ਦੇ ਵੱਲੋਂ ਰੇਡ ਕੀਤੀ ਗਈ ਸੀ ਅਤੇ 95.27 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪੀਐਸਪੀਸੀਐਲ ਅੰਮ੍ਰਿਤਸਰ ਦੇ ਵਿੱਚ ਕੁੱਲ ਚਾਰ ਸਰਕਲ ਆਉਂਦੇ ਨੇ ਅੰਮ੍ਰਿਤਸਰ ਸਿਟੀ, ਗੁਰਦਾਸਪੁਰ, ਸਭ ਅਰਬਨ ਅੰਮ੍ਰਿਤਸਰ, ਤਰਨ ਤਾਰਨ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਜ਼ਿਲ੍ਹੇ ਦੇ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਮੁਹਿਮ ਚਲਾਈ ਜਾ ਰਹੀ ਹੈ। ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਸਾਡੇ ਵੱਲੋਂ ਅੰਮ੍ਰਿਤਸਰ ਸਰਕਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰੇਡ ਕੀਤੀ ਗਈ ਸੀ।ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਿਟੀ ਸਰਕਲ ਦੇ ਵਿੱਚ 1949 ਕਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 36 ਕਨੈਕਸ਼ਨਾਂ ਦੇ ਵੱਲੋਂ  ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਸੀ। ਅਤੇ ਉਨ੍ਹਾਂ ਦੇ ਖਿਲਾਫ 7.28 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ , ਅਤੇ ਗੁਰਦਾਸਪੁਰ ਸਰਕਲ ਦੇ ਵਿੱਚ ਉਨ੍ਹਾਂ ਦੇ ਵੱਲੋਂ 2131 ਕਨੈਕਸ਼ਨ ਚੈੱਕ ਕੀਤੇ ਗਏ ਜਿਸ ਵਿੱਚ 16 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਹਨਾਂ ਨੂੰ 4.87 ਲੱਖ ਰੁਪਆ ਜੁਰਮਾਨਾ ਲਗਾਇਆ ਗਿਆ।


ਸਭ ਅਰਬਨ ਅੰਮ੍ਰਿਤਸਰ ਸਰਕਲ ਦੇ ਵਿੱਚ ਉਨਾਂ ਦੇ ਵੱਲੋਂ 3638 ਕਨੈਕਸ਼ਨ ਚੈੱਕ ਕੀਤੇ ਗਏ ਜਿਨਾਂ ਦੇ ਵਿੱਚ 204 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨ੍ਹਾਂ ਨੂੰ 64.03 ਲੱਖ ਰੁਪਆ ਜੁਰਮਾਨਾ ਲਗਾਇਆ ਗਿਆ। ਤਰਨ ਤਰਨ ਸਰਕਲ ਦੇ ਵਿੱਚ ਉਹਨਾਂ ਦੇ ਵੱਲੋਂ 1848 ਕਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 80 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨਾਂ ਨੂੰ 19.09 ਲੱਖ ਰੁਪਆ ਜੁਰਮਾਨਾ ਲਗਾਇਆ ਗਿਆ।


ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਸਰਕਾਰੀ ਮਹਿਕਮਿਆਂ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ ਬਿਜਲੀ ਦਾ ਬਕਾਇਆ 750.93 ਕਰੋੜ ਰੁਪਏ ਹੈ। ਅਤੇ ਘਰੇਲੂ ਕਨੈਕਸ਼ਨਾਂ ਦਾ 535.83 ਕਰੋੜ ਰੁਪਏ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਵੱਲੋਂ ਜੁਰਮਾਨਾ ਲਗਾਏ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਜੁਰਮਾਨਾ ਭਰਨਾ ਹੋਵੇਗਾ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਨਾ ਕੀਤੀ ਜਾਵੇ ਅਤੇ ਜਿਹੜਾ ਵੀ ਤੁਹਾਡਾ ਬਿਜਲੀ ਦੇ ਬਿੱਲ ਦਾ ਬਕਾਇਆ ਹੈ ਉਸ ਨੂੰ ਭਰਿਆ ਜਾਵੇ।।