Punjab Agriculture news: PAU ਵੱਲੋਂ ਕਣਕ ਦੀ ਨਵੀਂ ਕਿਸਮ ਲਾਂਚ! ਸ਼ੂਗਰ ਮਰੀਜ਼ਾਂ ਲਈ ਲਾਹੇਵੰਦ
PAU launches new type of wheat news: ਇਸ ਦਾ ਬੂਟਾ 87 ਸੈਂਟੀਮੀਟਰ ਹੁੰਦਾ ਹੈ ਅਤੇ 146 ਦਿਨਾਂ `ਚ ਇਹ ਕਣਕ ਤਿਆਰ ਹੋ ਜਾਂਦੀ ਹੈ।
Punjab Agriculture news: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੱਲੋਂ ਕਈ ਸਾਲਾਂ ਦੀ ਖੋਜ ਤੋਂ ਬਾਅਦ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕਣਕ ਦੀ ਨਵੀਂ ਕਿਸਮ 'PBW RS 1' ਲਾਂਚ ਕੀਤੀ ਗਈ ਹੈ। ਇਸ ਨੂੰ ਮਾਹਿਰਾਂ ਵੱਲੋਂ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਬਣਾਇਆ ਗਿਆ ਹੈ।
ਇਸ ਸੰਬੰਧੀ ਡਾਕਟਰ ਅਚਲਾ ਸ਼ਰਮਾ ਪ੍ਰਿੰਸੀਪਲ ਕਣਕ ਬਰੀਡਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਇਸ ਕਿਸਮ ਦੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੈ। ਇਸ ਤੋਂ ਇਲਾਵਾ ਆਮ ਕਣਕ 'ਚ ਜਿੱਥੇ 10 ਫ਼ੀਸਦੀ ਪ੍ਰੋਟੀਨ ਹੁੰਦਾ ਹੈ ਇਸ ਨਵੀਂ ਕਿਸਮ 'ਚ 13 ਫੀਸਦੀ ਹੈ।
ਇਸ ਕਣਕ ਦੇ ਆਟੇ ਦੀ ਰੋਟੀ ਖਾਣ ਨਾਲ ਇੱਕ ਦਮ ਖੂਨ ਚ ਗੁਲੂਕੋਜ਼ ਦੀ ਮਾਤਰਾ ਨਹੀਂ ਵਧਦੀ ਜਿਸ ਕਰਕੇ ਇਹ ਸ਼ੂਗਰ ਨੂੰ ਨਹੀਂ ਵਧਾਉਂਦਾ। ਸ਼ੂਗਰ ਮਰੀਜ਼ਾਂ ਲਈ ਇਹ ਕਾਫੀ ਲਾਹੇਵੰਦ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ ਇਸ ਵਿੱਚ ਜ਼ਿੰਕ ਦੀ ਵੀ ਭਰਪੂਰ ਮਾਤਰਾ ਹੈ ਅਤੇ ਇਸ ਕਣਕ ਦੀ ਕਿਸਮ ਦਾ ਝਾੜ ਏਵਰੇਜ ਪ੍ਰਤੀ ਏਕੜ 17.3 ਕੁਇੰਟਲ ਦੇ ਕਰੀਬ ਹੈ। ਇਨ੍ਹਾਂ ਹੀ ਨਹੀਂ ਬਲਕਿ ਇਸ ਦਾ ਬੂਟਾ 87 ਸੈਂਟੀਮੀਟਰ ਹੁੰਦਾ ਹੈ ਅਤੇ 146 ਦਿਨਾਂ 'ਚ ਇਹ ਕਣਕ ਤਿਆਰ ਹੋ ਜਾਂਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਕਿਸਮ ਨੂੰ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਮ ਕਿਸਾਨਾਂ ਨੂੰ ਇਸ ਸੀਜ਼ਨ ਦੇ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਕਿਸਮ ਨੂੰ ਲਾਉਣ ਸੰਬੰਧੀ ਪੀ ਏ ਯੂ ਵੱਲੋਂ ਜਾਗਰੂਕ ਵੀ ਕੀਤਾ ਜਾਵੇਗਾ।
ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਇਹ ਕਣਕ ਦੀ ਕਿਸਮ ਸਤੰਬਰ ਮਹੀਨੇ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾ ਦਿੱਤੀ ਜਾਵੇਗੀ। ਜਿਵੇਂ ਹੀ ਇਹ ਕਣਕ ਦੀ ਕਿਸਮ ਕਿਸਾਨਾਂ ਤੱਕ ਪਹੁੰਚੇਗੀ ਤਾਂ ਨਾ ਸਿਰਫ ਇਹ ਆਮ ਲੋਕਾਂ ਲਈ ਕਾਫੀ ਲਾਹੇਵੰਦ ਹੋਵੇਗੀ ਅਤੇ ਸ਼ੂਗਰ ਵਰਗੀ ਬਿਮਾਰੀ ਨੂੰ ਦੂਰ ਕਰਨ ਵਿੱਚ ਵੀ ਕੰਮ ਆਵੇਗੀ।
ਇਹ ਵੀ ਪੜ੍ਹੋ : ਸਾਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਚੰਡੀਗੜ੍ਹ ਲਈ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ,' ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ
(For more agriculture news from Punjab, apart from PAU launches new type of wheat news, stay tuned to Zee PHH)