Bathinda Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਤੇਜ਼ ਰਫ਼ਤਾਰ ਬਾਈਕ ਅਤੇ ਇੱਕ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।  ਘਟਨਾ 'ਚ ਆਟੋ ਅਤੇ ਬਾਈਕ 'ਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿੱਥੇ ਡਾਕਟਰ ਨੇ ਦੋਵਾਂ ਬਾਈਕ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਇਹ ਹਾਦਸਾ ਬਠਿੰਡਾ, ਪੰਜਾਬ ਦੇ ਸੰਤਪੁਰਾ ਰੋਡ 'ਤੇ ਓਵਰਬ੍ਰਿਜ ਨੇੜੇ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਬਾਈਕ ਅਤੇ ਇੱਕ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਬਾਈਕ ਦੇ ਪਰਖੱਚੇ ਉੱਡ ਗਏ, ਜਦਕਿ ਆਟੋ ਪਲਟ ਕੇ ਰੇਲਵੇ ਲਾਈਨ ਨੇੜੇ ਜਾ ਡਿੱਗਿਆ। ਘਟਨਾ 'ਚ ਆਟੋ ਅਤੇ ਬਾਈਕ 'ਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋਵਾਂ ਬਾਈਕ ਸਵਾਰਾਂ ਦੀ ਮੌਤ ਹੋ ਗਈ।


ਜਦੋਂਕਿ ਆਟੋ ਸਵਾਰਾਂ ਦੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਭੇਜ ਦਿੱਤਾ ਹੈ।


ਇਹ ਵੀ ਪੜ੍ਹੋ: IAF Heritage Centre: ਚੰਡੀਗੜ੍ਹ 'ਚ ਬਣਿਆ ਦੇਸ਼ ਦਾ ਪਹਿਲਾ ਏਅਰ ਫੋਰਸ ਹੈਰੀਟੇਜ ਸੈਂਟਰ; ਰਾਜਨਾਥ ਸਿੰਘ ਨੇ ਕੀਤਾ ਉਦਘਾਟਨ

ਜਾਣਕਾਰੀ ਮੁਤਾਬਕ ਐਤਵਾਰ ਰਾਤ ਨੂੰ ਸੰਤਪੁਰਾ ਰੋਡ 'ਤੇ ਓਵਰਬ੍ਰਿਜ ਨੇੜੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ। ਬੈਰੀਕੇਡਿੰਗ ਨੇੜੇ ਪਹੁੰਚਣ 'ਤੇ ਤੇਜ਼ ਰਫਤਾਰ ਬਾਈਕ ਅਤੇ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ ਬਾਈਕ ਸਵਾਰ 2 ਲੋਕਾਂ ਦੇ ਨਾਲ-ਨਾਲ ਆਟੋ 'ਚ ਬੈਠੇ 2 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।


ਸੰਸਥਾ ਵੱਲੋਂ ਸਾਰਿਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋ ਬਾਈਕ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਣਜੀਤ ਕੁਮਾਰ (24) ਪੁੱਤਰ ਬੰਟੀ ਸਿੰਘ ਵਾਸੀ ਜਨਤਾ ਨਗਰ ਅਤੇ ਅਨਿਲ ਕੁਮਾਰ (26) ਪੁੱਤਰ ਵੀਰ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਪਛਾਣ ਅਭਿਸ਼ੇਕ (25) ਪੁੱਤਰ ਐਸਕੇ, ਐਸਕੇ ਸ਼ੰਕਰ (50) ਪੁੱਤਰ ਚਿੰਕੂ ਪ੍ਰਸਾਦ ਵਾਸੀ ਐਨਐਫਐਲ ਟਾਊਨਸ਼ਿਪ ਵਜੋਂ ਹੋਈ ਹੈ।