Indian Air Force IAF Heritage Centre News: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਵਿੱਚ ਆਈਏਐਫ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ।
Trending Photos
Indian Air Force IAF Heritage Centre News: ਭਾਰਤੀ ਹਵਾਈ ਸੈਨਾ ਦੇ ਨਾਲ-ਨਾਲ ਸਮੁੱਚੇ ਦੇਸ਼ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦਾ ਪਹਿਲਾ ਏਅਰਫੋਰਸ ਹੈਰੀਟੇਜ ਸੈਂਟਰ (Indian Air Force IAF Heritage Centre)ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਇਸ ਦਾ ਉਦਘਾਟਨ ਸੋਮਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh in Chandigarh) ਨੇ ਕੀਤਾ।
ਹਵਾਈ ਸੈਨਾ ਦਾ ਇਹ ਪਹਿਲਾ ਵਿਰਾਸਤੀ ਕੇਂਦਰ (Indian Air Force IAF Heritage Centre)ਸੈਕਟਰ-18 ਸਥਿਤ ਸਰਕਾਰੀ ਪ੍ਰੈਸ ਭਵਨ ਵਿੱਚ ਸਥਿਤ ਹੈ। ਇਸ ਤੋਂ ਇਲਾਵਾ ਰਾਜਨਾਥ ਸਿੰਘ (Rajnath Singh in Chandigarh) ਪੰਜਾਬ ਇੰਜਨੀਅਰਿੰਗ ਕਾਲਜ ਅਤੇ ਪੀਜੀਜੀਸੀ-46 ਵਿੱਚ ਕਰੀਬ 60 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਹੋਸਟਲਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਇਹ ਵੀ ਪੜ੍ਹੋ: MiG-21 Crash News: ਰਾਜਸਥਾਨ 'ਚ ਏਅਰਫੋਰਸ ਦਾ ਮਿਗ-21 ਜਹਾਜ਼ ਕਰੈਸ਼, ਇੱਕ ਦਾ ਮੌਤ; ਵੋਖੋ ਵੀਡੀਓ
ਰਾਜਨਾਥ ਸਿੰਘ ਸਵੇਰੇ ਕਰੀਬ 10.30 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜੇ ਜਿੱਥੋਂ ਉਹ ਸਿੱਧੇ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ (Indian Air Force IAF Heritage Centre)ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਰਾਸਤੀ ਕੇਂਦਰ ਦੇ ਉਦਘਾਟਨ ਦੇ ਨਾਲ-ਨਾਲ ਰਾਜਨਾਥ ਸਿੰਘ ਕਾਕਪਿਟ ਵਿੱਚ ਬੈਠ ਕੇ ਪਾਰਕਿੰਗ ਖੇਤਰ ਵਿੱਚ ਲਗਾਏ ਗਏ ਮਿਗ-21 ਦਾ ਜਾਇਜ਼ਾ ਵੀ ਲਿਆ। ਇਸ ਤੋਂ ਬਾਅਦ ਕਰੀਬ ਤਿੰਨ ਵਜੇ ਰੱਖਿਆ ਮੰਤਰੀ ਰਾਏਪੁਰ ਕਲਾਂ ਜਾਣਗੇ ਜਿੱਥੇ ਗਊਸ਼ਾਲਾ ਦਾ ਉਦਘਾਟਨ ਪ੍ਰੋਗਰਾਮ ਹੈ ਅਤੇ ਉੱਥੇ ਰਾਜਨਾਥ ਸਿੰਘ ਦੋ ਹੋਸਟਲਾਂ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਣਗੇ।