Nangal Accident News: ਪੰਜਾਬ ਵਿੱਚ ਸੜਕ ਹਾਦਸੇ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਨੰਗਲ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਨੰਗਲ ਫਲਾਈ ਓਵਰ ਦੇ ਉੱਪਰ ਅੱਜ ਸਵੇਰੇ ਸੀਮਟ ਦੇ ਪਏ ਵੱਡੇ ਪੱਥਰ ਦੇ ਨੈਨੋ ਕਾਰ ਦੀ ਟੱਕਰ ਹੋਣ ਨਾਲ ਕਾਰ ਵਿੱਚ ਬੈਠੇ ਸਵਾਰਾਂ ਦੇ ਸੱਟਾਂ ਲੱਗੀਆਂ। ਓਥੇ ਖੜੇ ਲੋਕਾਂ ਨੇ ਸਾਰੇ ਜ਼ਖ਼ਮੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਹਾਦਸੇ ਵਿੱਚ ਇੱਕ ਔਰਤ ਦੀ ਲੱਤ ਟੁੱਟ ਗਈ ਤੇ ਦੂਸਰੇ ਦੀ ਜਿਆਦਾ ਹਾਲਤ ਖਰਾਬ ਹੋਣ ਕਰਕੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਅੱਜ ਸਵੇਰੇ ਇੱਕ ਪਰਿਵਾਰ ਹਿਮਾਚਲ ਤੋਂ ਚੰਡੀਗੜ੍ਹ ਆਪਣੇ ਪਰਿਵਾਰਿਕ ਮੈਂਬਰ ਨੂੰ ਚੈੱਕ ਕਰਵਾਉਣ ਦੇ ਲਈ ਪੀਜੀਆਈ ਜਾ ਰਿਹਾ ਸੀ। ਫਲਾਈ ਓਵਰ ਉਤਰਦਿਆਂ ਹੋਇਆਂ ਰਸਤੇ ਵਿੱਚ ਰੱਖੇ ਸਮਿੰਟ ਦੇ ਵੱਡੇ ਪੱਥਰ ਦੇ ਨਾਲ ਇਹਨਾਂ ਦੀ ਕਾਰ ਦੀ ਟੱਕਰ ਹੋ ਗਈ। ਕਾਰ ਦੇ ਵਿੱਚ ਸਵਾਰ ਸਾਰੇ ਮੈਂਬਰਾਂ ਨੂੰ ਸੱਟਾਂ ਲੱਗ ਗਈਆਂ। 


ਇਹ ਵੀ ਪੜ੍ਹੋ: Ludhiana News: WHO ਦੇ ਖੇਤਰੀ ਸਮਾਗਮ 'ਚ ਸੰਬੋਧਨ ਕਰਨਗੇ ਡਾ. ਇੰਦਰਜੀਤ ਢੀਂਗਰਾ, 16 ਨੂੰ ਜਾਣਗੇ ਫਿਲੀਪੀਨਜ਼

ਮੌਕੇ ਉੱਤੇ ਖੜੇ ਲੋਕਾਂ ਨੇ ਇਸ ਟੈਕਸੀਡੈਂਟ ਵਿੱਚ ਜ਼ਖਮੀ ਹੋਏ ਪਰਿਵਾਰਿਕ ਮੈਂਬਰਾਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿੱਚ ਪਹੁੰਚਾ ਦਿੱਤਾ ਜਿੱਥੇ ਡਾਕਟਰਾਂ ਨੇ ਇਹਨਾਂ ਸਾਰੇ ਜਖਮੀਆਂ ਨੂੰ ਮੱਲਮ ਪੱਟੀ ਕੀਤੀ ਤੇ ਇਹਨਾਂ ਵਿੱਚੋਂ ਇੱਕ ਮਹਿਲਾ ਦੀ ਲੱਤ ਟੁੱਟਣ ਨਾਲ ਉਹਨਾਂ ਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਇਸ ਮਹਿਲਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਬਾਕੀ ਜਖਮੀ ਹੋਏ ਵਿਅਕਤੀ ਸਿਵਿਲ ਹਸਪਤਾਲ ਨੰਗਲ ਦੇ ਵਿੱਚ ਜ਼ੇਰੇ ਇਲਾਜ ਹਨ।


ਪਰਿਵਾਰਿਕ ਮੈਂਬਰਾਂ ਤੇ ਕਾਰ ਦੇ ਡਰਾਈਵਰ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਉਹ ਸਵੇਰੇ ਚੰਡੀਗੜ੍ਹ ਪੀਜੀਆਈ ਦੇ ਵੱਲ ਜਾ ਰਹੇ ਸਨ ਤੇ ਨੰਗਲ ਦੇ ਫਲਾਈ ਓਵਰ ਤੋਂ ਉਤਰਦੇ ਸਮੇਂ ਸਾਹਮਣੇ ਤੋਂ ਆ ਰਹੀ ਕਾਰ ਦੀ ਤੇਜ਼ ਲਾਈਟ ਵੱਜਣ ਕਰਕੇ ਉਨਾਂ ਨੂੰ ਰਸਤੇ ਵਿੱਚ ਪਏ ਹੋਏ ਸੀਮੈਂਟ ਦੇ ਵੱਡੇ ਪੱਥਰ ਨਜ਼ਰ ਨਹੀਂ ਆਏ ਜਿਸ ਕਰਕੇ ਉਹਨਾਂ ਦੀ ਕਾਰ ਉਸ ਸਮਿੰਟ ਦੇ ਵੱਡੇ ਪੱਥਰ ਦੇ ਨਾਲ ਜਾ ਟਕਰਾਈ ਤੇ ਜਿਸ ਨਾਲ ਇਹ ਵੱਡਾ ਹਾਦਸਾ ਹੋ ਗਿਆ। ਪਰ ਸ਼ੁਕਰ ਰਿਹਾ ਕਿ ਕੋਈ ਵੱਡਾ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ।


ਇਹ ਵੀ ਪੜ੍ਹੋ: Punjab News: ਭਾਰਤ ਤੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਬੱਚਿਆਂ ਤੇ ਔਰਤਾਂ ਸਣੇ 11 ਬੰਗਲਾਦੇਸ਼ੀ ਕਾਬੂ