Bangladesh Citizens at India-Pakistan Border: ਦੱਸ ਦਈਏ ਕਿ ਇਨ੍ਹਾਂ ਬੰਗਲਾਦੇਸ਼ੀਆਂ ਦੀਆਂ ਗ੍ਰਿਫਤਾਰੀਆਂ ਦੇਰ ਰਾਤ ਹੋਈਆਂ ਹਨ।
Trending Photos
Bangladesh citizens caught on India-Pakistan Atari Border: ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੱਚਿਆਂ ਤੇ ਔਰਤਾਂ ਸਣੇ 11 ਬੰਗਲਾਦੇਸ਼ੀ ਭਾਰਤ ਦੀ ਕੌਮਾਂਤਰੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਬੀਐਸਐਫ ਵੱਲੋਂ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਸਰਹੱਦ ਤੋਂ ਫੜੇ ਗਏ 11 ਬੰਗਲਾਦੇਸ਼ੀਆਂ ਵਿੱਚ 5 ਪੁਰੁਸ਼ ਤਿੰਨ ਔਰਤਾਂ ਤੇ ਤਿੰਨ ਬੱਚੇ ਸ਼ਾਮਿਲ ਹਨ, ਜਿਨਾਂ ਦੀ ਆਈਸੀਪੀ ਅਟਾਰੀ ਸਰਹੱਦ ਵਿਖੇ ਬੀਐਸਐਫ ਦੀ 168 ਬਟਾਲੀਅਨ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਫੜੇ ਗਏ ਬੰਗਲਾਦੇਸ਼ੀਆਂ ਨੂੰ 25 ਹਜਾਰ ਰੁਪਏ ਦੇ ਬਦਲੇ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਭਾਰਤੀ ਵਿਅਕਤੀ, ਜਿਸਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ, ਇੱਥੇ ਲੈ ਕੇ ਪੁੱਜਾ ਸੀ I ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਰਣਜੀਤ ਸਿੰਘ, ਜੋ ਬੰਗਲਾਦੇਸ਼ੀਆਂ ਨੂੰ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਅੰਮ੍ਰਿਤਸਰ ਤੋਂ ਲੈ ਕੇ ਅਟਾਰੀ ਸਰਹੱਦ ਵਿਖੇ ਬੀਤੀ ਦੇਰ ਰਾਤ ਪੁੱਜਾ ਸੀ, ਅਤੇ ਉਸ ਦੇ ਸਾਥੀਆਂ ਵੱਲੋਂ ਅਟਾਰੀ ਸਰਹੱਦ 'ਤੇ ਬਣੀ ਆਈਸੀਪੀ ਇੰਟੀਗਰੇਟਡ ਚੈੱਕ ਪੋਸਟ ਦੇ ਰਸਤੇ ਤੋਂ ਹੀ ਇੱਕ ਦੂਸਰੇ ਦੇਸ਼ ਦਰਮਿਆਨ ਵਪਾਰ ਚੱਲਦਾ ਹੈ I
ਗੌਰਤਲਬ ਹੈ ਕਿ ਆਈਸੀਪੀ ਇੰਟੀਗਰੇਟਡ ਚੈੱਕ ਪੋਸਟ ਦੀ ਸਮੁੱਚੀ ਸਕਿਉਰਟੀ ਤੇ ਸੁਰੱਖਿਆ ਬੀਐਸਐਫ ਦੀ ਵਿਸ਼ੇਸ਼ ਬਟਾਲੀਅਨ 168 ਵੱਲੋਂ ਕੀਤੀ ਜਾਂਦੀ ਹੈ I 123 ਏਕੜ ਜਮੀਨ ਵਿੱਚ ਬਣੀ ਇਹ ਆਈਸੀਪੀ ਦੀ ਚਾਰ ਦੀਵਾਰੀ 'ਤੇ ਵੱਖ-ਵੱਖ ਗੇਟ ਲੱਗੇ ਹੋਏ ਹਨI ਦੱਸਣਯੋਗ ਹੈ ਕਿ ਇਸ ਆਈਸੀਪੀ ਦਾ ਕੁਝ ਹਿੱਸਾ ਪਾਕਿਸਤਾਨ ਵਾਲੇ ਪਾਸੇ ਅਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਲੱਗੀ ਕੰਡਿਆਲੀ ਤਾਰ ਦੇ ਸਾਹਮਣੇ ਵੀ ਆਉਂਦਾ ਹੈ I
ਬੀਤੀ ਰਾਤ ਇਨਾਂ ਬੰਗਲਾਦੇਸ਼ੀਆਂ ਨੂੰ ਆਈਸੀਪੀ ਦੇ ਇੱਕ ਗੇਟ, ਜੋ ਪੱਕੇ ਤੌਰ 'ਤੇ ਬੰਦ ਹੈ ਤੇ ਉਹ ਕੰਡਿਆਲੀ ਤਾਰ ਦੇ ਨਾਲ ਲੈਸ ਹੈ, ਤੋਂ ਕੰਡਿਆਲੀ ਤਾਰ ਨੂੰ ਕੱਟ ਕੇ ਅੰਦਰ ਭੇਜਿਆ ਗਿਆ, ਜਿੱਥੇ ਕਿ ਡਿਊਟੀ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਆਈਸੀਪੀ ਦੇ ਅੰਦਰ ਹੋਈ ਹਿਲਜੁਲ ਨੂੰ ਵੇਖਦੇ ਹੋਏ ਘੇਰਾਬੰਦੀ ਕਰਕੇ ਭਾਰਤ-ਪਾਕਿਸਤਾਨ ਸਰਹੱਦ ਵੱਲ ਜਾਣ ਤੋਂ ਰੋਕਦਿਆ ਅਤੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ।
ਇਹ ਘਟਨਾ ਬੀਤੀ ਰਾਤ 12 ਅਕਤੂਬਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈI ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਰਣਜੀਤ ਸਿੰਘ ਨਾਮ ਦਾ ਵਿਅਕਤੀ ਕੌਣ ਹੈ ਤੇ ਉਹ ਇਹਨਾਂ ਬੰਗਲਾਦੇਸ਼ੀਆਂ ਨੂੰ ਅਟਾਰੀ ਸਰਹੱਦ ਵਿਖੇ ਕਿਵੇਂ ਤੇ ਕਿੱਥੋਂ ਲੈ ਕੇ ਇੱਥੇ ਪੁੱਜਾ।
ਇਹ ਵੀ ਪੜ੍ਹੋ: India-Canada News: ਭਾਰਤ-ਕੈਨੇਡਾ ਤਲਖੀ ਵਿਚਾਲੇ ਕੈਨੇਡੀਅਨ ਸਪੀਕਰ ਨੇ ਲਿਆ 'ਵੱਡਾ ਫੈਸਲਾ'!