Farmers Protest in Chandigarh Today: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਮਾਝਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਘਰ ਅੱਜ ਯਾਨੀ ਮੰਗਲਵਾਰ ਨੂੰ ਤੜਕ ਸਾਰ ਪੁਲਿਸ ਵਲੋਂ ਰੇਡ ਕੀਤੀ ਗਈ। ਇਸ ਦੌਰਾਨ ਚੰਡੀਗੜ ਧਰਨੇ 'ਤੇ ਜਾਣ ਤੋਂ ਪਹਿਲਾਂ ਕਿਸਾਨ ਲੀਡਰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਆਗੂ ਹੱਥ ਨਹੀਂ ਆਇਆ।  (Kisan leader Gurpreet Singh fled as police tried to arrest ahead of Chandigarh protest) 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਬੀਤੇ ਦਿਨ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਭਗ 24 ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।  ਫਿਲਹਾਲ ਕਿਸਾਨ ਲੀਡਰ ਗੁਰਪ੍ਰੀਤ ਸਿੰਘ ਕਿੱਥੇ ਹੈਂ ਇਹ ਤਾਂ ਪਤਾ ਨਹੀਂ ਪਰ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ ਕਰਨ ਦੀ ਤਿਆਰੀਆਂ ਮੁਕੰਮਲ ਕਰ ਲਾਈਆਂ ਗਈਆਂ ਹਨ।


ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ 16 ਜੱਥੇਬੰਦੀਆਂ ਵੱਲੋਂ ਚੰਡੀਗੜ੍ਹ ਨੂੰ ਘੇਰਿਆ ਜਾਵੇਗਾ। 


ਹਾਲਾਂਕਿ ਇਸ ਦੌਰਾਨ ਕਿਸਾਨਾਂ ਦੇ ਰਾਸਤੇ ਵਿੱਚ ਕਈ ਬੈਰੀਕੇਡ ਲਗਾਏ ਗਏ ਹਨ ਅਤੇ ਮੁਹਾਲੀ ਵਿਖੇ ਗੁਰੂਦਵਾਰਾ ਸ਼੍ਰੀ ਅੰਬ ਸਾਹਿਬ, ਜਿੱਥੇ ਕਿਸਾਨਾਂ ਨੇ ਇੱਕਠੇ ਹੋਣਾ ਹੈ, ਦੇ ਨੇੜੇ ਭਾਰੀ ਮਾਤਰਾ 'ਚ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ।  


Farmers Protest in Chandigarh Today: ਕਿਸਾਨਾਂ ਦੀਆਂ ਮੁੱਖ ਮੰਗਾਂ


  •  ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਇੱਕ ਸਾਲ ਲਈ ਕਰਜ਼ੇ ਮੁਆਫ 

  • ਜਾਨੀ ਨੁਕਸਾਨ ਦਾ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ੇ ਦੀ ਮੰਗ 

  • ਮਾਰੇ ਗਏ ਪਸ਼ੂਆਂ ਲਈ 1 ਲੱਖ ਰੁਪਏ, ਢਹਿ ਚੁੱਕੇ ਘਰਾਂ ਲਈ 5 ਲੱਖ ਰੁਪਏ ਦਾ ਮੁਆਵਜ਼ਾ 

  • ਹੜ੍ਹ ਦੌਰਾਨ ਨੁਕਸਾਨੀਆਂ ਗਈਆਂ ਫ਼ਸਲਾਂ ਲਈ 50 ਹਾਜ਼ਰ ਰੁਪਏ ਪ੍ਰਤੀ ਏਕੜ ਮੁਆਵਜ਼ਾ 

  • ਹੜ੍ਹਾਂ ਨਾਲ ਹੋਏ ਨੁਕਸਾਨ ਲਈ 50 ਹਾਜ਼ਰ ਕਰੋੜ ਦੇ ਵਿਵੇਸ਼ ਪੈਕੇਜ ਦੀ ਮੰਗ 

  • ਘੱਗਰ ਦਰਿਆ ਪਲਾਂ ਮੁਤਾਬਕ ਸਾਰੇ ਦਾਰੀਅਵਣ ਦਾ ਪੱਕਾ ਹੱਲ 

  • ਕੇਂਦਰ ਸਾਰੀਆਂ ਫ਼ਸਲਾਂ ਦਾ MSP ਗਰੰਟੀ ਕਾਨੂੰਨ ਤੁਰੰਤ ਲਾਗੂ ਕਰੇ 

  • ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨਰੇਗਾ ਸਕੀਮ ਤੁਰੰਤ ਚਾਲੂ ਕੀਤੀ ਜਾਵੇ 

  • ਦਿੱਲੀ ਮੋਰਚੇ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਰੱਦ ਕੀਤੇ  


ਇਹ ਵੀ ਪੜ੍ਹੋ: Farmers Protest Today: ਚੰਡੀਗੜ ਧਰਨੇ 'ਤੇ ਜਾਣ ਤੋਂ ਪਹਿਲਾਂ ਕਿਸਾਨ ਲੀਡਰ ਗੁਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਾਕਾਮ