`ਸਾਨੂੰ ਆਪਣੀ ਬੱਚੀ ਨੂੰ ਕੈਨੇਡਾ ਨਹੀਂ ਸੀ ਭੇਜਣਾ ਚਾਹੀਦਾ`, ਕੈਨੇਡਾ ‘ਚ 21 ਸਾਲਾ ਪੰਜਾਬੀ ਕੁੜੀ ਦੀ ਮੌਤ `ਤੇ ਮਾਪਿਆਂ ਦਾ ਝਲਕਿਆ ਦਰਦ
`ਸਾਨੂੰ ਕਦੇ ਵੀ ਆਪਣੀ ਬੱਚੀ ਨੂੰ ਪੜ੍ਹਾਈ ਲਈ ਕੈਨੇਡਾ ਨਹੀਂ ਭੇਜਣਾ ਚਾਹੀਦਾ ਸੀ ਸਗੋਂ ਉਸਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਸੀ।`
Punjab girl Pawanpreet Kaur murder in Canada: ਬੀਤੇ ਸ਼ਨੀਵਾਰ ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਕਿ ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ 21 ਸਾਲ ਦੀ ਪੰਜਾਬੀ ਕੁੜੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਜਾਬ ਸਥਿਤ ਕੁੜੀ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੌਰਾਨ ਆਪਣੀ ਧੀ ਦੀ ਮੌਤ 'ਤੇ ਮਾਪਿਆਂ ਦਾ ਦਰਦ ਝਲਕਿਆ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਨੂੰ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਭੇਜਣ ਦਾ ਬਹੁਤ ਅਫਸੋਸ ਹੈ।"
ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਇੱਕ ਬਿਹਤਰ ਜ਼ਿੰਦਗੀ ਤੇ ਨਵੇਂ ਮੌਕੇ ਦੇਣ ਦੇ ਸੁਪਨੇ ਵੇਖੇ ਸਨ। ਹਾਲਾਂਕਿ Canada ਵਿਖੇ Punjab ਦੀ Pawanpreet Kaur ਦੇ murder ਦੀ ਖ਼ਬਰ ਸੁਣ ਕੇ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ ਹੈ।
ਦੱਸ ਦਈਏ ਕਿ ਪਵਨਪ੍ਰੀਤ ਦਾ ਕਤਲ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਉੱਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ 'ਤੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਪਵਨਪ੍ਰੀਤ ਗੈਸ ਸਟੇਸ਼ਨ ‘ਤੇ ਰਾਤ ਦੀ ਸਿ਼ਫਟ ਵਿੱਚ ਕੰਮ ਕਰ ਰਹੀ ਸੀ ਅਤੇ ਇਸੇ ਦੌਰਾਨ ਇਹ ਘਟਨਾ ਵਾਪਰੀ।
ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਕਿਹਾ ਕਿ "ਸਾਨੂੰ ਕਦੇ ਵੀ ਆਪਣੀ ਬੱਚੀ ਨੂੰ ਪੜ੍ਹਾਈ ਲਈ ਕੈਨੇਡਾ ਨਹੀਂ ਭੇਜਣਾ ਚਾਹੀਦਾ ਸੀ ਸਗੋਂ ਉਸਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਸੀ।"
ਹੋਰ ਪੜ੍ਹੋ: ਦਰਦਨਾਕ ਹਾਦਸਾ: ਆਸਟ੍ਰੇਲੀਆ 'ਚ ਵਾਪਰੇ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ
ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ “ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ। ਸਾਨੂ ਪਤਾ ਹੈ ਕਿ ਅਸੀਂ ਆਪਣੀ ਧੀ ਨੂੰ ਵਾਪਸ ਨਹੀਂ ਲਿਆ ਸਕਦੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਵਨਪ੍ਰੀਤ ਦਾ ਕਾਤਲ ਫੜ੍ਹਿਆ ਜਾਵੇ।" ਉਨ੍ਹਾਂ ਹੋਰ ਵੀ ਕਿਹਾ ਕਿ ਅਸੀਂ ਆਪਣੀ ਧੀ ਨੂੰ ਪਾਲਿਆ, ਉਸਨੂੰ ਇੰਨਾ ਵੱਡਾ ਕੀਤਾ ਪਰ ਹੁਣ ਉਹ ਸਾਡੇ ਕੋਲ ਕਦੇ ਵਾਪਸ ਨਹੀਂ ਆ ਸਕਦੀ।”
ਇਸ ਦੌਰਾਨ ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਪਵਨਪ੍ਰੀਤ ਨੂੰ ਨਿਸ਼ਾਨਾ ਬਣਾ ਕੇ ਹੀ ਕੀਤਾ ਗਿਆ ਸੀ। ਹਾਲਾਂਕਿ ਇਸਦਾ ਕਾਰਨ ਹੁਣ ਤੱਕ ਨਹੀਂ ਪਤਾ ਲੱਗਿਆ ਹੈ ਅਤੇ ਫ਼ਿਲਹਾਲ ਪੁਲਿਸ ਕਾਤਲ ਦੀ ਭਾਲ ਕਰ ਰਹੀ ਹੈ।
ਹੋਰ ਪੜ੍ਹੋ: ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਨੌਜਵਾਨ ਨੇ ਲਾਈ ਖੁਦ ਨੂੰ ਅੱਗ; ਜਾਣੋ ਕੀ ਸੀ ਵਜ੍ਹਾ