ਜੇਲ੍ਹ ’ਚ ਚੰਗਾ ਵਿਵਹਾਰ ਕਰਨ ਵਾਲੇ ਕੈਦੀਆਂ ਨੂੰ ਸਰਕਾਰ ਨੇ ਦਿੱਤਾ ਤੋਹਫ਼ਾ!
ਪੰਜਾਬ ’ਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਸਰਕਾਰ ਵਲੋਂ ਚੰਗਾ ਕਦਮ ਉਠਾਇਆ ਗਿਆ ਹੈ। ਪੰਜਾਬ ’ਚ ਜੇਲ੍ਹ ਵਿਭਾਗ ਦੇ ਡੀਜੀਪੀ (DGP of Jail deptt.) ਹਰਪ੍ਰੀਤ ਸਿੰਘ ਸਿੱਧੂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਚੰਗਾ ਵਿਵਹਾਰ ਕਰਨ ਵਾਲੇ ਕੈਦੀ ਜੇਲ੍ਹਾਂ ’ਚ ਆਪਣੀ ਜੀਵਨ ਸਾਥੀ ਨਾਲ ਕੁਝ ਸਮਾਂ ਬੀਤਾ ਸਕਣਗੇ। ਗੈਂਗਸਟਰ ਜਾਂ ਸੰਗੀਨ ਅਪਰਾਧਾਂ ਵਾਲੇ ਕੈਦੀਆਂ ਨੂੰ ਨਹੀ
ਚੰਡੀਗੜ੍ਹ: ਪੰਜਾਬ ’ਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਸਰਕਾਰ ਵਲੋਂ ਚੰਗਾ ਕਦਮ ਉਠਾਇਆ ਗਿਆ ਹੈ। ਪੰਜਾਬ ’ਚ ਜੇਲ੍ਹ ਵਿਭਾਗ ਦੇ ਡੀਜੀਪੀ (DGP of Jail deptt.) ਹਰਪ੍ਰੀਤ ਸਿੰਘ ਸਿੱਧੂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਚੰਗਾ ਵਿਵਹਾਰ ਕਰਨ ਵਾਲੇ ਕੈਦੀ ਜੇਲ੍ਹਾਂ ’ਚ ਆਪਣੀ ਜੀਵਨ ਸਾਥੀ ਨਾਲ ਕੁਝ ਸਮਾਂ ਬੀਤਾ ਸਕਣਗੇ।
ਗੈਂਗਸਟਰ ਜਾਂ ਸੰਗੀਨ ਅਪਰਾਧਾਂ ਵਾਲੇ ਕੈਦੀਆਂ ਨੂੰ ਨਹੀਂ ਮਿਲੇਗੀ ਇਹ ਸੁਵਿਧਾ
ਡੀਜੀਪੀ ਹਰਪ੍ਰੀਤ ਸਿੰਘ ਸਿੱਧੂ (Harpreet Singh Sidhu) ਨੇ ਦੱਸਿਆ ਕਿ ਸ਼ੁਰੂਆਤੀ ਦੌਰ ’ਚ ਇਹ ਸਹੂਲਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਨਾਭਾ ਦੀ ਨਵੀਂ ਜੇਲ੍ਹ ਅਤੇ ਬਠਿੰਡਾ ’ਚ ਔਰਤਾਂ ਦੀ ਜੇਲ੍ਹ ’ਚ ਸ਼ੁਰੂ ਕੀਤੀ ਗਈ ਹੈ।
ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੰਗੀਨ ਅਪਰਾਧਾਂ ਵਾਲੇ ਦੋਸ਼ਾਂ ਤਹਿਤ ਬੰਦ ਕੈਦੀਆਂ, ਗੈਂਗਸਟਰ ਜਾਂ ਜੋ ਕੈਦੀ ਜ਼ੋਖਮ ਵਾਲੇ ਦਾਇਰੇ ਤਹਿਤ ਆਉਂਦੇ ਹਨ। ਉਨ੍ਹਾਂ ਨੂੰ ਇਹ ਸੁਵਿਧਾ ਨਹੀਂ ਦਿੱਤੀ ਜਾਵੇਗੀ।
ਜੀਵਨ ਸਾਥੀ ਨਾਲ 2 ਘੰਟੇ ਬੀਤਾ ਸਕੇਗਾ ਕੈਦੀ
ਇਸ ਸੁਵਿਧਾ ’ਚ ਵਿਸ਼ੇਸ਼ ਤੌਰ ’ਤੇ ਇੱਕ ਕਮਰਾ ਜਿਸ ’ਚ ਗੁਸਲਖ਼ਾਨੇ ਦੀ ਸਹੂਲਤ ਹੋਵੇ, ਵੱਖਰੇ ਤੌਰ ’ਤੇ ਅਲਾਟ ਕੀਤਾ ਜਾਵੇਗਾ। ਜੇਲ੍ਹ ’ਚ ਕੈਦੀ ਨੂੰ ਆਪਣੀ ਜੀਵਨ ਸਾਥੀ ਨਾਲ ਬਿਤਾਉਣ ਲਈ 2 ਘੰਟੇ (2 Hrs.) ਦਾ ਸਮਾਂ ਦਿੱਤਾ ਜਾਵੇਗਾ।
ਇਸ ਪਹਿਲਕਦਮੀ ਨਾਲ ਜਿੱਥੇ ਜੇਲ੍ਹ ’ਚ ਲੰਮੇ ਸਮੇਂ ਤੋਂ ਸਜ਼ਾ ਭੁਗਤ ਰਹੇ ਕੈਦੀਆਂ ਦੇ ਨਿੱਜੀ ਪਰਿਵਾਰਕ ਰਿਸ਼ਤਿਆਂ ’ਚ ਸੁਧਾਰ ਆਏਗਾ ਉੱਥੇ ਹੀ ਕੈਦੀਆਂ ’ਚ ਵੀ ਜੇਲ੍ਹਾਂ ਅੰਦਰ ਚੰਗਾ ਆਚਰਣ ਰੱਖਣ ਦੀ ਸ਼ੁਰੂਆਤ ਹੋਵੇਗੀ। ਇਸ ਨਾਲ ਭਵਿੱਖ ’ਚ ਚੰਗੇ ਆਚਰਣ ਵਾਲੇ ਕੈਦੀਆਂ ਦੀ ਗਿਣਤੀ ’ਚ ਵਾਧਾ ਹੋਣਾ ਸੁਭਾਵਿਕ ਹੈ।