Ludhiana Murder News: ਪੰਜਾਬ ਵਿੱਚ ਕਤਲ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ (Ludhiana Murder News) ਸਾਹਮਣੇ ਆਇਆ ਹੈ। ਦੱਸ ਦਈਏ ਕਿ ਲੁਧਿਆਣੇ ਦੇ ਰਾਹੋ ਰੋੜ ਦੇ ਕੋਲ ਪਿੰਡ ਧਨਾਨਸੂ ਵਿੱਚ ਇੱਕ ਬਜ਼ੁਰਗ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਬੇਟੇ ਜਸਵੰਤ ਸਿੰਘ ਨੇ ਆਖਿਆ ਕਿ ਉਸਦੇ ਪਿਤਾ ਆਪਣੇ ਗੁਆਂਢੀ ਨੂੰ ਚਿੱਟਾ ਨਸ਼ਾ ਵੇਚਣ ਤੋਂ ਰੋਕਦੇ ਸੀ ਜਿਸ ਨੂੰ ਲੈ ਕੇ ਗਵਾਂਢੀਆਂ ਦੇ ਤਕਰੀਬਨ ਅੱਠ ਨੌ ਮੈਂਬਰਾਂ ਨੇ  ਉਸ ਦੇ ਪਿਤਾ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਦੇ ਪਿਤਾ ਨੂੰ ਲੁਧਿਆਣੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਇਲਾਜ ਦੇ ਦੌਰਾਨ ਮੌਤ ਹੋ ਗਈ। ਓਥੇ ਹੀ ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਕਿ ਆਰੋਪੀ ਫਰਾਰ ਹੋ ਚੁੱਕੇ ਹਨ। ਆਰੋਪੀਆਂ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰੀਰ ਦਾ ਪੋਸਟਮਾਟਰਮ ਕਰਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।



ਇਹ ਵੀ ਪੜ੍ਹੋ: Amristar News: ਪਾਠੀ ਨੂੰ ਆਪਣੀ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ! ਪਾਕਿਸਤਾਨ ਨਾਲ ਜੁੜੇ ਦਿਲ ਦੇ ਤਾਰ   


ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਨਾਨਸੂ ਵਿੱਚ ਦੇਰ ਰਾਤ ਦੋ ਗੁਆਂਢੀਆਂ ਵਿੱਚ ਖੂਨੀ ਝੜਪ ਹੋ ਗਈ। ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੇ ਸਿਰ ਵਿੱਚ ਇੱਟਾਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੰਧ ਦੀ ਮੁਰੰਮਤ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਪਰ ਪੁਰਾਣੀ ਦੁਸ਼ਮਣੀ ਕਾਰਨ ਹੱਥੋਪਾਈ ਹੋ ਗਈ। 


ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਕੰਧ ਦੀ ਮੁਰੰਮਤ ਕਰ ਰਹੇ ਸਨ ਪਰ ਉਨ੍ਹਾਂ ਦੇ ਘਰ ਕੰਧ ਦਾ ਮਲਬਾ ਡਿੱਗ ਰਿਹਾ ਸੀ। ਜਦੋਂ ਪਿਤਾ ਸ਼ਿਕਾਇਤ ਕਰਨ ਉਸ ਦੇ ਘਰ ਗਿਆ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਉਸ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।


ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ ਸਨ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।