Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ `ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ
Punjab Latest News Today: ਸੀਮਾ ਸੁਰੱਖਿਆ ਬਲ (BSF) ਨੇ ਐਤਵਾਰ ਨੂੰ ਸੂਬਾ ਪੁਲਿਸ ਦੀ ਮਦਦ ਨਾਲ ਪੰਜਾਬ `ਚ ਦੋ ਥਾਵਾਂ `ਤੇ ਸਾਂਝੇ ਆਪਰੇਸ਼ਨ ਨੂੰ ਅੰਜਾਮ ਦਿੱਤਾ।
Punjab Latest News Today: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਦੀ ਗਤੀਵਿਧੀ ਲਗਾਤਾਰ ਵੱਧ ਰਹੀ ਹੈ। ਇਸ ਵਿਚਾਲੇ ਅੱਜ ਸੀਮਾ ਸੁਰੱਖਿਆ ਬਲ ਨੇ (BSF) ਨੇ ਐਤਵਾਰ ਨੂੰ ਸੂਬਾ ਪੁਲਿਸ ਦੀ ਮਦਦ ਨਾਲ ਪੰਜਾਬ 'ਚ ਦੋ ਥਾਵਾਂ 'ਤੇ ਸਾਂਝੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਪੰਜਾਬ ਪੁਲਿਸ ਨਾਲ ਪਹਿਲੀ ਸਾਂਝੀ ਤਲਾਸ਼ੀ ਮੁਹਿੰਮ ਵਿੱਚ, ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ਦੇ ਬਾਹਰਵਾਰ ਇੱਕ ਡਰੋਨ ਬਰਾਮਦ ਕੀਤਾ ਹੈ।
ਇੱਕ ਖਾਸ ਸੂਚਨਾ ਦੇ ਅਧਾਰ 'ਤੇ, ਬੀਐਸਐਫ ਵੱਲੋਂ ਐਤਵਾਰ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ਦੇ ਬਾਹਰਵਾਰ ਪੰਜਾਬ ਪੁਲਿਸ ਦੇ ਨਾਲ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, "ਤਲਾਸ਼ੀ ਦੌਰਾਨ, ਇੱਕ ਡਰੋਨ ਪੂਰੀ ਤਰ੍ਹਾਂ ਟੁੱਟੀ ਹੋਈ ਹਾਲਤ ਵਿੱਚ ਅਤੇ ਪੇਲੋਡ ਲਿਜਾਣ ਲਈ ਇੱਕ ਅਟੈਚਡ ਸਟ੍ਰਿੰਗ, ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Cyclone Biparjoy News: 15 ਜੂਨ ਨੂੰ ਚੱਕਰਵਾਤੀ ਤੂਫਾਨ ਬਿਪਰਜੋਏ ਸਭ ਤੋਂ ਵੱਧ ਮਚਾ ਸਕਦਾ ਹੈ ਤਬਾਹੀ; ਜਾਣੋ ਇਹ ਗੱਲਾਂ
ਇਸੇ ਸਿਲਸਿਲੇ 'ਚ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਖਲਾਡਾ ਦੇ ਪਿੰਡ ਰਾਜੋਕੇ ਦੇ ਖੇਤਾਂ 'ਚੋਂ ਬੀ.ਐੱਸ.ਐੱਫ ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਭੇਜਿਆ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਡਰੋਨ ਤੋਂ ਇਲਾਵਾ ਹੋਰ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਸਥਾਨਕ ਇਨਪੁਟ ਦੇ ਆਧਾਰ 'ਤੇ ਤਰਨਤਾਰਨ ਪੁਲਿਸ ਅਤੇ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਪਿੰਡ ਰਾਜੋਕੇ ਦੇ ਖੇਤਾਂ ਵਿੱਚ ਵੈਨ ਤੋਂ ਲਖਨਾ ਨੂੰ ਜਾਣ ਵਾਲੀ ਸੜਕ ਦੇ ਕੋਲ ਇੱਕ ਡਰੋਨ ਮਿਲਿਆ, ਜੋ ਕਿ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਜਿਸ ਥਾਂ ਤੋਂ ਇਹ ਡਰੋਨ ਬਰਾਮਦ ਹੋਇਆ ਹੈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ ਢਾਈ ਕਿਲੋਮੀਟਰ ਪਿੱਛੇ ਹੈ।
ਇਹ ਬੀਓਪੀ ਮੰਗਲੀ ਤੋਂ ਲਗਭਗ 2 ਕਿਲੋਮੀਟਰ ਦੂਰ ਹੈ। ਸੂਤਰਾਂ ਮੁਤਾਬਕ 7 ਜੂਨ ਨੂੰ ਇਸ ਇਲਾਕੇ 'ਚ ਪਾਕਿਸਤਾਨ ਵਾਲੇ ਪਾਸਿਓਂ 2 ਡਰੋਨ ਭੇਜੇ ਗਏ ਸਨ, ਜਿਨ੍ਹਾਂ 'ਚੋਂ ਇਕ ਉਸੇ ਦਿਨ ਬਰਾਮਦ ਕਰ ਲਿਆ ਗਿਆ। ਇਸ ਦੇ ਨਾਲ ਹੀ ਢਾਈ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ, ਜਦਕਿ ਦੂਜਾ ਡਰੋਨ ਨਾ ਤਾਂ ਪਿੱਛੇ ਗਿਆ ਅਤੇ ਨਾ ਹੀ ਬਰਾਮਦ ਹੋਇਆ। ਡਰੋਨ ਦਾ ਇਹ ਟੁਕੜਾ ਖੇਤਾਂ ਵਿੱਚ ਪਿਆ ਮਿਲਿਆ ਹੈ। ਦੱਸਣਯੋਗ ਹੈ ਕਿ ਸੀਮਾ ਸੁਰੱਖਿਆ ਬਲ (BSF) ਨੇ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਵਾੜ ਨੇੜਿਓਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਹਨ।