Khana Fly Over News:(Dharmindr Singh): 3 ਜਨਵਰੀ ਨੂੰ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ ਸੀ। ਜਿਸ ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇਅ ਨੇ ਫਲਾਈ ਓਵਰ ਨੂੰ ਨੁਕਸਾਨ ਹੋਣ ਦੇ ਡਰ ਕਾਰਨ ਬੰਦ ਕਰ ਦਿੱਤਾ ਸੀ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਟਰੈਫਿਕ ਨੂੰ ਵਾਇਆ ਖੰਨਾ ਡਾਇਵਰਟ ਕਰ ਦਿੱਤਾ ਗਿਆ ਸੀ। ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਰਿਪੋਰਟ ਨੇ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇੱਕ ਹਫ਼ਤੇ ਬਾਅਦ NHAI ਦੀ ਰਿਪੋਰਟ 'ਚ ਫਲਾਈ ਓਵਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪਹਿਲਾਂ ਵਾਂਗ ਆਵਾਜਾਈ ਖੁੱਲ੍ਹਣ ਕਾਰਨ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨਹੀਂ ਹੈ।


COMMERCIAL BREAK
SCROLL TO CONTINUE READING

NHAI ਦੀ ਰਿਪੋਰਟ ਆਉਣ ਤੋਂ ਤੁਰੰਤ ਬਾਅਦ SSP ਅਮਨੀਤ ਕੌਂਡਲ ਨੇ ਫਲਾਈਓਰ 'ਤੇ ਆਵਾਜ਼ਾਈ ਖੋਲ੍ਹਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਡੀਐਸਪੀ ਰਾਜੇਸ਼ ਸ਼ਰਮਾ, ਟਰੈਫਿਕ ਪੁਲੀਸ ਇੰਚਾਰਜ ਹਰਦੀਪ ਸਿੰਘ ਅਤੇ ਸਦਰ ਪੁਲੀਸ ਸਟੇਸ਼ਨ ਦੇ ਐਸਐਚਓ ਦਵਿੰਦਰਪਾਲ ਸਿੰਘ ਨੇ ਬੈਰੀਕੇਡ ਹਟਾ ਕੇ ਫਲਾਈਓਵਰ ਤੋਂ ਆਵਾਜਾਈ ਚਾਲੂ ਕਰ ਦਿੱਤ ਹੈ।


ਪਿਛਲੇ ਇੱਕ ਹਫ਼ਤੇ ਤੋਂ ਜਾਮ ਲੱਗਣ ਕਾਰਨ ਲੋਕ ਨੂੰ ਕਾਫੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ ਸੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਆਵਾਜ਼ਾਈ ਨੂੰ ਡਾਇਵਰਟ ਕਰਨ ਕਾਫੀ ਜਾਮ ਲੱਗਣ ਜਾਂਦਾ ਸੀ। ਸ਼ਹਿਰ ਤੱਕ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ ਇੱਕ ਘੰਟਾ ਲੱਗਿਆ। ਜਿਸ ਕਾਰਨ ਪੁੱਲ ਦੇ ਮੁੜ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।


ਇਹ ਵੀ ਦੇਖੋ: Farmer Protest: ਕਿਸਾਨਾਂ ਨੇ ਦੋ ਟੋਲ ਪਲਾਜ਼ੇ ਕੀਤੇ ਬੰਦ, ਸੁਣੋ ਕਿ ਮੰਗਾਂ ਨੇ ਕਿਸਾਨਾਂ ਦੀਆਂ


ਦੱਸ ਦਈਏ 3 ਜਨਵਰੀ ਨੂੰ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਅੱਗਜ਼ਨੀ ਦੀ ਵੱਡੀ ਘਟਨਾ ਵਾਪਰੀ ਸੀ। ਇੱਥੇ ਪੈਟਰੋਲ ਡੀਜ਼ਲ ਕਾਰਨ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਟੈਂਕਰ ਪਲਟ ਗਿਆ ਸੀ। ਜਿਸ ਕਾਰਨ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ ਸੀ, ਅੱਗ ਐਨੀ ਜ਼ਿਆਦਾ ਭਿਆਨਕ ਸੀ ਕਿ ਫਲਾਈਓਵਰ ਦੇ 100 ਮੀਟਰ ਦੂਰ ਤੱਕ ਫੈਲ ਗਈ। ਟੈਂਕਰ ਜਲੰਧਰ ਤੋਂ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ। ਅਮਲੋਹ ਰੋਡ ਚੌਕ ਪੁੱਲ ਕੋਲ ਅਚਾਨਕ ਡਰਾਈਵਰ ਦਾ ਅਚਾਨਕ ਧਿਆਨ ਸੜਕ ਤੋਂ ਹਟ ਗਿਆ ਅਤੇ ਟੈਂਕਰ ਡਿਵਾਈਡਰ ਨਾਲ ਟਕਰਾ ਗਿਆ। ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


ਇਹ ਵੀ ਪੜ੍ਹੋ: Cricktet Player Sentenced News: ਆਈਪੀਐਲ ਖੇਡ ਚੁੱਕੇ ਇਸ ਕ੍ਰਿਕਟਰ ਨੂੰ ਜਬਰ ਜਨਾਹ ਦੇ ਮਾਮਲੇ 'ਚ 8 ਸਾਲ ਦੀ ਕੈਦ