Ludhiana car parking News: ਲੁਧਿਆਣਾ ਫਿਰੋਜਗਾਂਧੀ ਮਾਰਕੀਟ ਵਿੱਚ ਵੱਡਾ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹੰਗਾਮਾ ਉਸ ਸਮੇਂ ਹੋਇਆ  ਜਦੋਂ ਇਕ ਕਾਰ ਸਵਾਰ ਨੇ ਕਾਰ ਪਾਰਕਿੰਗ ਕਰਿੰਦੇ ਉਪਰ ਕਾਰ ਚੜਾ ਦਿੱਤੀ। ਜਿਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪਾਰਕਿੰਗ ਕਰਿੰਦਿਆਂ ਨੇ ਕਾਰ ਸਵਾਰ ਉਪਰ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਗੱਡੀ ਭਜਾਉਣ ਦੇ ਇਲਜ਼ਾਮ ਲਗਾਏ। 


COMMERCIAL BREAK
SCROLL TO CONTINUE READING

ਪਾਰਕਿੰਗ ਕਰਿੰਦਿਆਂ ਨੇ ਕਿਹਾ ਕਿ ਕਾਰ ਸਵਾਰ ਨੇ ਪਾਰਕਿੰਗ ਦੇ 20 ਰੁਪਏ ਨਾ ਦੇਣ ਲਈ ਗੱਡੀ ਭਜਾਈ ਅਤੇ ਜਿਸ ਨੂੰ ਪਾਰਕਿੰਗ ਕਰਿੰਦਾ ਰੋਕਣ ਲਈ ਅੱਗੇ ਆਇਆ ਤਾਂ ਉਸ ਉਪਰ ਗੱੱਡੀ ਚੜਾ ਦਿੱਤੀ ਜਿਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ। ਉਥੇ ਹੀ ਕਾਰ ਸਵਾਰ ਨੇ ਕਿਹਾ ਕਿ ਉਹ ਗੱਡੀ ਸਾਈਡ ਉਪਰ ਲਗਾਉਣ ਲੱਗਾ ਸੀ ਅਤੇ ਪਾਰਕਿੰਗ ਕਰਿੰਦੇ ( Ludhiana car parking)ਅੱਗੇ ਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ।


ਇਹ ਵੀ ਪੜ੍ਹੋ: 21 ਸਾਲ ਕੰਮ ਕਰਨ ਦੇ ਬਾਵਜੂਦ ਇੱਕ ਝਟਕੇ 'ਚ ਇਸ ਭਾਰਤੀ ਨੂੰ ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ

ਇਸ ਪੂਰੇ ਹੰਗਾਮੇ ਤੋਂ ਬਾਅਦ ਪਾਰਕਿੰਗ ਕਰਿੰਦਿਆਂ ਨੇ ਕਾਰ ਸਵਾਰ ਉਪਰ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਗੱਡੀ ਭਜਾਉਣ ਦੇ ( Ludhiana car parking) ਇਲਜ਼ਾਮ ਲਗਾਏ।  ਇਸ ਤੋ ਇਹ ਇਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਹਨ। ਇਸ ਦੌਰਾਨ ਪਾਰਕਿੰਗ ਕਰਿੰਦਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। 


(ਭਰਤ ਸ਼ਰਮਾ ਦੀ ਰਿਪੋਰਟ)