Microsoft layoff: 21 ਸਾਲ ਕੰਮ ਕਰਨ ਦੇ ਬਾਵਜੂਦ ਇੱਕ ਝਟਕੇ 'ਚ ਇਸ ਭਾਰਤੀ ਨੂੰ ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ
Advertisement
Article Detail0/zeephh/zeephh1538982

Microsoft layoff: 21 ਸਾਲ ਕੰਮ ਕਰਨ ਦੇ ਬਾਵਜੂਦ ਇੱਕ ਝਟਕੇ 'ਚ ਇਸ ਭਾਰਤੀ ਨੂੰ ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ

Microsoft Layoffs 2023 news: ਇੱਕ ਭਾਰਤੀ ਵਿਅਕਤੀ ਨੇ ਮਾਈਕ੍ਰੋਸਾਫਟ ਨਾਲ ਲਗਭਗ 21 ਸਾਲ ਕੰਮ ਕੀਤਾ ਪਰ ਹਾਲ ਹੀ 'ਚ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪਏ।  ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਾਈਕ੍ਰੋਸਾਫਟ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਤੇਜ਼ੀ ਨਾਲ ਘਟਾ ਰਹੀ ਹੈ।

 

Microsoft layoff: 21 ਸਾਲ ਕੰਮ ਕਰਨ ਦੇ ਬਾਵਜੂਦ ਇੱਕ ਝਟਕੇ 'ਚ ਇਸ ਭਾਰਤੀ ਨੂੰ ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ

Microsoft Layoffs 2023 news: ਦੇਸ਼ ਦੀਆਂ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਕਰਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚਕਾਰ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇੱਕ ਭਾਰਤੀ ਵਿਅਕਤੀ ਨੇ ਸਭ ਤੋਂ ਮਸ਼ਹੂਰ ਕੰਪਨੀ ਮਾਈਕ੍ਰੋਸਾਫਟ ਨੇ ਵਿਚ 21 ਸਾਲ ਲਗਾਤਾਰ ਕੰਮ ਕੀਤਾ ਪਰ ਹੁਣ ਕੰਪਨੀ ਨੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਮਾਈਕ੍ਰੋਸਾਫਟ ਦੀ ਛਾਂਟੀ ਵਿੱਚ ਨੌਕਰੀ ਗੁਆਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਇਸ ਖ਼ਬਰ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ (Microsoft Layoffs 2023) ਬਹੁਤ ਦੁੱਖ ਹੋਇਆ ਹੈ। 

ਮਾਈਕ੍ਰੋਸਾਫਟ ਨੇ 18 ਜਨਵਰੀ ਨੂੰ ਕਿਹਾ ਸੀ ਕਿ ਉਹ 10,000 ਕਰਮਚਾਰੀਆਂ ਨੂੰ ਬਾਹਰ ਦਾ (Microsoft Layoffs 2023)  ਰਸਤਾ ਦਿਖਾਏਗਾ। ਇਹ ਕੰਪਨੀ ਦੇ ਕਰਮਚਾਰੀਆਂ ਦਾ ਲਗਭਗ 5 ਪ੍ਰਤੀਸ਼ਤ ਹੈ ਕਿਉਂਕਿ ਇਸ ਛਾਂਟੀ ਦੇ ਜ਼ਰੀਏ, ਕੰਪਨੀ ਆਪਣੇ ਆਪ ਨੂੰ ਸੰਭਾਵਿਤ ਮੰਦੀ ਲਈ ਤਿਆਰ ਕਰ ਰਹੀ ਹੈ। ਛਾਂਟੀ ਦੀ ਲਪੇਟ ਵਿੱਚ ਆਏ ਇਸ ਵਿਅਕਤੀ ਨੇ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨੌਕਰੀ ਗੁਆਉਣ ਵਾਲੇ ਵਿਅਕਤੀ ਦਾ ਨਾਂ ਪ੍ਰਸ਼ਾਂਤ ਕਾਮਾਨੀ ਹੈ, ਜਿਸ ਨੇ ਮਾਈਕ੍ਰੋਸਾਫਟ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 21 ਸਾਲਾਂ ਦੌਰਾਨ ਕੰਪਨੀ ਨਾਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ 15 ਆਈਪੀਐਸ ਤੇ 9 ਪੀਪੀਐਸ ਅਧਿਕਾਰੀ ਦਾ ਤਬਾਦਲਾ; ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ

ਦੱਸ ਦੇਈਏ ਕਿ ਪ੍ਰਸ਼ਾਂਤ ਕਾਮਾਨੀ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਕੈਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤੀ ਹੈ। ਕਾਲਜ ਤੋਂ ਬਾਅਦ ਉਸਦੀ ਪਹਿਲੀ ਨੌਕਰੀ ਮਾਈਕਰੋਸਾਫਟ ਦੇ ਨਾਲ ਸੀ ਜਿਸ ਲਈ ਉਹ ਅਮਰੀਕਾ ਚਲਾ ਗਿਆ। ਕੁੱਲ ਮਿਲਾ ਕੇ, ਪ੍ਰਸ਼ਾਂਤ ਕਮਾਨੀ ਕੋਲ ਮਾਈਕ੍ਰੋਸਾਫਟ ਵਿੱਚ (Microsoft Layoffs 2023) ਕੰਮ ਕਰਨ ਦਾ 2 ਦਹਾਕਿਆਂ ਦਾ ਤਜਰਬਾ ਸੀ। 

ਕਾਮਾਨੀ ਨੇ ਸਾਲ 1999 'ਚ ਸਾਫਟਵੇਅਰ ਡਿਜ਼ਾਈਨ ਇੰਜੀਨੀਅਰ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਫਟਵੇਅਰ ਇੰਜੀਨੀਅਰਿੰਗ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਐਮਾਜ਼ਾਨ ਵਿੱਚ 2 ਸਾਲ ਬਿਤਾਏ, ਫਿਰ ਮਾਈਕਰੋਸਾਫਟ ਵਿੱਚ ਪ੍ਰਿੰਸੀਪਲ ਸਾਫਟਵੇਅਰ ਡਿਵੈਲਪਮੈਂਟ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

Trending news