Punjab Flood News, Sunam Lehragaga Munak bridge Collapse: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੁਨਾਮ-ਲਹਿਰਾਗਾਗਾ-ਮੂਣਕ ਨੂੰ ਜੋੜਨ ਵਾਲੇ ਨੀਲੋਵਾਲ ਨਹਿਰ 'ਤੇ ਬਣੇ ਪੁਲ ਨੇ ਵੀ ਦਮ ਤੋੜ ਦਿੱਤਾ ਹੈ। ਇਹ ਪੁਲ ਘੱਗਰ ਨਦੀ ਨੇੜੇ ਚੱਲ ਰਹੇ ਬਚਾਅ ਕਾਰਜ ਲਈ ਬਹੁਤ ਮਹੱਤਵਪੂਰਨ ਸੀ। 


COMMERCIAL BREAK
SCROLL TO CONTINUE READING

ਇਸ ਦੌਰਾਨ ਸਾਰੀ ਆਵਾਜਾਈ ਨੂੰ ਰੋਕ ਕੇ ਪਿੰਡ ਦੀਆਂ ਲਿੰਕ ਨੂੰ ਸੜਕਾਂ ਵੱਲ ਮੋੜ ਦਿੱਤਾ ਗਿਆ ਹੈ। ਇਸ ਪੁਲ ਦੇ ਕਮਜ਼ੋਰ ਹੋਣ ਨਾਲ ਸੁਨਾਮ, ਸੰਗਰੂਰ ਅਤੇ ਲਹਿਰਾਗਾਗਾ ਤੋਂ ਸਿੱਧਾ ਕੱਟਿਆ ਗਿਆ ਹੈ ਅਤੇ ਪਿੱਛੇ ਤੋਂ ਪਾਣੀ ਵੀ ਬੰਦ ਕਰ ਦਿੱਤਾ ਗਿਆ ਹੈ।


ਇਹ ਸੁਨਾਮ ਲਈ ਇੱਕ ਹੋਰ ਦੁਖਦਾਈ ਘਟਨਾ ਹੈ ਕਿਉਂਕਿ ਸੁਨਾਮ-ਲਹਿਰਾਗਾਗਾ-ਮੂਣਕ ਨੂੰ ਜੋੜਨ ਵਾਲੀ ਨੀਲੋਵਾਲ ਨਹਿਰ 'ਤੇ ਬਣਿਆ ਪੁਲ ਨੇ ਦਮ ਤੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨਾਮ-ਲਹਿਰਾਗਾਗਾ ਨੂੰ ਜੋੜਨ ਵਾਲਾ ਇਹ ਬਹੁਤ ਹੀ ਮਹੱਤਵਪੂਰਨ ਪੁਲ ਸੀ ਜੋ ਕਿ ਘੱਗਰ ਬਚਾਓ ਅਭਿਆਨ ਵਿੱਚ ਇੱਕ ਅਹਿਮ ਕੜੀ ਵਜੋਂ ਕੰਮ ਕਰ ਰਿਹਾ ਸੀ। 


ਇਹ ਪੁਲ ਦੋ ਦਿਨਾਂ ਤੋਂ ਲਗਾਤਾਰ ਭਾਰੀ ਆਵਾਜਾਈ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਆਪਣੀ ਹੋਂਦ ਗੁਆਉਣ ਲੱਗਾ ਹੈ, ਜੋ ਪੂਰੀ ਤਰ੍ਹਾਂ ਝੁਕ ਗਿਆ ਹੈ ਅਤੇ ਇੱਕ ਝੱਟਕੇ ਨਾਲ ਡਿੱਗ ਸਕਦਾ ਹੈ। ਅਜਿਹੇ 'ਚ ਸੂਚਨਾ ਮਿਲਦਿਆਂ ਸੁਨਾਮ ਪ੍ਰਸ਼ਾਸਨ ਨੂੰ ਦੇ ਹੱਥ-ਪੈਰ ਫੁੱਲ ਗਏ ਅਤੇ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ ਪਰ ਸਮਾਂ ਬੀਤ ਚੁੱਕਾ ਸੀ। ਹੁਣ ਟਰੈਫ਼ਿਕ ਦੀ ਦਿਸ਼ਾ ਬਦਲਣ ਤੋਂ ਸਿਵਾਏ ਕੁਝ ਨਹੀਂ ਕੀਤਾ ਜਾ ਸਕਦਾ ਸੀ।


ਇਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਹਜ਼ਾਰੇ ਵਾਲਾ ਪੁਲ ਸਤਲੁਜ ਦੇ ਪਾਣੀ ਵਿੱਚ ਵਹਿ ਗਿਆ ਜਿਸ ਕਰਕੇ ਹੁਣ 20 ਤੋਂ 22 ਪਿੰਡਾਂ ਦਾ ਫਿਰੋਜ਼ਪੁਰ ਨਾਲੋਂ ਸੰਪਰਕ ਟੁੱਟ ਗਿਆ। ਇਸ ਬਾਰੇ ਅਜੇ ਤੱਕ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਵੀ ਨਹੀਂ ਹੈ ਅਤੇ ਨਾ ਹੀ ਕੋਈ ਅਧਿਕਾਰੀ ਉੱਥੇ ਪਹੁੰਚਿਆ। 


ਦੱਸ ਦਈਏ ਕਿ ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਅਤੇ ਇਸ ਕੁਦਰਤੀ ਕਹਿਰ ਨਾਲ ਲੋਕਾਂ ਦਾ ਵੱਡੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ। 


ਇਹ ਵੀ ਪੜ੍ਹੋ: Punjab news: 'ਕੀ ਪੰਜਾਬ ਸਿਰਫ ਡੁੱਬਣ ਲਈ ਬਣਿਆ ਹੈ? ਹੁਣ ਪਾਣੀ ਲੈ ਲੈਣ ਹਰਿਆਣਾ ਤੇ ਰਾਜਸਥਾਨ!' ਪੰਜਾਬ CM ਭਗਵੰਤ ਮਾਨ ਦਾ ਬਿਆਨ


(For more news apart from Punjab Flood News, Sunam Lehragaga Munak bridge Collapse, stay tuned to Zee PHH)