Punjab news: 'ਕੀ ਪੰਜਾਬ ਸਿਰਫ ਡੁੱਬਣ ਲਈ ਬਣਿਆ ਹੈ? ਹੁਣ ਪਾਣੀ ਲੈ ਲੈਣ ਹਰਿਆਣਾ ਤੇ ਰਾਜਸਥਾਨ!' ਪੰਜਾਬ CM ਭਗਵੰਤ ਮਾਨ ਦਾ ਬਿਆਨ
Advertisement
Article Detail0/zeephh/zeephh1778166

Punjab news: 'ਕੀ ਪੰਜਾਬ ਸਿਰਫ ਡੁੱਬਣ ਲਈ ਬਣਿਆ ਹੈ? ਹੁਣ ਪਾਣੀ ਲੈ ਲੈਣ ਹਰਿਆਣਾ ਤੇ ਰਾਜਸਥਾਨ!' ਪੰਜਾਬ CM ਭਗਵੰਤ ਮਾਨ ਦਾ ਬਿਆਨ

Punjab CM Bhagwant Mann on Water issue news: ਫਿਲਹਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤਿੰਨੇ ਸੂਬੇ ਹੀ ਮੌਸਮ ਦੀ ਮਾਰ ਝੱਲ ਰਹੇ ਹਨ।  

Punjab news: 'ਕੀ ਪੰਜਾਬ ਸਿਰਫ ਡੁੱਬਣ ਲਈ ਬਣਿਆ ਹੈ? ਹੁਣ ਪਾਣੀ ਲੈ ਲੈਣ ਹਰਿਆਣਾ ਤੇ ਰਾਜਸਥਾਨ!' ਪੰਜਾਬ CM ਭਗਵੰਤ ਮਾਨ ਦਾ ਬਿਆਨ

Punjab CM Bhagwant Mann on Water issue news: ਪੰਜਾਬ 'ਚ ਬੀਤੇ ਦਿਨਾਂ 'ਚ ਹੋਈ ਭਾਰੀ ਬਾਰਿਸ਼ ਕਰਕੇ ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਾਲਾਤਾਂ ਦਾ ਜਾਇਜਾ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਇੱਕ ਬਿਆਨ ਦਿੱਤਾ ਕਿ "ਹੁਣ ਪਾਣੀ ਲੈ ਲੈਣ ਹਰਿਆਣਾ ਤੇ ਰਾਜਸਥਾਨ, ਤੇ ਹਿਮਾਚਲ ਵਾਲੇ ਵੀ ਪਾਣੀ ਰੋਕ ਲੈਣ।"  

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਘੱਗਰ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਮਿਲਣ ਗਏ ਅਤੇ ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹੇ ਹਨ ਜਿਹੜੇ ਕਿ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਹਰਿਆਣਾ ਤੇ ਰਾਜਸਥਾਨ ਬਾਰੇ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਹੁਣ ਪਾਣੀ ਲੈ ਲੈਣ ਤੇ ਹਿਮਾਚਲ ਵਾਲੇ ਵੀ ਆਪਣਾ ਪਾਣਾ ਰੋਕ ਲਵੇ। ਇਨ੍ਹਾਂ ਹੀ ਨਹੀਂ ਬਲਕਿ ਉਨ੍ਹਾਂ ਕਿਹਾ, "ਹਿਮਾਚਲ ਪਾਣੀ ਦੇ ਪੈਸੇ ਮੰਗਦਾ ਹੈ, ਹੁਣ ਉਹ ਆਪਣਾ ਪਾਣੀ ਰੋਕ ਲਵੇ।" CM ਭਗਵੰਤ ਮਾਨ ਨੇ ਇਹ ਵੀ ਕਿਹਾ ਕਿ "ਹਿੱਸਾ ਮੰਗਣ ਆ ਜਾਂਦੇ ਹੋ, ਡੁੱਬਣ ਵੇਲੇ ਅਸੀਂ ਇੱਕਲੇ।"

ਇਸ ਦੌਰਾਨ ਰਾਜਨੀਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੜ੍ਹ ਪੀੜਤਾਂ ਦੀਆਂ ਬਾਹਾਂ ਫੜ੍ਹ ਲੈਣ ਫਿਰ ਬਾਅਦ 'ਚ ਵਿਰੋਧੀਆਂ ਨੂੰ ਜਵਾਬ ਦੇਣਗੇ। 

ਉਨ੍ਹਾਂ ਬਾਅਦ ਵਿੱਚ ਟਵੀਟ ਕੀਤਾ, "ਪੰਜਾਬ ਕਾਂਗਰਸ ਦੀ “ਭਾਜਪਾ”ਇਕਾਈ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਬਚੀ ਖੁਚੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ. ਸ੍ਰੋਮਣੀ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ.. ਮੈਂ ਏਸ ਵਕਤ ਪੰਜਾਬ ਦੇ ਲੋਕਾਂ ਦੀ ਕੁਦਰਤੀ ਆਫ਼ਤ ਚ ਬਾਂਹ ਫੜ ਰਿਹਾ ਹਾਂ.. ਮੈਨੂੰ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ..ਬੱਸ ਆ ਕੇ ਥੋਡੇ ਨਾਲ ਰਾਜਨੀਤੀ ਦੀ ਗੱਲ ਕਰਾਂਗਾ.." 

ਇਹ ਵੀ ਪੜ੍ਹੋ: Punjab School Holiday News: ਕੁਦਰਤੀ ਆਫ਼ਤ ਦੇ ਚਲਦਿਆਂ ਪੰਜਾਬ ਦੇ ਸਾਰੇ ਸਕੂਲ ਹੁਣ ਇੰਨੇ ਦਿਨ ਹੋਰ ਰਹਿਣਗੇ ਬੰਦ!

ਪੰਜਾਬ 'ਚ ਪਾਣੀ ਨੂੰ ਲੈ ਕੇ ਰਾਜਨੀਤੀ ਹਮੇਸ਼ਾ ਗਰਮਾਈ ਰਹਿੰਦੀ ਹੈ। ਹਾਲਾਂਕਿ ਫਿਲਹਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤਿੰਨੇ ਸੂਬੇ ਹੀ ਮੌਸਮ ਦੀ ਮਾਰ ਝੱਲ ਰਹੇ ਹਨ।  ਜਿੱਥੇ ਹਿਮਾਚਲ ਪ੍ਰਦੇਸ਼ ਨੂੰ ਲਗਭਗ 13 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਉੱਥੇ ਪੰਜਾਬ 'ਚ ਵੀ ਕਾਫੀ ਨੁਕਸਾਨ ਹੋਇਆ ਹੈ।  

 

 

(For more news apart from Punjab CM Bhagwant Mann on Water issue news, stay tuned to Zee PHH)

Trending news