Ropar News: ਸੀਸੀਟੀਵੀ ਤੋਂ ਬਚ ਨਿਕਲਣ ਵਾਲੇ ਅਪਰਾਧੀਆਂ ਦੀ ਹੁਣ ਖ਼ੈਰ ਨਹੀਂ; ਪੰਜਾਬ ਪੁਲਿਸ ਹੁਣ ਉੱਚ ਤਕਨੀਕ ਦਾ ਲਏਗੀ ਸਹਾਰਾ
Ropar News: ਪੰਜਾਬ ਪੁਲਿਸ ਅਪਰਾਧੀਆਂ ਉਪਰ ਸ਼ਿਕੰਜਾ ਕੱਸਣ ਲਈ ਵੱਡਾ ਕਦਮ ਪੁੱਟਣ ਜਾ ਰਹੀ ਹੈ। ਪੰਜਾਬ ਪੁਲਿਸ ਹੁਣ ਉੱਚ ਤਕਨੀਕ ਦੇ ਸਹਾਰੇ ਨੇ ਅਪਰਾਧੀਆਂ ਨੂੰ ਕੁੜਿੱਕੀ ਵਿੱਚ ਫਸਾਏਗੀ।
Ropar News: (ਮਨਪ੍ਰੀਤ ਚਾਹਲ): ਰੋਪੜ ਆਈਆਈਟੀ ਤੇ ਪੰਜਾਬ ਪੁਲਿਸ ਵਿਚਾਲੇ ਇੱਕ ਐਮਓਯੂ ਸਾਈਨ ਹੋਇਆ ਹੈ। ਇਹ ਐਮਓਯੂ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਆਈਆਈਟੀ ਰੋਪੜ ਦੇ ਡਾਇਰੈਕਟਰ ਰਾਜੀਵ ਅਹੂਜਾ ਦੀ ਮੌਜੂਦਗੀ ਵਿੱਚ ਹੋਇਆ ਹੈ।
ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਉਪਰ ਸ਼ਿਕੰਜਾ ਕੱਸਣ ਲਈ ਹੁਣ ਤਕਨੀਕ ਦਾ ਸਹਾਰਾ ਲਿਆ ਜਾਵੇਗਾ ਤੇ ਇਸ ਬਾਬਤ ਆਈਆਈਟੀ ਰੋਪੜ ਵੱਲੋਂ ਆਈਆਈਟੀ ਦੀ ਮਦਦ ਲਈ ਜਾਵੇਗੀ। ਇਸ ਟੈਕਨੋਲੋਜੀ ਨੂੰ ਬਣਾਉਣ ਲਈ ਆਈਆਈਟੀ ਰੋਪੜ ਦਾ ਸਹਿਯੋਗ ਲਿਆ ਜਾਵੇਗਾ।
ਆਈਆਈਟੀ ਰੋਪੜ ਦੇ ਡਾਇਰੈਕਟਰ ਰਾਜੀਵ ਅਹੂਜਾ ਨੇ ਦੱਸਿਆ ਕਿ ਜਲਦ ਹੀ ਇੱਕ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਪੁਲਿਸ ਦੀ ਮਦਦ ਹੋਵੇਗੀ ਅਤੇ ਏਆਈ ਦੀ ਮਦਦ ਦੇ ਨਾਲ ਇੱਕ ਸਾਫਟਵੇਅਰ ਤਿਆਰ ਕੀਤਾ ਜਾਵੇਗਾ ਜਿਸ ਨਾਲ ਕੰਪਿਊਟਰ ਵਿੱਚ ਡਾਟਾਬੇਸ ਨੂੰ ਇਕੱਠਾ ਕਰਕੇ ਉਸ ਨੂੰ ਇਸ ਏਆਈ ਪ੍ਰੋਜੈਕਟ ਵਿੱਚ ਪਾਇਆ ਜਾਵੇਗਾ।
ਏਆਈ ਦੇ ਫਾਇਦੇ ਇਹ ਹੋਣਗੇ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਕ੍ਰਾਈਮ ਨੂੰ ਕੰਟਰੋਲ ਕਰਨ ਵਿੱਚ ਕਾਫੀ ਹੱਦ ਤੱਕ ਸਹਾਇਤਾ ਮਿਲੇਗੀ ਕਿਉਂਕਿ ਸੀਸੀਟੀਵੀ ਫੁਟੇਜ ਏਆਈ ਦੇ ਨਾਲ ਡਾਟੇ ਦਾ ਮਿਲਾਣ ਕਰੇਗੀ ਤੇ ਇਸ ਨਾਲ ਵਿਅਕਤੀ ਦੇ ਚਿਹਰੇ ਦੀ ਤਸਵੀਰ ਸਾਫ ਤੌਰ ਉਤੇ ਸਾਹਮਣੇ ਆ ਜਾਇਆ ਕਰੇਗੀ।
ਇਸ ਤੋਂ ਜਿਸ ਵਿਅਕਤੀ ਦੁਆਰਾ ਕੋਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਦੀ ਗ੍ਰਿਫਤਾਰੀ ਜਲਦੀ ਹੋਵੇਗੀ ਤੇ ਇਹ ਫੇਸ ਰੈਕਗਨਾਈਜੇਸ਼ਨ ਦੇ ਸਿਧਾਂਤ ਉੱਤੇ ਕੰਮ ਕਰੇਗੀ। ਆਈਆਈਟੀ ਡਾਇਰੈਕਟਰ ਰਾਜੀਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਈਆਈਟੀ ਅੰਦਰ ਹੀ ਇਸ ਏਆਈ ਦਾ ਹੈਡਕੁਆਰਟਰ ਬਣਾਇਆ ਜਾਵੇਗਾ ਜਿੱਥੇ ਮੁੱਢਲੇ ਤੌਰ ਉੱਤੇ ਪੰਜਾਬ ਪੁਲਿਸ ਦੀ ਮਦਦ ਲਈ ਇਹ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : CM Bhagwant Mann News: ਭਗਵੰਤ ਮਾਨ ਨੇ ਲੁਧਿਆਣਾ 'ਚ ਫਹਿਰਾਇਆ ਤਿਰੰਗਾ; ਪਤਨੀ ਦੇ ਗਰਭਵਤੀ ਹੋਣ ਦਾ ਜਨਤਕ ਤੌਰ 'ਤੇ ਕੀਤਾ ਐਲਾਨ
ਹੌਲੀ-ਹੌਲੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਇਸ ਬਾਬਦ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੁਲਿਸ ਖੁਦ ਮੁਖਤਿਆਰੀ ਦੇ ਤੌਰ ਉਤੇ ਖੁਦ ਇਸ ਸਾਫਟਵੇਅਰ ਨੂੰ ਚਲਾਏ ਤੇ ਜੁਰਮ ਉੱਤੇ ਠੱਲ ਪਾਉਣ ਵਿਚ ਕਾਮਯਾਬ ਹੋਵੇ।
ਇਹ ਵੀ ਪੜ੍ਹੋ : Republic Day 2024: ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਨੇ ਕਿੱਥੇ ਲਹਿਰਾਇਆ ਤਿਰੰਗਾ, ਵੇਖੋ ਤਸਵੀਰਾਂ