Diljit Dosanjh Show: ਦਿਲਜੀਤ ਦੁਸਾਂਝ ਦਾ ਲੁਧਿਆਣਾ `ਚ ਸੰਗੀਤਕ ਪ੍ਰੋਗਰਾਮ ਅੱਜ; ਨਵੇਂ ਸਾਲ ਉਤੇ ਲੋਕਾਂ ਦਾ ਕਰਨਗੇ ਮਨੋਰੰਜਨ
Diljit Dosanjh Show: ਅੱਜ ਦੇਸ਼ ਭਰ ਵਿੱਚ 2024 ਨੂੰ ਅਲਵਿਦਾ ਅਤੇ 2025 ਦੇ ਸਵਾਗਤ ਲਈ ਮਨੋਰੰਜਕ ਪ੍ਰੋਗਰਾਮ ਰੱਖੇ ਗਏ ਹਨ। ਉਥੇ ਹੀ ਲੁਧਿਆਣਾ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਲੋਕਾਂ ਦਾ ਮਨੋਰੰਜਨ ਕਰਨਗੇ।
Diljit Dosanjh Show: ਅੱਜ ਦੇਸ਼ ਭਰ ਵਿੱਚ 2024 ਨੂੰ ਅਲਵਿਦਾ ਅਤੇ 2025 ਦੇ ਸਵਾਗਤ ਲਈ ਮਨੋਰੰਜਕ ਪ੍ਰੋਗਰਾਮ ਰੱਖੇ ਗਏ ਹਨ। ਉਥੇ ਹੀ ਲੁਧਿਆਣਾ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਲੋਕਾਂ ਦਾ ਮਨੋਰੰਜਨ ਕਰਨਗੇ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਦਿਲ ਲਿਊਮਿਨਿਟੀ ਟੂਰ’ ਦਾ ਫਾਈਨਲ ਸਮਾਰੋਹ ਅੱਜ ਪੀਏਯੂ ਗਰਾਊਂਡ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਵੇਗਾ।
ਪੰਜਾਬੀ ਗਾਇਕ ਦਾ ਸੰਗੀਤਕ ਪ੍ਰੋਗਰਾਮ ਲਗਭਗ 8.30 ਵਜੇ ਸ਼ੁਰੂ ਹੋਵੇਗਾ ਅਤੇ ਰਾਤ 12 ਵਜੇ ਤੱਕ ਚੱਲੇਗਾ। ਇਸ ਇਸ ਤਰ੍ਹਾਂ ਦਿਲਜੀਤ ਦੁਸਾਂਝ ਲੁਧਿਆਣਾ ਵਿੱਚ ਹੀ ਨਵੇਂ ਦਾ ਸਵਾਗਤ ਕਰਨਗੇ। ਸ਼ੋਅ 'ਚ ਲਗਭਗ 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਸ ਸ਼ੋਅ ਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਦਿਲਜੀਤ ਦਾ ਕੁੱਲ ਖਰਚਾ 20.65 ਲੱਖ ਰੁਪਏ ਪ੍ਰਸ਼ਾਸਨ ਨੂੰ ਅਦਾ ਕੀਤਾ ਜਾ ਰਿਹਾ ਹੈ। ਅੱਜ ਪੁਲਿਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ। ਪੁਲਿਸ ਪ੍ਰਸ਼ਾਸਨ ਵੱਲੋਂ 20 ਥਾਵਾਂ ’ਤੇ ਅਸਥਾਈ ਪਾਰਕਿੰਗ ਬਣਾਈ ਗਈ ਹੈ। ਜਿਥੇ 14 ਹਜ਼ਾਰ ਵਾਹਨ ਖੜ੍ਹਨਗੇ।
ਸ਼ੋਅ ਦੇਖਣ ਆਉਣ ਵਾਲਿਆਂ ਨੂੰ 3 ਕਿਲੋਮੀਟਰ ਤੁਰ ਕੇ ਸ਼ੋਅ ਵਾਲੀ ਥਾਂ ਪਹੁੰਚਣਾ ਪਵੇਗਾ। ਪਾਰਕਿੰਗ ਲਈ ਪੀਏਯੂ ਵਿੱਚ ਦੋ-ਤਿੰਨ ਥਾਵਾਂ ਰੱਖੀਆਂ ਗਈਆਂ ਹਨ, ਜਦਕਿ ਬਾਕੀ ਪਾਰਕਿੰਗਾਂ ਪੀਏਯੂ ਤੋਂ 2-3 ਕਿੱਲੋਮੀਟਰ ਦੀ ਦੂਰੀ ’ਤੇ ਹਨ। ਇਸ ਦੇ ਨਾਲ ਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਪਲਾਨ ਵੀ ਬਣਾਇਆ ਗਿਆ ਹੈ ਤਾਂ ਜੋ ਫਿਰੋਜ਼ਪੁਰ ਰੋਡ 'ਤੇ ਜਾਮ ਨਾ ਲੱਗੇ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਅੱਜ , ਜਾਣੋ ਹੁਣ ਤੱਕ ਦੇ ਅਪਡੇਟਸ
ਇਸ ਲਈ ਪੁਲਿਸ ਨੇ ਸਮਾਰੋਹ ਦੀਆਂ ਟਿਕਟਾਂ ਦੀ ਸ਼੍ਰੇਣੀ ਅਨੁਸਾਰ ਪਾਰਕਿੰਗ ਦੀ ਸੂਚੀ ਜਾਰੀ ਕੀਤੀ ਹੈ। ਪੁਲਿਸ ਨੇ ਪਾਰਕਿੰਗ ਲਾਟ ਤੱਕ ਪਹੁੰਚਣ ਲਈ ਫੇਸਬੁੱਕ 'ਤੇ ਪਾਰਕਿੰਗ ਯੋਜਨਾ ਸਾਂਝੀ ਕੀਤੀ ਹੈ। ਪਾਰਕਿੰਗ ਸਥਾਨ ਤੱਕ ਪਹੁੰਚਣ ਦੇ ਰਸਤੇ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਫੇਸਬੁੱਕ ਪੇਜ 'ਤੇ ਵੀ ਪਾਈ ਗਈ ਹੈ। ਪੁਲਿਸ ਨੇ ਸਮਾਗਮ ਦੇ ਦਰਸ਼ਕਾਂ ਲਈ 14 ਹਜ਼ਾਰ ਦੇ ਕਰੀਬ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਹ ਵਾਹਨ ਸ਼ਹਿਰ ਵਿੱਚ 19 ਥਾਵਾਂ ਉਤੇ ਪਾਰਕ ਕੀਤੇ ਜਾਣਗੇ।
ਇਹ ਵੀ ਪੜ੍ਹੋ : Immigration Fraud News: ਵੀਜ਼ਾ ਤੇ ਪਾਸਪੋਰਟ ਰਾਹੀਂ ਧੋਖਾਧੜੀ ਕਰਨ ਵਾਲੇ 203 ਜਣੇ ਗ੍ਰਿਫ਼ਤਾਰ; ਸਭ ਤੋਂ ਵੱਧ ਪੰਜਾਬ ਦੇ ਲੋਕ ਗ੍ਰਿਫਤਾਰ