What happened to Deep Sidhu? ਰੀਨਾ ਰਾਏ ਨੇ ਕੀਤਾ ਖੁਲਾਸਾ, ਸੁਣੋ ਦੀਪ ਸਿੱਧੂ ਦੇ ਐਕਸੀਡੈਂਟ ਵਾਲੇ ਦਿਨ ਕੀ ਹੋਇਆ ਸੀ
ਰੀਨਾ ਨੇ ਕਿਹਾ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਨੇ ਰੀਨਾ ਨੂੰ ਦਿੱਲੀ ਏਅਰਪੋਰਟ ਤੋਂ ਪਿੱਕ ਕੀਤਾ ਅਤੇ ਉਸ ਤੋਂ ਬਾਅਦ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ।
Reena Rai on what happened to Deep Sidhu news: ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਕੁੱਝ ਹੀ ਦਿਨਾਂ 'ਚ ਇੱਕ ਸਾਲ ਪੂਰਾ ਹੋ ਜਾਵੇਗਾ ਅਤੇ ਇਸ ਦੌਰਾਨ ਸਭ ਦੇ ਦਿਲਾਂ 'ਚ ਇਹੀ ਸਵਾਲ ਉੱਠਦਾ ਹੈ ਕਿ ਆਖਰ ਹਾਦਸੇ ਵਾਲੇ ਦਿਨ ਸਿੱਧੂ ਨਾਲ ਹੋਇਆ ਕੀ ਸੀ ਤੇ ਉਸ ਦੌਰਾਨ ਉਹ ਕੀ ਕਰ ਰਿਹਾ ਸੀ।
ਦੱਸ ਦਈਏ ਕਿ ਹੁਣ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਵੱਲੋਂ ਲਗਭਗ ਇੱਕ ਸਾਲ ਬਾਅਦ ਹਾਦਸੇ ਵਾਲੇ ਦਿਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਗਏ ਹਨ। ਰੀਨਾ ਰਾਏ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਅਪਲੋਡ ਕੀਤਾ ਹੈ ਜਿਸ ਵਿੱਚ ਉਸਨੇ ਡਿਟੇਲ 'ਚ ਦੱਸਿਆ ਕਿ ਸੜਕ ਹਾਦਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਹੋਇਆ ਸੀ।
ਇਸ ਵੀਡੀਓ ਵਿੱਚ ਰੀਨਾ ਨੇ ਕਿਹਾ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਨੇ ਰੀਨਾ ਨੂੰ ਦਿੱਲੀ ਏਅਰਪੋਰਟ ਤੋਂ ਪਿੱਕ ਕੀਤਾ ਅਤੇ ਉਸ ਤੋਂ ਬਾਅਦ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ।
ਇਸ ਤੋਂ ਬਾਅਦ 15 ਫਰਵਰੀ ਦੀ ਸਵੇਰੇ ਦੀਪ ਸਿੱਧੂ ਤੇ ਰੀਨਾ ਨੇ ਨਾਸ਼ਤਾ ਕੀਤਾ ਅਤੇ ਬਾਅਦ ਵਿੱਚ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ। ਲਿਹਾਜ਼ਾ ਰੀਨਾ ਨੇ ਪੈਕਿੰਗ ਸ਼ੁਰੂ ਕੀਤੀ ਅਤੇ ਉਸ ਸਮੇਂ ਦੀਪ ਜਿੰਮ ਗਿਆ ਹੋਇਆ ਸੀ।
ਇਹ ਵੀ ਪੜ੍ਹੋ: ਮੁੰਡੇ ਨੂੰ ਛੱਡਣੀ ਪਈ BSF ਦੀ ਨੌਕਰੀ! ਅੰਮ੍ਰਿਤ ਛੱਕ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ; ਜਾਣੋ ਕਿਉਂ
ਬਾਅਦ ਵਿੱਚ ਸ਼ਾਮ ਨੂੰ ਰੀਨਾ ਰਾਏ ਅਤੇ ਦੀਪ ਸਿੱਧੂ ਦਿੱਲੀ ਤੋਂ ਪੰਜਾਬ ਲਈ ਸਕੋਰਪੀਓ ਕਾਰ 'ਚ ਰਵਾਨਾ ਹੋਏ ਸਨ। ਇਸ ਦੌਰਾਨ 10 ਮਿੰਟ ਦੇ ਸਫਰ ਦੌਰਾਨ ਦੀਪ ਨੇ ਮੁੰਬਈ ਵਾਪਸ ਜਾਣ ਦਾ ਫੈਸਲਾ ਕੀਤਾ। ਰੀਨਾ ਨੇ ਦੱਸਿਆ ਕਿ ਦੀਪ ਸਿੱਧੂ ਨੇ ਗੱਡੀ ਮੁੰਬਈ ਦੇ ਰਾਹ 'ਤੇ ਪਾ ਲਈ ਹਾਲਾਂਕਿ ਉਸਨੇ ਫਿਰ ਕਿਹਾ ਕਿ ਪੰਜਾਬ 'ਚ ਉਸਨੂੰ ਥੋੜ੍ਹਾ ਕੰਮ ਹੈ ਅਤੇ ਉਹ ਮੁੜ ਪੰਜਾਬ ਵੱਲ ਤੁਰ ਪਿਆ।
ਸਫਰ ਦੌਰਾਨ ਦੋਵਾਂ ਨੇ ਕਈ ਗੱਲਾਂ ਕੀਤੀਆਂ। ਰੀਨਾ ਨੇ ਕਿਹਾ ਕਿ ਦੀਪ ਨੇ ਉਸ ਦੇ ਸਿਰ 'ਤੇ ਹੱਥ ਰੱਖਿਆ ਸੀ ਅਤੇ ਉਸ ਨੂੰ 'ਆਈ ਲਵ ਯੂ' ਵੀ ਕਿਹਾ ਸੀ ਅਤੇ ਬਾਅਦ ਵਿੱਚ ਉਹ ਸੌਂ ਗਈ ਸੀ। ਇਸ ਦੌਰਾਨ ਸੜਕ ਹਾਦਸਾ ਵਾਪਰਿਆ ਅਤੇ ਇਸ ਤੋਂ ਬਾਅਦ ਜੋ ਵੀ ਹੋਇਆ ਉਹ ਸਭ ਰੀਨਾ ਨੇ ਇਸ ਵੀਡੀਓ 'ਚ ਬਿਆਨ ਕੀਤਾ ਹੈ।
ਇਹ ਵੀ ਪੜ੍ਹੋ: ਨਸ਼ਾ ਵੇਚਣ ਵਾਲਿਆਂ ਖਿਲਾਫ਼ ਅਵਾਜ਼ ਚੁੱਕਣ ਵਾਲੇ ਨੌਜਵਾਨ ਦੀ ਹੋਈ ਕੁੱਟਮਾਰ; ਵੀਡੀਓ ਵਾਇਰਲ
(For more news apart from Reena Rai on what happened to Deep Sidhu, stay tuned to Zee PHH)