ਮੁੰਡੇ ਨੂੰ ਛੱਡਣੀ ਪਈ BSF ਦੀ ਨੌਕਰੀ! ਅੰਮ੍ਰਿਤ ਛੱਕ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ; ਜਾਣੋ ਕਿਉਂ
Advertisement
Article Detail0/zeephh/zeephh1562816

ਮੁੰਡੇ ਨੂੰ ਛੱਡਣੀ ਪਈ BSF ਦੀ ਨੌਕਰੀ! ਅੰਮ੍ਰਿਤ ਛੱਕ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ; ਜਾਣੋ ਕਿਉਂ

 Trending News: ਪੰਡਿਤਾਂ ਦਾ ਲੜਕਾ ਕਰਨ ਸ਼ਰਮਾ ਤੋਂ ਅੰਮ੍ਰਿਤ ਛੱਕ ਕੇ ਕਰਨਦੀਪ ਸਿੰਘ ਬਣ ਗਿਆ ਹੈ। ਉਸ ਦਾ ਸਪਨਾ ਸਾਕਾਰ ਹੋ ਗਿਆ ਹੈ। 

ਮੁੰਡੇ ਨੂੰ ਛੱਡਣੀ ਪਈ BSF ਦੀ ਨੌਕਰੀ! ਅੰਮ੍ਰਿਤ ਛੱਕ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ; ਜਾਣੋ ਕਿਉਂ

Trending News: ਬੁਹਤ ਸਾਰੇ ਅਜਿਹੇ ਗੁਰਸਿੱਖ ਹਨ ਜੋ ਅੰਮ੍ਰਿਤ ਛੱਕ ਕੇ ਮਰਿਆਦਾ ਵਿੱਚ ਨਹੀਂ ਰਹਿੰਦੇ ਜਿਹਨਾਂ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਦੇਖਦੇ ਰਹਿੰਦੇ ਹਾਂ ਪਰ ਅੱਜ ਅਸੀਂ ਜੋ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਸ 35 ਸਾਲ ਦੇ ਨੌਜਵਾਨ ਦੀਆਂ ਜੋ ਬਟਾਲਾ ਦੇ ਨੇੜਲੇ ਪਿੰਡ ਮਿਰਜ਼ਾਜਾਨ ਦਾ ਰਹਿਣ ਵਾਲਾ ਹੈ ਅਤੇ 13 ਸਾਲ ਦੀ ਨੌਕਰੀ ਤੋਂ ਬਾਅਦ ਬੀਐਸਐਫ ਦੀ ਨੌਕਰੀ ਛੱਡ ਘਰ ਆ ਕੇ ਬੈਠ ਜਾਂਦਾ ਹੈ ਕਿਉਂਕਿ ਉਸਦਾ ਸੁਪਨਾ ਸੀ ਕਿ ਉਹ ਗੁਰੂ ਦਾ ਸਿੰਘ ਸਜੇ ਅਤੇ ਗੁਰੂ ਘਰ ਦੀ ਸੇਵਾ ਕਰੇ। ਪੰਡਿਤਾਂ ਦੇ ਲੜਕੇ ਕਰਨ ਸ਼ਰਮਾ ਨੇ ਆਪਣਾ ਸੁਪਨਾ ਪੂਰਾ ਕੀਤਾ। ਅੰਮ੍ਰਿਤ ਛੱਕ ਕੇ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਿਆ ਹੈ। 

ਕਰਨਦੀਪ ਸਿੰਘ ਨੇ ਕਿਹਾ ਕਿ ਉਸਦਾ ਸੁਪਨਾ ਸੀ ਕਿ ਉਹ ਅੰਮ੍ਰਿਤ ਛਕੇ ਅਤੇ ਗੁਰੂ ਘਰ ਸੇਵਾ ਕਰੇ ਜੋ ਕਿ ਉਹ ਬੀਐਸਐਫ ਦੀ ਨੌਕਰੀ ਕਰਦੇ ਹੋਏ ਕਦੇ ਵੀ ਪੂਰਾ ਨਹੀਂ ਸੀ ਕਰ ਸਕਦਾ ਕਿਉਂਕਿ ਡਿਊਟੀ ਦੌਰਾਨ ਅਫਸਰਾਂ ਦੀ ਗੁਲਾਮੀ ਕਰਨੀ ਪੈਂਦੀ ਸੀ ਇਸੇ ਲਈ ਉਹ ਨੌਕਰੀ ਛੱਡ ਕੇ ਆਪਣੇ ਘਰ ਵਾਪਿਸ ਆ ਜਾਂਦਾ ਹੈ ਅਤੇ ਆਕੇ ਅੰਮ੍ਰਿਤ ਛਕਦਾ ਹੈ ਅਤੇ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਦਾ ਅਤੇ ਉਸਨੂੰ ਬੁਹਤ ਖੁਸ਼ੀ ਮਿਲਦੀ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ 19 ਸਾਲਾ ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਉਸਨੇ ਕਿਹਾ ਹੁਣ ਮੇਰਾ ਹਰ ਸਾਹ ਗੁਰੂ ਦੇ ਲੇਖੇ ਹੈ | ਬੀਐਸਐਫ ਦੀ ਨੌਕਰੀ ਦੌਰਾਨ ਮੇਰਾ ਉਚ ਅਧਿਕਾਰੀ ਜੋ ਕਿ ਮਦਰਾਸੀ ਸੀ ਅਤੇ ਦਾੜੀ ਨਹੀਂ ਸੀ ਰੱਖਣ ਦਿੰਦਾ ਕਿਉਕਿ ਮੇਰੇ ਨਾਮ ਪਿੱਛੇ ਸ਼ਰਮਾ ਲੱਗਦਾ ਸੀ ਜਿਸ ਤੋਂ ਬਾਅਦ ਮੈਨੂੰ ਗੁਲਾਮੀ ਪਸੰਦ ਨਹੀਂ ਸੀ ਅਤੇ ਸੋਚਿਆ ਕੇ ਜੇਕਰ ਗੁਲਾਮੀ ਹੀ ਕਰਨੀ ਹੈ ਤਾਂ ਕਿਊ ਨਾ ਅਸੀਂ ਗੁਰੂ ਦੀ ਗੁਲਾਮੀ ਹੀ ਕਰੀਏ ਜਿਸ ਤੋਂ ਬਾਅਦ ਮੈਂ ਘਰ ਆ ਜਾਂਦਾ ਹਾਂ ਤੇ ਹੁਣ ਕੁਝ ਦਿਨ ਪਹਿਲਾਂ ਸ਼੍ਰੀ ਅੰਮ੍ਰਿਤਸਰ ਤੋਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਹਾਂ  ਕਰਨਦੀਪ ਸਿੰਘ  ਨੇ ਕਿਹਾ ਮੈਂ ਅੱਜ ਬੁਹਤ ਖੁਸ਼ ਹਾਂ ਜੋ ਗੁਰੂ ਦੇ ਨਾਮ ਵਾਲਾ ਹੋ ਗਿਆ।

ਦੋਸਤ ਅਤੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਬੁਹਤ ਹੀ ਕਿਸਮਤ ਵਾਲਾ ਹੈ ਸਾਡਾ ਵੀਰ ਹਿੰਦੂ ਹੋਕੇ ਜਿਸਨੇ ਅੰਮ੍ਰਿਤ ਛੱਕਿਆ ਹੈ ਬਾਕੀ ਨੌਜਵਾਨਾਂ ਨੂੰ ਐਸੇ ਨੌਜਵਾਨ ਕੋਲੋ ਸਿੱਖ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਗੁਰੂ ਵਾਲੇ ਹੋ ਸਕਣ | ਉਹਨਾਂ ਕਿਹਾ ਅਸੀਂ ਸਿੱਖ ਹੋਕੇ ਅੰਮ੍ਰਿਤ ਨਹੀਂ ਛੱਕ ਸਕਦੇ ਕਰਨ ਨੇ ਪੰਡਿਤਾਂ ਦੇ ਘਰ ਜਨਮ ਲੈਕੇ ਅੰਮ੍ਰਿਤ ਛੱਕਿਆ।   

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news