NRI Voting Rights: ਐਨਆਰਆਈ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਨਹੀਂ; ਚੋਣ ਕਮਿਸ਼ਨ ਨੇ ਕੀ ਰੱਖੀ ਹੈ ਵਿਵਸਥਾ
NRI Voting Rights: ਐਨਆਰਆਈਜ਼ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ ਇਸ ਮਸਲੇ ਨੂੰ ਲੈ ਕੇ ਅੱਜ ਵੀ ਲੋਕ ਸਸ਼ੋਪੰਜ ਵਿੱਚ ਹਨ।
NRI Voting Rights: ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਭਾਰਤੀ ਚੋਣ ਕਮਿਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣ ਕਮਿਸ਼ਨ ਨੇ ਵੱਧ ਤੋਂ ਵੱਧ ਲੋਕਾਂ ਨੂੰ ਲੋਕਤੰਤਰ ਦੇ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪਰ ਇਸ ਦਰਮਿਆਨ ਸਵਾਲ ਖੜ੍ਹੇ ਹੋ ਰਹੇ ਹਨ ਕੀ ਭਾਰਤ ਵਿੱਚੋਂ ਹਿਜਰਤ (ਐਨਆਰਆਈ)ਕਰ ਚੁੱਕੇ ਲੋਕਾਂ ਨੂੰ ਵੋਟ ਦਾ ਅਧਿਕਾਰ ਹੈ ਜਾਂ ਨਹੀਂ।
ਐਨਆਰਆਈ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ ਕਿ ਉਹ ਵੋਟ ਦਾ ਇਸਤੇਮਾਲ ਕਰ ਸਕਦੇ ਹਨ ਜਾਂ ਨਹੀਂ। ਜੇਕਰ ਉਹ ਵੋਟ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਇਸ ਲਈ ਕਈ ਵਿਵਸਥਾ ਕੀਤੀ ਗਈ ਹੈ।
ਸਰਕਾਰ ਨੇ ਲੋਕ ਨੁਮਾਇੰਦਗੀ ਐਕਟ, 1950 'ਚ ਸੋਧ ਕੀਤੀ ਸੀ। ਲੋਕ ਨੁਮਾਇੰਦਗੀ (ਸੋਧ) ਐਕਟ, 2010 'ਚ ਭਾਰਤ ਦੇ ਅਜਿਹੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ, ਜੋ ਕਿਸੇ ਦੂਜੇ ਦੇਸ਼ ਵਿੱਚ ਪੜ੍ਹਾਈ, ਰੁਜ਼ਗਾਰ ਜਾਂ ਕਿਸੇ ਹੋਰ ਕਾਰਨ ਕਰਕੇ ਰਹਿ ਰਹੇ ਹਨ ਤੇ ਉਥੋਂ ਦੀ ਨਾਗਰਿਕਤਾ ਨਹੀਂ ਲਈ ਹੈ ਅਤੇ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਹੈ।
ਇੱਕ ਜਨਵਰੀ ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਅਜਿਹੇ ਐੱਨਆਰਆਈ ਆਪਣੇ ਹਲਕੇ ਤੋਂ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਦੇ ਪਾਸਪੋਰਟ 'ਚ ਭਾਰਤ ਦਾ ਰਿਹਾਇਸ਼ੀ ਪਤਾ ਹੋਣਾ ਚਾਹੀਦਾ ਹੈ। ਅਜਿਹੇ ਪਰਵਾਸੀ ਭਾਰਤੀਆਂ ਨੂੰ ਵੋਟਰ ਸੂਚੀ 'ਚ ਨਾਮ ਦਰਜ ਕਰਵਾਉਣ ਲਈ ਫਾਰਮ 6ਏ ਭਰਨਾ ਪੈਂਦਾ ਹੈ। ਇਹ ਫਾਰਮ ਆਨਲਾਈਨ ਵੀ ਭਰਿਆ ਜਾ ਸਕਦਾ ਹੈ।
ਫਾਰਮ 6A ਕਿਵੇਂ ਪ੍ਰਾਪਤ ਕਰੀਏ
ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਓ
ਵੋਟਰ ਸੂਚੀ ਵਿੱਚ ਰਜਿਸਟਰ ਕਰੋ" 'ਤੇ ਕਲਿੱਕ ਕਰੋ
ਨਵੀਂ ਰਜਿਸਟ੍ਰੇਸ਼ਨ ਫਾਰ ਓਵਰਸੀਜ਼ (ਐਨ.ਆਰ.ਆਈ.) ਵੋਟਰਾਂ" ਫਾਰਮ 'ਤੇ ਕਲਿੱਕ ਕਰੋ।
ਤੁਸੀਂ ਜਾਂ ਤਾਂ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਇਸ ਨੂੰ ਵੈੱਬਸਾਈਟ 'ਤੇ ਆਨਲਾਈਨ ਭਰ ਸਕਦੇ ਹੋ।
ਫਾਰਮ 6A ਨਾਲ ਕਿਹੜੇ ਦਸਤਾਵੇਜ਼ ਨੱਥੀ ਕੀਤੇ ਜਾਣ ਦੀ ਲੋੜ ਹੈ
NRI ਵੋਟਰ ਰਜਿਸਟ੍ਰੇਸ਼ਨ ਲਈ ਫਾਰਮ 6A ਜਮ੍ਹਾ ਕਰਦੇ ਸਮੇਂ, ਤੁਹਾਨੂੰ ਤਸਦੀਕ ਲਈ ਕਈ ਦਸਤਾਵੇਜ਼ ਨੱਥੀ ਕਰਨ ਦੀ ਲੋੜ ਹੁੰਦੀ ਹੈ।
ਇੱਕ ਤਾਜ਼ਾ ਪਾਸਪੋਰਟ ਆਕਾਰ ਦੀ ਰੰਗੀਨ ਫੋਟੋ, ਫਾਰਮ 6A ਵਿੱਚ ਵਿਧੀਵਤ ਤੌਰ 'ਤੇ ਚਪਕਾਓ: ਯਕੀਨੀ ਬਣਾਓ ਕਿ ਤੁਹਾਡਾ ਪੂਰਾ ਚਿਹਰਾ ਹਲਕੇ ਬੈਕਗ੍ਰਾਊਂਡ (ਤਰਜੀਹੀ ਤੌਰ 'ਤੇ ਸਫੈਦ) ਨਾਲ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ।
ਤੁਹਾਡੇ ਪਾਸਪੋਰਟ ਦੇ ਸੰਬੰਧਿਤ ਪੰਨਿਆਂ ਦੀ ਫੋਟੋ ਕਾਪੀ: ਇਸ ਵਿੱਚ ਤੁਹਾਡੀ ਫੋਟੋ, ਪਤਾ, ਹਸਤਾਖਰ ਪੰਨਾ ਅਤੇ ਵੈਧ ਵੀਜ਼ਾ ਸਮਰਥਨ ਵਾਲਾ ਪੰਨਾ ਸ਼ਾਮਲ ਹੈ (ਜੇ ਲਾਗੂ ਹੋਵੇ)।
ਵੋਟਰ ਸੂਚੀ 'ਚ ਨਾਮ ਆਉਣ ਤੋਂ ਬਾਅਦ ਐੱਨਆਰਆਈ ਨੂੰ ਵੋਟ ਦਾ ਅਧਿਕਾਰ ਮਿਲ ਜਾਂਦਾ ਹੈ। ਵੋਟ ਪਾਉਣ ਲਈ ਅਜਿਹੇ ਪਰਵਾਸੀ ਭਾਰਤੀਆਂ ਨੂੰ ਆਪਣੇ ਪਾਸਪੋਰਟ ਨਾਲ ਚੋਣ ਵਾਲੇ ਦਿਨ ਪੋਲਿੰਗ ਸਟੇਸ਼ਨ 'ਤੇ ਪੁੱਜਣਾ ਪੈਂਦਾ ਹੈ। ਮੌਜੂਦਾ ਸਮੇਂ ਵਿੱਚ ਪਰਵਾਸੀ ਭਾਰਤੀਆਂ ਲਈ ਡਾਕ ਰਾਹੀਂ ਵੋਟ ਪਾਉਣ, ਭਾਰਤੀ ਮਿਸ਼ਨਾਂ 'ਚ ਵੋਟਿੰਗ ਜਾਂ ਆਨਲਾਈਨ ਵੋਟਿੰਗ ਦੀ ਕੋਈ ਵਿਵਸਥਾ ਨਹੀਂ ਹੈ। ਚੋਣ ਕਮਿਸ਼ਨ ਨੇ ਅਜੇ ਤੱਕ ਪਰਵਾਸੀ ਭਾਰਤੀਆਂ ਲਈ ਆਨਲਾਈਨ ਵੋਟਿੰਗ ਦੀ ਸਹੂਲਤ ਸ਼ੁਰੂ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Electoral Ink: ਵੋਟਿੰਗ ਦੌਰਾਨ ਵਰਤੀ ਜਾਂਦੀ ਸਿਆਹੀ ਕਿੱਥੋਂ ਆਉਂਦੀ ਹੈ? ਜਾਣੋ ਇੱਕ ਬੂੰਦ ਦੀ ਕੀਮਤ ਕਿੰਨੀ ਹੈ?