Electoral Ink: ਵੋਟਿੰਗ ਦੌਰਾਨ ਵਰਤੀ ਜਾਂਦੀ ਸਿਆਹੀ ਕਿੱਥੋਂ ਆਉਂਦੀ ਹੈ? ਜਾਣੋ ਇੱਕ ਬੂੰਦ ਦੀ ਕੀਮਤ ਕਿੰਨੀ ਹੈ?
Advertisement
Article Detail0/zeephh/zeephh2164420

Electoral Ink: ਵੋਟਿੰਗ ਦੌਰਾਨ ਵਰਤੀ ਜਾਂਦੀ ਸਿਆਹੀ ਕਿੱਥੋਂ ਆਉਂਦੀ ਹੈ? ਜਾਣੋ ਇੱਕ ਬੂੰਦ ਦੀ ਕੀਮਤ ਕਿੰਨੀ ਹੈ?

 Electoral Ink: ਜੇਕਰ ਤੁਸੀਂ ਵੋਟ ਪਾਈ ਹੈ ਤਾਂ ਤੁਹਾਨੂੰ ਆਪਣੀ ਉਂਗਲੀ 'ਤੇ ਲਗਾਈ ਗਈ ਨੀਲੀ ਸਿਆਹੀ ਯਾਦ ਹੋਵੇਗੀ। ਕੀ ਤੁਸੀਂ ਜਾਣਦੇ ਹੋ ਕਿ ਇਹ ਸਿਆਹੀ ਕਿੱਥੇ ਬਣੀ ਹੈ ਅਤੇ ਇਸਦਾ ਇਤਿਹਾਸ ਕੀ ਹੈ? ਇਸ ਬਾਰੇ ਤੁਹਾਡੇ ਕਈ ਸਵਾਲ ਹੋ ਸਕਦੇ ਹਨ। ਆਓ ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਵਿਸਥਾਰ ਨਾਲ ਸਮਝੀਏ।

 Electoral Ink: ਵੋਟਿੰਗ ਦੌਰਾਨ ਵਰਤੀ ਜਾਂਦੀ ਸਿਆਹੀ ਕਿੱਥੋਂ ਆਉਂਦੀ ਹੈ? ਜਾਣੋ ਇੱਕ ਬੂੰਦ ਦੀ ਕੀਮਤ ਕਿੰਨੀ ਹੈ?

Electoral Ink: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ। 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ 7 ਗੇੜਾਂ ਵਿੱਚ ਨੇਪਰੇ ਚੜ੍ਹਨਗੀਆਂ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਆਰੰਭ ਦਿੱਤੀ ਹੈ। ਕਮਿਸ਼ਨ ਵਲੋਂ ਵੋਟਰ ਸੂਚੀ ਤੋਂ ਲੈ ਕੇ EVM ਤੱਕ ਹਰ ਚੀਜ਼ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਵਿੱਚ ਚੋਣ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਜੇਕਰ ਤੁਸੀਂ ਵੋਟ ਪਾਈ ਹੈ ਤਾਂ ਤੁਹਾਨੂੰ ਆਪਣੀ ਉਂਗਲੀ 'ਤੇ ਲਗਾਈ ਗਈ ਨੀਲੀ ਸਿਆਹੀ ਯਾਦ ਹੋਵੇਗੀ। ਕੀ ਤੁਸੀਂ ਜਾਣਦੇ ਹੋ ਕਿ ਇਹ ਸਿਆਹੀ ਕਿੱਥੇ ਬਣੀ ਹੈ ਅਤੇ ਇਸਦਾ ਇਤਿਹਾਸ ਕੀ ਹੈ? ਇਸ ਬਾਰੇ ਤੁਹਾਡੇ ਕਈ ਸਵਾਲ ਹੋ ਸਕਦੇ ਹਨ। ਆਓ ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਵਿਸਥਾਰ ਨਾਲ ਸਮਝੀਏ।

fallback

ਕਿਉਂ ਲਗਾਈ ਜਾਂਦੀ ਹੈ ਸਿਆਹੀ?

1962 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਜਾਅਲੀ ਵੋਟਿੰਗ ਨੂੰ ਰੋਕਣ ਲਈ ਉਂਗਲਾਂ ਦੀ ਸਿਆਹੀ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਅਮਿੱਟ ਸਿਆਹੀ ਦੀ ਵਰਤੋਂ ਹੁੰਦੀ ਰਹੀ ਹੈ। ਜਦੋਂ ਪਹਿਲੀ ਵਾਰ ਸਿਆਹੀ ਦੀ ਵਰਤੋਂ ਕੀਤੀ ਗਈ ਸੀ ਤਾਂ ਚੋਣ ਕਮਿਸ਼ਨ ਦਾ ਮੰਨਣਾ ਸੀ ਕਿ ਸਿਆਹੀ ਲਗਾਉਣ ਨਾਲ ਕੋਈ ਵੀ ਮੁੜ ਤੋਂ ਵੋਟ ਨਹੀਂ ਪਾ ਸਕੇਗਾ ਅਤੇ ਧਾਂਦਲੀ ਨੂੰ ਰੋਕਿਆ ਜਾ ਸਕੇਗਾ। ਇਹ ਸਿਆਹੀ ਉੁਂਗਲ ਤੇ ਲੱਗਣ ਤੋਂ ਬਾਅਦ 40 ਸੈਕਿੰਡ ਵਿੱਚ ਸੁੱਕ ਜਾਂਦੀ ਹੈ।

ਸਿਆਹੀ ਕਿੱਥੋਂ ਆਉਂਦੀ ਹੈ?

ਲੋਕ ਇਸ ਨੂੰ ਚੋਣ Electoral Ink or Permanent ink ਵਜੋਂ ਜਾਣਦੇ ਹਨ। ਭਾਰਤ ਵਿੱਚ ਸਿਰਫ਼ ਇੱਕ ਕੰਪਨੀ ਇਸ ਸਿਆਹੀ ਨੂੰ ਬਣਾਉਂਦੀ ਹੈ। ਦੱਖਣੀ ਭਾਰਤ ਵਿੱਚ ਸਥਿਤ ਮੈਸੂਰ ਪੇਂਟ ਐਂਡ ਵਾਰਨਿਸ਼ ਲਿਮਿਟੇਡ (MVPL) ਨਾਮ ਦੀ ਇੱਕ ਕੰਪਨੀ ਇਸ ਸਿਆਹੀ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ ਦੀ ਸਥਾਪਨਾ 1937 ਵਿੱਚ ਮੈਸੂਰ ਪ੍ਰਾਂਤ ਦੇ ਤਤਕਾਲੀ ਮਹਾਰਾਜਾ ਨਲਵਾੜੀ ਕ੍ਰਿਸ਼ਣਰਾਜਾ ਵੋਡੇਯਾਰ ਵੱਲੋਂ ਕੀਤੀ ਗਈ ਸੀ। ਕੰਪਨੀ ਇਹ ਸਿਆਹੀ ਸਰਕਾਰ ਅਤੇ ਚੋਣ ਨਾਲ ਸਬੰਧਤ ਏਜੰਸੀਆਂ ਨੂੰ ਹੀ ਮੁਹੱਈਆ ਕਰਵਾਉਂਦੀ ਹੈ। ਇਸ ਸਿਆਹੀ ਦੀ ਵਿਕਰੀ ਬਾਜ਼ਾਰ ਵਿੱਚ ਨਹੀ ਕੀਤੀ ਜਾਂਦੀ।

fallback

ਕੰਪਨੀ ਦਾ ਇਤਿਹਾਸ 

ਕੰਪਨੀ ਦਾ ਇਤਿਹਾਸ ਮੈਸੂਰ, ਕਰਨਾਟਕ ਵਿੱਚ ਵੋਡੇਯਾਰ ਰਾਜਵੰਸ਼ ਨਾਲ ਜੁੜਿਆ ਹੋਇਆ ਹੈ। ਇਹ ਖ਼ਾਨਦਾਨ ਦੁਨੀਆਂ ਦੇ ਸਭ ਤੋਂ ਅਮੀਰ ਸ਼ਾਹੀ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਸੀ। ਆਜ਼ਾਦੀ ਤੋਂ ਪਹਿਲਾਂ ਮਹਾਰਾਜਾ ਕ੍ਰਿਸ਼ਣਰਾਜਾ ਵੋਡੇਯਾਰ ਇੱਥੇ ਸ਼ਾਸਕ ਸਨ। ਵਡਿਆਰ ਨੇ ਸਾਲ 1937 ਵਿੱਚ ਮੈਸੂਰ ਲੈਕ ਐਂਡ ਪੇਂਟਸ ਨਾਮਕ ਪੇਂਟ ਅਤੇ ਵਾਰਨਿਸ਼ ਫੈਕਟਰੀ ਖੋਲ੍ਹੀ। ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਇਹ ਕੰਪਨੀ ਕਰਨਾਟਕ ਸਰਕਾਰ ਦੇ ਅਧੀਨ ਆ ਗਈ। ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਸਿਰਫ਼ ਇਸ ਕੰਪਨੀ ਨੂੰ ਹੀ ਚੋਣਾਂ ਵਿੱਚ ਵਰਤੀ ਜਾਣ ਵਾਲੀ ਸਿਆਹੀ ਬਣਾਉਣ ਦੀ ਇਜਾਜ਼ਤ ਹੈ। ਸਿਆਹੀ ਦਾ ਫਾਰਮੂਲਾ ਵੀ ਗੁਪਤ ਹੈ ਅਤੇ ਕੰਪਨੀ ਇਸ ਫਾਰਮੂਲੇ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੀ। MPVL ਨੈਸ਼ਨਲ ਫਿਜ਼ੀਕਲ ਲੈਬਾਰਟਰੀ ਦੀ ਮਦਦ ਨਾਲ ਸਿਆਹੀ ਤਿਆਰ ਕਰਦਾ ਹੈ।

ਇਸ ਸਿਆਹੀ ਦੀ ਲੋੜ ਕਿਉਂ ਪਈ?

ਦੇਸ਼ ਵਿੱਚ ਪਹਿਲੀ ਵਾਰ 1951-52 ਵਿੱਚ ਚੋਣਾਂ ਹੋਈਆਂ ਸਨ। ਉਸ ਵੇਲੇ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕਾਂ ਨੇ ਇੱਕ ਤੋਂ ਵੱਧ ਵੋਟਾਂ ਪਾਈਆਂ। ਪੋਲਿੰਗ ਏਜੰਟਾਂ ਨੂੰ ਲੋਕਾਂ ਦੀ ਪਛਾਣ ਕਰਨ 'ਚ ਵੀ ਮੁਸ਼ਕਿਲ ਹੋ ਰਹੀ ਸੀ। ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। ਚੋਣ ਕਮਿਸ਼ਨ ਇਸ ਸਮੱਸਿਆ ਦਾ ਹੱਲ ਚਾਹੁੰਦਾ ਸੀ। ਤਾਂ ਚੋਣ ਕਮਿਸ਼ਨ ਅਜਿਹੀ ਸਿਆਹੀ ਲੱਭ ਰਿਹਾ ਸੀ ਜਿਸ ਨੂੰ ਆਸਾਨੀ ਨਾਲ ਮਿਟਾਇਆ ਨਾ ਜਾ ਸਕੇ। ਇਸ ਦੇ ਲਈ ਚੋਣ ਕਮਿਸ਼ਨ ਨੇ ਨੈਸ਼ਨਲ ਫਿਜੀਕਲ ਲੈਬੋਟਰੀ ਆਫ ਇੰਡੀਆ ਨਾਲ ਸੰਪਰਕ ਕੀਤਾ। ਇਸ ਤੋਂ ਐਨਪੀਐਲ ਨੇ ਅਜਿਹੀ ਸਿਆਹੀ ਤਿਆਰ ਕੀਤੀ ਜਿਸ ਨੂੰ ਨਾ ਤਾ ਪਾਣੀ ਨਾ ਹੀ ਕਿਸੇ ਹੋਰ ਕੈਮਿਕਲ ਨਾਲ ਹਟਾਇਆ ਜਾ ਸਕਦਾ ਸੀ। ਸਾਲ 1962 ਵਿੱਚ ਇਸ ਸਿਆਹੀ ਦੀ ਪਹਿਲੀਂ ਵਾਰ ਵਰਤੋਂ ਕੀਤੀ ਗਈ।

fallback

ਸਿਆਹੀ ਕਿਉਂ ਨਹੀਂ ਮਿਟਦੀ?

ਸਿਆਹੀ ਨੂੰ ਬਣਾਉਣ ਦਾ ਫਾਰਮੂਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਹਾਲਾਂਕਿ ਇਸ 'ਚ ਸਿਲਵਰ ਨਾਈਟ੍ਰੇਟ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ ਪਰ ਜਿਵੇਂ ਹੀ ਇਹ ਕੈਮੀਕਲ ਹਵਾ ਦੇ ਸੰਪਰਕ 'ਚ ਆਉਂਦਾ ਹੈ ਤਾਂ ਇਹ ਸਿਰਫ 40 ਸਕਿੰਟਾਂ 'ਚ ਸੁੱਕ ਜਾਂਦਾ ਹੈ। ਇੱਕ ਵਾਰ ਚਮੜੀ 'ਤੇ ਲਾਗੂ ਹੋਣ ਤੋਂ ਬਾਅਦ, ਇਸਨੂੰ ਘੱਟੋ-ਘੱਟ 72 ਘੰਟਿਆਂ ਤੱਕ ਹਟਾਇਆ ਨਹੀਂ ਜਾ ਸਕਦਾ। ਸਿਲਵਰ ਨਾਈਟ੍ਰੇਟ ਸਾਡੇ ਸਰੀਰ ਵਿੱਚ ਮੌਜੂਦ ਲੂਣ ਨਾਲ ਮਿਲ ਕੇ ਸਿਲਵਰ ਕਲੋਰਾਈਡ ਬਣਾਉਂਦਾ ਹੈ। ਇਸ 'ਤੇ ਨਾ ਤਾਂ ਪਾਣੀ ਦਾ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਇਸ ਨੂੰ ਸਾਬਣ ਨਾਲ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।

ਸਿਆਹੀ ਲਈ ਕਿੰਨੇ ਖਰਚ ਆਉਂਦਾ ਹੈ?

MPVL ਦੁਆਰਾ ਨਿਰਮਿਤ ਸਿਆਹੀ ਦੀ ਇੱਕ ਬੋਤਲ ਤੋਂ ਘੱਟੋ-ਘੱਟ 700 ਉਂਗਲਾਂ ਨੂੰ ਸਿਆਹੀ ਦਿੱਤੀ ਜਾ ਸਕਦੀ ਹੈ। ਹਰੇਕ ਸ਼ੀਸ਼ੀ ਵਿੱਚ 10 ਮਿਲੀਲੀਟਰ ਸਿਆਹੀ ਹੁੰਦੀ ਹੈ। ਸਿਆਹੀ ਦੀ 10 ਮਿਲੀਲੀਟਰ ਦੀ ਬੋਤਲ ਦੀ ਕੀਮਤ ਲਗਭਗ 127 ਰੁਪਏ ਹੈ। ਇਸ ਲਿਹਾਜ਼ ਨਾਲ 1 ਲੀਟਰ ਦੀ ਕੀਮਤ ਕਰੀਬ 12,700 ਰੁਪਏ ਹੋਵੇਗੀ। ਇਕ ਮਿਲੀਲੀਟਰ ਯਾਨੀ ਇਕ ਡ੍ਰੌਪ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 12.7 ਰੁਪਏ ਹੋਵੇਗੀ। ਭਾਰਤ ਦੇ ਚੋਣ ਕਮਿਸ਼ਨ ਨੇ MPVL ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਸਿਆਹੀ ਦੀਆਂ 26 ਲੱਖ ਤੋਂ ਵੱਧ ਸ਼ੀਸ਼ੀਆਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਸਿਆਹੀ ਦਾ ਉਤਪਾਦਨ ਵੀ ਅੰਤਿਮ ਪੜਾਅ ‘ਤੇ ਹੈ।

Trending news