Samarala News (Varun Kaushal): ਸਮਰਾਲਾ ਵਿੱਚ ਗੈਸ ਫੈਕਟਰੀ ਲੱਗਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਹੈ। ਇਲਾਕਾ ਨਿਵਾਸੀਆਂ ਨੇ ਆਵਾਜਾਈ ਠੱਪ ਕੀਤੀ ਗਈ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਬੀਬੀਆਂ ਨੇ ਧਰਨੇ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ। ਇਲਾਕਾ ਨਿਵਾਸੀਆਂ ਦੇ ਹੱਕ ਵਿੱਚ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਸ ਧਰਨੇ ਵਿੱਚ ਪਹੁੰਚ ਕੇ ਪਿੰਡ ਵਾਸੀਆ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।


COMMERCIAL BREAK
SCROLL TO CONTINUE READING

ਇਸ ਮੌਕੇ ਇਲਾਕਾ ਨਿਵਾਸੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਫੈਕਟਰੀ ਨੂੰ ਪਿੰਡ ਵਿੱਚੋਂ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਸਾਡਾ ਇਹ ਧਰਨਾ ਜਾਰੀ ਰਹੇਗਾ। ਬੇਸ਼ੱਕ ਉਹਨਾਂ ਨੂੰ ਦਿਨ-ਰਾਤ ਸੜਕ 'ਤੇ ਕਿਉਂ ਨਾ ਬੈਠਣਾ ਪਵੇਂ ਪਰ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸ਼ੁਰੂ ਤੋਂ ਹੀ ਇਸ ਫੈਕਟਰੀ ਨੂੰ ਪਿੰਡ ਵਿੱਚ ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਾ ਸੁਣੀ।


ਦੂਜੇ ਪਾਸੇ ਪਿੰਡ ਵਾਸੀਆਂ ਨੂੰ ਕਿਸਾਨਾਂ ਯੂਨੀਅਨਾਂ ਦਾ ਵੀ ਇਸ ਮਾਮਲੇ ਤੇ ਸਮਰਥਨ ਮਿਲ ਰਿਹਾ ਹੈ। ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਲਾਕਾ ਨਿਵਾਸੀਆਂ ਦੇ ਨਾਲ ਰਲ ਕੇ ਅੱਜ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਜਾਮ ਕਰ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਸ ਫੈਕਟਰੀ ਨੂੰ ਇਸ ਥਾਂ ਤੋਂ ਕਿਸੇ ਹੋਰ ਉਦਯੋਗਿਕ ਏਰੀਏ ਵਿੱਚ ਸਿਫਟ ਕਰੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ।


ਪੂਰਾ ਮਾਮਲਾ ਕੀ ਹੈ?


ਸਮਰਾਲਾ ਦੇ ਨਜ਼ਦੀਕ ਪਿੰਡ ਮੁਸਕਾਬਾਦ ਵਿਖੇ ਇੱਕ ਗੈਸ ਵਾਲੀ ਫੈਕਟਰੀ ਲੱਗ ਰਹੀ ਹੈ ਜਿਸ ਦਾ ਸਾਰਾ ਪਿੰਡ ਅਤੇ ਇਲਾਕਾ ਵਾਸੀ ਵਿਰੋਧ ਕਰਦ ਰਹੇ ਹਨ। ਪਿਛਲੇ ਇੱਕ ਸਾਲ ਤੋਂ ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਪਿੰਡ ਦੀ ਪੰਚਾਇਤ ਅਤੇ ਇਲਾਕੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਫੈਕਟਰੀ ਸਾਡੇ ਪਿੰਡ ਵਿੱਚ ਨਾ ਲਗਾਈ ਜਾਵੇ । ਪਰ ਪ੍ਰਸ਼ਾਸਨ ਵੱਲੋਂ ਫਿਰ ਵੀ ਇਸ ਫੈਕਟਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ ਦਾ ਕਿ ਇਲਾਕੇ ਵਿੱਚ ਬਹੁਤ ਵੱਡੀ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੂੰ ਇਸ ਗੈਸ ਫੈਕਟਰੀ ਦੇ ਨਾਲ ਇਲਾਕੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਡਰ ਹੈ ਜਿਸ ਕਾਰਨ ਇਸ ਫੈਕਟਰੀ ਦਾ ਵਿਰੋਧ ਕਰ ਰਹੇ ਹਨ।