Sangrur Liquor Case: ਸੰਗਰੂਰ ਸ਼ਰਾਬ ਦੁਖਾਂਤ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ 8 ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ। ਏਡੀਜੀਪੀ ਲਾਅ ਐਂਡ ਆਰਡਰ ਗੁਰਨਿੰਦਰ ਸਿੰਘ ਢਿੱਲੋਂ ਅਤੇ ਸੰਗਰੂਰ ਦੇ ਐਸਐਸਪੀ ਸਰਤਾਜ ਚਾਹਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਉਪਰ ਦੁਖ ਜ਼ਾਹਿਰ ਹੋਏ ਕਈ ਖੁਲਾਸੇ ਕੀਤੇ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਦੱਸਿਆ ਕਿ ਇਹ ਸ਼ਰਾਬ ਮੈਥਨਾਲ ਤੋਂ ਬਣੀ ਹੈ। ਗੁਜਰਾਂ ਪਿੰਡ ਵਿੱਚ ਪਹਿਲੀ ਮੌਤ ਹੋਈ ਸੀ ਅਤੇ 23 ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਵੱਖ-ਵੱਖ ਥਾਣਿਆਂ ਵਿੱਚ 3 ਮਾਮਲੇ ਦਰਜ ਕੀਤੇ ਗਏ ਹਨ ਅਤੇ 8 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਰਮਨਪ੍ਰੀਤ ਪਾਤੜਾਂ ਅਤੇ ਗੁਰਲਾਲ ਸਿੰਘ ਲੌਂਗੇਵਾਲ ਮਾਸਟਰਮਾਈਂਡ ਹਨ ਅਤੇ ਦੋਵਾਂ ਦਾ ਅਪਰਾਧਿਕ ਪਿਛੋਕੜ ਹੈ। ਇਸ ਮਾਮਲੇ ਵਿੱਚ 10 ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਹਨ ਅਤੇ 8 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਥਿਨਰ ਫੈਕਟਰੀ ਵਿੱਚ ਇਸਤੇਮਾਲ ਲਈ ਲਿਆਂਦਾ ਗਿਆ ਸੀ। ਬੋਤਲਾਂ, ਢੱਕਣ ਅਤੇ ਪੇਟੀਆਂ ਲੁਧਿਆਣਾ ਤੋਂ ਖ਼ਰੀਦੀਆਂ ਹਨ।


ਉਨ੍ਹਾਂ ਨੇ ਦੱਸਿਆ ਕਿ 14 ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ 6 ਦਾ ਅੰਤਿਮ ਸਸਕਾਰ ਕਰਨਾ ਬਾਕੀ ਹੈ। ਇਸ ਕੇਸ ਵਿੱਚ 120ਬੀ ਤਹਿਤ ਕਾਰਵਾਈ ਕੀਤੀ ਗਈ ਹੈ। ਐਸਐਚਓ ਸ਼ੁਤਰਾਣਾ ਨੂੰ ਸਸਪੈਂਡ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 200 ਲੀਟਰ ਮੈਥੋਨਾਲ ਦੀ ਬਣੀ ਸ਼ਰਾਬ ਬਰਾਮਦ ਕੀਤੀ ਗਈ ਹੈ। ਸ਼ਰਾਬ ਦੇ ਸੈਂਪਲ ਜਾਂਚ ਲਈ ਖਰੜ ਲੈਬ ਵਿੱਚ ਭੇਜ ਦਿੱਤੇ ਗਏ ਹਨ।


29 ਜਨਵਰੀ ਨੂੰ 18 ਬੋਤਲਾਂ ਦਾ ਪਰਚਾ ਹਰਮਨਪ੍ਰੀਤ ਉਪਰ ਦਰਜ ਕੀਤਾ ਗਿਆ ਸੀ। 280 ਰੁਪਏ ਵਾਲੀ ਬੋਤਲ 140 ਵਿੱਚ ਵੇਚ ਰਿਹਾ ਸੀ। ਮੁਲਜ਼ਮ ਹੋਮ ਡਿਲਵਿਰੀ ਕਰਦੇ ਸਨ। ਪੁਲਿਸ ਨੇ ਪ੍ਰਭਾਵਿਤ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ 40-45 ਬੋਤਲਾਂ ਦੀ ਭਾਲ ਹੈ ਅਤੇ ਕਿਸੇ ਦੇ ਘਰ ਵਿੱਚ ਹੈ ਤਾਂ ਉਹ ਪੁਲਿਸ ਕੋਲ ਜਮ੍ਹਾ ਕਰਵਾ ਦਿੱਤੀਆਂ ਜਾਣ। 80 ਬੋਤਲਾਂ ਬਰਾਮਦ ਕਰ ਲਈਆਂ ਗਈਆਂ ਹਨ।


ਇਹ ਵੀ ਪੜ੍ਹੋ : Sangrur Liquor Case: ਸੰਗਰੂਰ ਸ਼ਰਾਬ ਦੁਖਾਂਤ ਆਪਣੇ ਪਿਛੇ ਛੱਡ ਗਿਆ ਗ਼ਰੀਬੀ ਤੇ ਪੀੜਤਾਂ ਦੀਆਂ ਸਿਸਕੀਆਂ


ਟਿੱਬੀ ਰਵਿਦਾਸਪੁਰਾ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਸ਼ਰਾਬ ਦਾ ਕਾਰੋਬਾਰ ਸ਼ਰੇਆਮ ਚੱਲਦਾ ਹੈ। ਲੋਕਾਂ ਨੂੰ ਸਸਤੀ ਤੇ ਮੁਫ਼ਤ ਦੀ ਸ਼ਰਾਬ ਦਾ ਲਾਲਚ ਦੇ ਕੇ ਮਾਰਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਸਰ੍ਹੋਂ ਦੇ ਤੇਲ ਵਾਂਗ 10 ਰੁਪਏ ਵਿੱਚ ਸ਼ਰਾਬ ਤਿਆਰ ਕਰਕੇ ਵੇਚੀ ਜਾਂਦੀ ਹੈ।


ਇਹ ਵੀ ਪੜ੍ਹੋ : Sangrur Poisonous Liquor Case: ਚੋਣ ਕਮਿਸ਼ਨ ਵੱਲੋਂ ਸੰਗਰੂਰ ਜ਼ਹਿਰੀਲੀ ਸ਼ਰਾਬ ਦੁਖਾਂਤ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਰਿਪੋਰਟ ਤਲਬ