Lok Sabha Chunav 2024 Phase 2: ਦੂਜੇ ਗੇੜ ਲਈ ਭਲਕੇ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਕਈ ਕੇਂਦਰੀ ਮੰਤਰੀਆਂ ਦੀ ਕਿਸਮਤ ਹੋਵੇਗੀ ਤੈਅ
Lok Sabha Chunav 2024 Phase 2: ਕੇਰਲ `ਚ 20, ਕਰਨਾਟਕ `ਚ 14, ਰਾਜਸਥਾਨ `ਚ 13, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ `ਚ ਅੱਠ-ਅੱਠ, ਮੱਧ ਪ੍ਰਦੇਸ਼ `ਚ ਸੱਤ, ਅਸਾਮ ਤੇ ਬਿਹਾਰ `ਚ ਪੰਜ-ਪੰਜ, ਬੰਗਾਲ ਤੇ ਛੱਤੀਸਗੜ੍ਹ `ਚ ਤਿੰਨ- ਤਿੰਨ ਤੇ ਮਨੀਪੁਰ, ਤ੍ਰਿਪੁਰਾ, ਜੰਮੂ-ਕਸ਼ਮੀਰ `ਚ ਇਕ-ਇਕ ਸੀਟ `ਤੇ ਵੋਟਾਂ ਪੈਣਗੀਆਂ।
Lok Sabha Chunav 2024 Phase 2: ਦੂਜੇ ਗੇੜ ਲਈ 13 ਸੂਬਿਆਂ ਦੀਆਂ 89 ਸੀਟਾਂ 'ਤੇ 26 ਅਪ੍ਰੈਲ ਨੂੰ ਵੋਟਿੰਗ ਹੋਣ ਜਾ ਰਹੀ ਹੈ। ਦੂਜੇ ਗੇੜ ਦੀਆਂ ਵੋਟਾਂ ਲਈ ਚੋਣ ਪ੍ਰਚਾਰ ਮੁਹਿੰਮ ਬੁੱਧਵਾਰ ਸ਼ਾਮ ਖ਼ਤਮ ਹੋ ਗਈ। ਇਸ ਗੇੜ 'ਚ ਕੇਰਲ 'ਚ 20, ਕਰਨਾਟਕ 'ਚ 14, ਰਾਜਸਥਾਨ 'ਚ 13, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਅੱਠ-ਅੱਠ, ਮੱਧ ਪ੍ਰਦੇਸ਼ 'ਚ ਸੱਤ, ਅਸਾਮ ਤੇ ਬਿਹਾਰ 'ਚ ਪੰਜ-ਪੰਜ, ਬੰਗਾਲ ਤੇ ਛੱਤੀਸਗੜ੍ਹ 'ਚ ਤਿੰਨ- ਤਿੰਨ ਤੇ ਮਨੀਪੁਰ, ਤ੍ਰਿਪੁਰਾ, ਜੰਮੂ-ਕਸ਼ਮੀਰ 'ਚ ਇਕ-ਇਕ ਸੀਟ 'ਤੇ ਵੋਟਾਂ ਪੈਣਗੀਆਂ।
ਦੂਜੇ ਗੇੜ 'ਚ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਤਿਰੁਵਨੰਤਪੁਰਮ, ਭਾਜਪਾ ਦੇ ਤੇਜਸਵੀ ਸੂਰਿਆ ਕਰਨਾਟਕ, ਹੇਮਾ ਮਾਲਿਨੀ ਤੇ ਅਰੁਣ ਗੋਵਿਲ ਉੱਤਰ ਪ੍ਰਦੇਸ਼, ਕਾਂਗਰਸੀ ਆਗੂ ਰਾਹੁਲ ਗਾਂਧੀ ਵਾਇਨਾਡ, ਸ਼ਸ਼ੀ ਥਰੂਰ ਤਿਰੁਵਨੰਤਪੁਰਮ, ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਦੇ ਭਰਾ ਡੀਕੇ ਸੁਰੇਸ਼ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।
ਸੱਤ ਗੇੜ 'ਚ ਹੋ ਰਹੀਆਂ ਚੋਣਾਂ ਦੇ ਪਹਿਲੇ ਗੇੜ ਵਿਚ ਪਿਛਲੇ ਸ਼ੁੱਕਰਵਾਰ ਨੂੰ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਲਗਪਗ 65.5 ਫ਼ੀਸਦੀ ਮਤਦਾਨ ਹੋਇਆ ਸੀ।