Shri Muktsar Sahib(ਅਨਮੋਲ ਸਿੰਘ ਵੜਿੰਗ): ਮੁਕਤਸਰ ਸਾਹਿਬ ਜਿਲ੍ਹਾ ਅੰਦਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਨਾਕਾ ਬੰਦੀ ਕਰਕੇ ਰਾਤ ਦਿਨ ਚੈਕਿੰਗ ਕੀਤੀ ਜਾਰੀ ਰਹੀ ਹੈ। ਉੱਥੇ ਹੀ ਪੀ.ਸੀ.ਆਰ ਮੋਟਰਸਾਇਕਲਾਂ ਵੱਲੋਂ ਗਸ਼ਤ ਵਾ-ਚੈਕਿੰਗ ਕਰਕੇ ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਇਸੇ ਤਹਿਤ ਹੀ ਨਾਇਟ ਡੈਮੀਨੈਸ਼ਨ ਤਹਿਤ ਜਿਲ੍ਹਾ ਦੇ ਚਾਰੇ ਸਬ-ਡਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿਦੜਬਾਹਾ, ਲੰਬੀ ਵਿਖੇ ਵੱਖ ਵੱਖ ਥਾਵਾਂ ਤੇ ਕੁੱਲ 29 ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਕੀਤੀ ਗਈ। ਇਨ੍ਹਾਂ ਨਾਕਿਆ ਦੀ ਚੈਕਿੰਗ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੁੱਦ ਕੀਤੀ ਗਈ। 


ਇਸ ਮੌਕੇ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਇਟ ਡੈਮੀਨਸ਼ੈਨ ਤਹਿਤ ਜਿਲਾ ਸ਼੍ਰੀ ਮੁਕਤਸਰ ਸਾਹਿਬ ਅੰਦਰ 29 ਨਾਕੇ ਲਗਾ ਕੇ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ। ਉਹਨਾਂ ਕਿਹਾ ਕਿ ਇਹ ਰਾਤ 10 ਵਜੇ ਤੋਂ ਲੈ ਕੇ ਸੁਭ੍ਹਾ 04 ਵਜੇ ਤੱਕ ਨਾਕਾਬੰਦੀ ਕਰਕੇ ਦੋ ਪਹੀਆ ਵਾਹਣ ਅਤੇ ਚਾਰ ਪਹੀਆਂ ਵਾਹਨ 'ਤੇ ਜਾਣ ਵਾਲੇ ਸ਼ੱਕੀ ਵਿਅਕਤੀਆਂ, ਮਾੜੇ ਅਨਸਰਾਂ ਨੂੰ ਰੋਕ ਕੇ ਉਹਨਾਂ ਦੀ ਸਰਚ ਕੀਤੀ ਗਈ।


ਇਸ ਚੈਕਿੰਗ ਦੌਰਾਨ PAIS ਐਪ ਦੀ ਵਰਤੋਂ ਕਰਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਦੀ ਵਰਤੋਂ ਕਰਕੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਵੀ ਵਹੀਕਲ ਚੋਰੀ ਦਾ ਨਾ ਹੋਵੇ ਅਤੇ ਇਹ ਵਹੀਕਲ ਕਿਸੇ ਵੀ ਕ੍ਰਿਮੀਨਲ ਗਤੀਵਿਧੀ ਵਿੱਚ ਨਾ ਵਰਤਿਆ ਗਿਆ ਹੋਵੇ।


ਉਨ੍ਹਾਂ ਕਿਹਾ ਕਿ ਰਾਤ ਸਮੇਂ ਥਾਣਾ ਲੱਖੇਵਾਲੀ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਥਾਣੇ ਅੰਦਰ ਅਸਲਾ, ਮਾਲ ਖਾਨੇ ਦਾ ਰਿਕਾਰਡ, ਡਾਕ ਰਜਿਸ਼ਟਰ, ਬਿਲਡਿੰਗ, ਲੱਗੇ ਕੈਮਰਿਆ ਬਾਰੇ ਜਾਇਜ਼ਾ ਲਿਆ ਗਿਆ ਤੇ ਆਪਣੀਆ ਸ਼ਕਾਇਤਾ ਲੈ ਕੇ ਥਾਣੇ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਕੀਤੇ ਪ੍ਰਬੰਧਾ ਬਾਰੇ ਜਾਣਕਾਰੀ ਲਈ ਗਈ।


ਐਸ.ਐਸ.ਪੀ ਮੁਕਤਸਰ ਸਾਹਿਬ ਨੇ ਕਿਹਾ ਕਿ ਪੁਲਿਸ ਮੁਲਾਜਮਾਂ ਨੂੰ ਹਦਾਇਤਾਂ ਜਾਰੀ ਕੀਤੀਆ ਗਈਆ ਹਨ ਕਿ ਲੋਕਾਂ ਦੀ ਸ਼ਕਾਇਤਾਂ ਦਾ ਸਮੇਂ ਸਿਰ ਨਿਪਟਰਾ ਕੀਤਾ ਜਾਵੇ ਅਤੇ ਤਫਤੀਸ਼ ਅਧੀਨ ਮੁਕੱਦਿਮਆ ਵਿੱਚ ਤੇਜੀ ਲਿਆਈ ਜਾਵੇ। ਇਸ ਮੌਕੇ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਗਿਆ।