Sidhu Moosewala New Song Dillema: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 24 ਮਈ ਨੂੰ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕ ਦੀ ਮੌਤ ਤੋਂ ਬਾਅਦ ਇਹ ਸੱਤਵਾਂ ਗੀਤ ਹੈ, ਜਿਸ ਨੂੰ  ਬ੍ਰਿਟਿਸ਼ ਰੈਪਰ ਅਤੇ ਗਾਇਕਾ stefflondon ਨੇ ਗਾਇਆ ਹੈ। ਖਾਸ ਗੱਲ ਇਹ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਉਤਸ਼ਾਹ ਵਧਿਆ ਹੋਇਆ ਹੈ। ਜੀ ਹਾਂ, ਇਸ ਗੀਤ ਵਿੱਚ ਵਿੱਚ ਤੁਹਾਨੂੰ ਨਾ ਸਿਰਫ ਮੂਸੇਵਾਲਾ ਦੀ ਆਵਾਜ਼ ਸਗੋਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀ ਸ਼ਾਨਦਾਰ ਝਲਕ ਵੀ ਵੇਖਣ ਨੂੰ ਮਿਲੇਗੀ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮੂਸੇਵਾਲਾ ਦੇ ਨਵੇਂ ਗੀਤ ‘Dillema’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਬ੍ਰਿਟਿਸ਼ ਰੈਪਰ ਅਤੇ ਗਾਇਕਾ stefflondon ਨੇ ਇੰਸਟਾਗ੍ਰਾਮ ਵਿੱਚ ਕੈਪਸ਼ਨ ਦਿੰਦੇ ਹੋਏ ਲਿਖਿਆ, ਜੇਕਰ ਇਸ ਟੀਜ਼ਰ ਉਤੇ 1 ਲੱਖ ਕਮੈਂਟ ਆ ਗਏ ਤਾਂ ਮੈਂ ਸਿੱਧੂ ਮੂਸੇਵਾਲਾ ਵਾਲਾ ਗੀਤ ਰਿਲੀਜ਼ ਕਰ ਦਵਾਂਗੀ। ਹਾਲਾਂਕਿ ਇਸ ਪੋਸਟ ਉੱਪਰ 2 ਲੱਖ ਦੇ ਕਰੀਬ ਕਮੈਂਟ ਆ ਚੁੱਕੇ ਹਨ। ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਗੀਤ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ Stefflon Don ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਏਗੀ। ਇਸ ਗੀਤ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


 




 ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ 29 ਮਈ 2022 ਨੂੰ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ। ਕਲਾਕਾਰ ਦੀ ਮੌਤ ਨੂੰ ਭਲੇ ਹੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਮੂਸੇਵਾਲਾ ਦੇ ਪ੍ਰਸ਼ੰਸਕ ਅੱਜ ਵੀ ਕਲਾਕਾਰ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਬੇਤਾਬ ਰਹਿੰਦੇ ਹਨ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਗਾਇਕ ਦੀ ਮੌਤ ਪਿੱਛੋਂ ਪ੍ਰਸ਼ੰਸਕਾਂ ਅਤੇ ਸਰੋਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।