Sangrur News (ਕ੍ਰਿਤੀਪਾਲ ਕੁਮਾਰ): ਸੰਗਰੂਰ ਦੇ ਘਾਬਦਾਂ ਸਥਿਤ ਮੈਰੀਟੋਰੀਅਸ ਸਕੂਲ ਵਿੱਚ ਵੱਡੀ ਘਟਨਾ ਵਾਪਰ ਗਈ ਹੈ।  ਘਾਬਦਾ ਦੇ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਕੱਲ੍ਹ ਸ਼ਾਮ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੌਕੇ ਉਤੇ ਮੌਜੂਦ ਹੈ। ਸਕੂਲ ਵਿੱਚ ਹੀ ਬੱਚਿਆਂ ਲਈ ਬਣੇ ਹੋਸਟਲ ਵਿੱਚ ਵਿਦਿਆਰਥੀ ਨੇ ਖੌਫਨਾਕ ਕਦਮ ਚੁੱਕ ਲਿਆ।


COMMERCIAL BREAK
SCROLL TO CONTINUE READING

ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਉਥੇ ਜ਼ਹਿਰੀਲਾ ਭੋਜਨ ਮਿਲਣ ਕਾਰਨ ਭਾਰੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਲੰਬੀ ਜਾਂਚ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ 2 ਦਸੰਬਰ ਨੂੰ ਵੀ ਉਥੇ ਜ਼ਹਿਰੀਲਾ ਭੋਜਨ ਮਿਲਣ ਕਾਰਨ ਭਾਰੀ ਹੰਗਾਮਾ ਹੋਇਆ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਿੱਚੋਂ ਵਜੇ ਫੋਨ ਆਇਆ ਸੀ ਕਿ ਤੁਹਾਡਾ ਬੱਚਾ ਪੜ੍ਹਾਈ ਨਹੀਂ ਕਰਦਾ ਇਸ ਦੇ ਇੱਕ ਪੇਪਰ ਦੇ ਵਿੱਚੋਂ ਨੰਬਰ ਘੱਟ ਆਏ ਹਨ ਪਰ ਛੇ ਵਜੇ ਉਸ ਨੇ ਖੁਦਕੁਸ਼ੀ ਕਰ ਲਈ।


ਬੱਚੇ ਕੇ ਪਿਤਾ ਨੇ ਕਿਹਾ ਕਿ ਉਸ ਨੇ ਆਪਣੇ ਬੱਚੇ ਨਾਲ ਗੱਲ ਕੀਤੀ ਸੀ ਪਰ ਸੁਸਾਈਡ ਕਿਉਂ ਕਰ ਲਈ ਪਤਾ ਨਹੀਂ ਲੱਗਾ। ਡੀਐਸਪੀ ਸੰਗਰੂਰ ਨੇ ਕਿਹਾ ਕਿ ਸ਼ਾਇਦ ਨੰਬਰ ਘੱਟ ਆਉਣ ਕਾਰਨ ਬੱਚੇ ਨੇ ਖੁਦਕੁਸ਼ੀ ਕੀਤੀ ਹੈ। ਬਾਕੀ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਜਾਂਚ ਦੇ ਵਿੱਚ ਪਤਾ ਚੱਲੇਗਾ ਕਿ ਕਿਸ ਕਾਰਨ ਬੱਚੇ ਨੇ ਸੁਸਾਈਡ ਕੀਤਾ ਹੈ।


ਇਹ ਵੀ ਪੜ੍ਹੋ : Chandigarh Mayor Elections Live Updates: ਚੰਡੀਗੜ੍ਹ ਮੇਅਰ ਚੋਣਾਂ ਅੱਜ, I.N.D.I.A ਗਠਜੋੜ ਤੇ BJP ਵਿਚਾਲੇ ਟੱਕਰ


ਅਧਿਆਪਕ ਨੇ ਕਿਹਾ ਸੀ ਕਿ ਕਰਨ ਲਗਨ ਨਾਲ ਪੜ੍ਹਾਈ ਨਹੀਂ ਕਰ ਰਿਹਾ ਸੀ। ਜੇਕਰ ਕਰਨ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਕੂਲ ਉਸ ਨੂੰ ਕੱਢ ਦੇਵੇਗਾ। ਜਦੋਂ ਕਰਨ ਨੇ ਆਪਣੇ ਪਿਤਾ ਨਾਲ ਵੀ ਗੱਲ ਕੀਤੀ ਤਾਂ ਪਿਤਾ ਨੇ ਉਸ ਨੂੰ ਸਮਝਾਇਆ ਕਿ ਉਹ ਲਗਨ ਨਾਲ ਪੜ੍ਹਾਈ ਕਰੇ, ਜਿਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਸਕੂਲ ਤੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ। ਸੁਰੇਸ਼ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ, ਕਰਨ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ।


ਇਹ ਵੀ ਪੜ੍ਹੋ : Batala News: ਦੋ ਧਿਰਾਂ 'ਚ ਹੋ ਰਹੀ ਲੜਾਈ ਨੂੰ ਛੁਡਵਾਉਣ ਵਾਲਾ ਹੀ ਬਣਿਆ ਹਮਲਾਵਰਾਂ ਦਾ ਨਿਸ਼ਾਨਾ! ਗੰਭੀਰ ਜ਼ਖ਼ਮੀ