Dhuri Kisan Protest: ਧੂਰੀ `ਚ ਗੰਨਾ ਕਿਸਾਨਾਂ ਨੇ ਧਰਨਾ ਕੀਤਾ ਖ਼ਤਮ, ਮੁਕੇਰੀਆ ਮਿੱਲ ਕਰੇਗੀ ਗੰਨੇ ਦੀ ਅਦਾਇਗੀ
Dhuri Kisan Protest: ਕਿਸਾਨਾਂ ਦਾ ਗੰਨਾ ਹੁਣ ਮੁਕੇਰੀਆ ਸ਼ੂਗਰ ਮਿੱਲ ਦੇ ਵੱਲੋਂ ਖਰੀਦਿਆ ਜਾਵੇਗਾ ਪਰ ਕਿਸਾਨਾਂ ਨੂੰ ਆਪਣੇ ਗੰਨਾ ਦੀ ਪਹੁੰਚ ਮੁਕੇਰੀਆ ਮਿੱਲ ਤੱਕ ਨਹੀਂ ਕਰਨੀ ਹੋਵੇਗੀ। ਧੂਰੀ ਦੀ ਗੰਨਾ ਮਿੱਲ ਵਿੱਚ ਕਿਸਾਨਾਂ ਦੇ ਗੰਨੇ ਦੀ ਖਰੀਦ ਹੋਵੇਗੀ।
Dhuri Kisan Protest:(Devinder Kumar Kheepal) :ਧੂਰੀ ਵਿੱਚ ਗੰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੂਗਰ ਮਿੱਲ ਦੇ ਬਾਹਰ ਧਰਨਾ ਲਗਾਕੇ ਬੈਠੇ ਹੋਏ ਸਨ। ਅੱਜ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਕਿਸਾਨਾਂ ਦੀ ਪ੍ਰਸ਼ਾਸਨ ਦੇ ਇੱਕ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਮੰਨ ਲਈ ਗਈਆਂ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਕਿਸਾਨਾਂ ਦਾ ਗੰਨਾ ਹੁਣ ਮੁਕੇਰੀਆ ਸ਼ੂਗਰ ਮਿੱਲ ਦੇ ਵੱਲੋਂ ਖਰੀਦਿਆ ਜਾਵੇਗਾ ਪਰ ਕਿਸਾਨਾਂ ਨੂੰ ਆਪਣੇ ਗੰਨਾ ਦੀ ਪਹੁੰਚ ਮੁਕੇਰੀਆ ਮਿੱਲ ਤੱਕ ਨਹੀਂ ਕਰਨੀ ਹੋਵੇਗੀ। ਧੂਰੀ ਦੀ ਗੰਨਾ ਮਿੱਲ ਵਿੱਚ ਕਿਸਾਨਾਂ ਦੇ ਗੰਨੇ ਦੀ ਖਰੀਦ ਹੋਵੇਗੀ, ਪਰ ਮੁਕੇਰੀਆ ਮਿੱਲ ਆਪਣੇ ਖ਼ਰਚ ਤੇ ਧੂਰੀ ਤੋਂ ਗੰਨਾ ਮੁਕੇਰੀਆ ਲੈਕੇ ਜਾਵੇਗੀ। ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਮੁਕੇਰੀਆ ਮਿੱਲ ਹੀ ਕਰੇਗੀ।
ਓਧਰ ਐਸਡੀਐਮ ਅਮਿਤ ਗੁਪਤਾ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਤੇ 11 ਜਨਵਰੀ ਨੂੰ ਮੀਟਿੰਗ ਹੋਵੇਗੀ। ਜਿਸ ਵਿੱਚ ਸਰਕਾਰੀ ਨੁਮਾਇੰਦੇ ਅਤੇ ਕਿਸਾਨਾਂ ਯੂਨੀਅਨ ਦੇ ਕਈ ਆਗੂ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧੂਰੀ ਮਿੱਲ ਵਿੱਚ ਹੀ ਮੁਕੇਰੀਆ ਮਿੱਲ ਦੇ ਵੱਲੋਂ ਕਿਸਾਨਾਂ ਦਾ ਗੰਨਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਪੇਮੈਟ ਵੀ ਮੁਕੇਰੀਆ ਮਿੱਲ ਹੀ ਕਰੇਗੀ।
ਕਿਸਾਨਾ ਯੂਨੀਆਨ ਉਗਰਾਹਾ ਵੱਲੋਂ ਇਸ ਮੌਕੇ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਗੰਨੇ ਦੀ ਖਰੀਦ ਸ਼ੁਰੂ ਕਰਵਾਉਣ ਦੇ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਕਹਿਣਾ ਹੈ ਕਿ ਜੇਕਰ 11 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਬਾਕੀ ਰਹਿੰਦੀਆਂ ਮੰਗਾਂ ਨਾ ਮੰਨੀਆਂ ਗਈ ਤਾਂ ਉਨ੍ਹਾਂ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਗੰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਧੂਰੀ ਮਿੱਲ ਦੇ ਬਾਹਰ ਧਰਨਾ ਦੇ ਰਹੇ ਸਨ। ਕਿਸਾਨਾਂ ਦੀਆਂ ਸਮੇਂ-ਸਮੇਂ ਤੇ ਪ੍ਰਸ਼ਾਸਨ ਦੇ ਨਾਲ ਕਈ ਮੀਟਿੰਗ ਹੋਈ ਪਰ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦਾ ਗੰਨਾ ਨਾ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: Jalandhar Death News: 4 ਦਿਨਾਂ ਦੇ ਨਵਜੰਮੇ ਬੱਚੇ ਦੀ ਮੌਤ ਮਾਮਲਾ, ਪੋਸਟਮਾਰਟਮ ਲਈ ਸ਼ਮਸ਼ਾਨਘਾਟ 'ਚੋਂ ਕਢਵਾਈ ਲਾਸ਼