Jalandhar Death News: ਸ਼ਨਿੱਚਰਵਾਰ ਨੂੰ ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਅਦਾਲਤ ਨੇ ਬੱਚੇ ਦੀ ਮਾਂ ਦੀ ਸਹਿਮਤੀ ਤੋਂ ਬਾਅਦ ਲਾਸ਼ ਦੇ ਪੋਸਟਮਾਰਟਮ ਦਾ ਆਦੇਸ਼ ਦਿੱਤਾ ਹੈ। ਪੀੜਤ ਮਾਂ ਸੰਗੀਤਾ ਨੂੰ ਇਨਸਾਫ਼ ਦਿਵਾਉਣ ਲਈ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਅਤੇ ਕ੍ਰਿਸ਼ਨ ਲਾਲ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
Trending Photos
Jalandhar Death News:(SUNIL MAHENDRU): ਕੁੱਝ ਦਿਨ ਪਹਿਲਾਂ 4 ਦਿਨ ਦੇ ਬੱਚੇ ਅਤੇ ਮਾਂ ਨੂੰ ਕੜਾਕੇ ਦੀ ਠੰਢ ਵਿੱਚ ਕਮਰੇ ਤੋਂ ਬਾਹਰ ਕੱਢਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਲਾਸ਼ ਪੋਸਟਮਾਰਟਮ ਲਈ ਸ਼ਮਸ਼ਾਨਘਾਟ ਵਿੱਚੋਂ ਕਢਵਾਈ ਗਈ। ਸ਼ੁੱਕਰਵਾਰ ਨੂੰ ਐੱਸਡੀਐੱਮ ਨਕੋਦਰ, ਨਾਇਬ ਤਹਿਸੀਦਾਰ ਫਿਲੌਰ ਅਤੇ ਜਾਂਚ ਅਧਿਕਾਰੀ ਦੀ ਮੌਜੂਦਗੀ ਵਿੱਚ ਦਫਨਾਈ ਗਈ ਲਾਸ਼ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜੀ ਦਿੱਤੀ ਗਈ ਹੈ। ਸ਼ਨਿੱਚਰਵਾਰ ਨੂੰ ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਅਦਾਲਤ ਨੇ ਬੱਚੇ ਦੀ ਮਾਂ ਦੀ ਸਹਿਮਤੀ ਤੋਂ ਬਾਅਦ ਲਾਸ਼ ਦੇ ਪੋਸਟਮਾਰਟਮ ਦਾ ਆਦੇਸ਼ ਦਿੱਤਾ ਹੈ। ਪੀੜਤ ਮਾਂ ਸੰਗੀਤਾ ਨੂੰ ਇਨਸਾਫ਼ ਦਿਵਾਉਣ ਲਈ ਸਮਾਜ ਸੇਵੀ ਐਡਵੋਕੇਟ ਸੁਨੀਲ ਮੱਲ੍ਹਣ ਅਤੇ ਕ੍ਰਿਸ਼ਨ ਲਾਲ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਅਦਾਲਤ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਐੱਸਡੀਐੱਮ ਨਕੋਦਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਨੀਤਾ ਖੁੱਲਰ ਤੇ ਅੱਪਰਾ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ 5 ਵਜੇ ਸ਼ਮਸ਼ਾਨਘਾਟ ਪੁੱਜ ਕੇ ਲਾਸ਼ ਕਬਰ ਵਿੱਚੋਂ ਬਾਹਰ ਕੱਢਵਾਈ। ਸਾਲੀ ਨਾਲ ਇਕਪਾਸੜ ਪਿਆਰ ਵਿੱਚ ਮੁਲਜ਼ਮ ਪਤਨੀ ਉਤੇ ਸਾਲੀ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਜਿੱਦ ਪੂਰੀ ਨਾ ਹੁੰਦੀ ਦੇਖ ਕੇ ਮੁਲਜ਼ਮ ਨੇ ਪਤਨੀ ਤੇ ਦੋ ਦਿਨ ਦੇ ਬੱਚੇ ਨੂੰ ਕੜਾਕੇ ਦੀ ਠੰਢ ਵਿੱਚ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਕਿਸੇ ਨੇ ਉਸ ਨੂੰ ਬਿਸਤਰਾ ਅਤੇ ਕੰਬਲ ਤਕ ਨਹੀਂ ਦਿੱਤਾ। ਦੋ ਦਿਨ ਔਰਤ ਆਪਣੇ ਬੱਚੇ ਨੂੰ ਲੈ ਕੇ ਠੰਢ ਵਿੱਚ ਬਾਹਰ ਬੈਠੀ ਰਹੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਮੁਲਜ਼ਮ ਨੇ ਬੱਚੇ ਨੂੰ ਦਫਨਾ ਦਿੱਤਾ। ਕਾਫੀ ਰੌਲਾ ਪੈਣ ਤੋਂ ਬਾਅਦ ਚੌਕੀ ਅੱਪਰਾ ’ਚ ਮੁਲਜ਼ਮ ਖ਼ਲਿਾਫ ਕੇਸ ਦਰਜ ਕੀਤਾ ਗਿਆ ਪਰ 16 ਦਿਨ ਬੀਤਣ ਉਪਰੰਤ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲੌਰ ਦੇ ਪਿੰਡ ਚੱਕ ਸਾਹਬੂ ਵਿਖੇ ਸੰਗੀਤਾ ਨਾਂਅ ਦੀ ਔਰਤ ਨੇ ਆਪਣੇ ਪਤੀ ਜੀਤੂ ਉੱਤੇ ਆਪਣੇ 4 ਦਿਨਾਂ ਦੇ ਬੇਟੇ ਦੀ ਮੌਤ ਅਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਸਨ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਤੀ ਉਸਨੂੰ ਅਤੇ ਉਸ ਦੇ ਚਾਰ ਦਿਨਾਂ ਦੇ ਨਵਜੰਮੇ ਪੁੱਤਰ ਨੂੰ ਕੜਾਕੇ ਦੀ ਠੰਢ ਵਿੱਚ ਘਰ ਤੋਂ ਬਾਹਰ ਕਢ ਦਿੱਤਾ। ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਖਾਣ ਲਈ ਕੁਝ ਵੀ ਨਹੀਂ ਦਿੱਤਾ। ਜਿਸ ਕਾਰਨ ਚਾਰ ਦਿਨ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Chandigarh News: ਜ਼ੀ ਨਿਊਜ਼ ਦੀ ਰਿਪੋਰਟ ਦਾ ਵੱਡਾ ਅਸਰ, OPERATION ਦਵਾਈ ਦਿਖਾਉਣ ਤੋਂ ਬਾਅਦ 3 ਡਾਕਟਰਾਂ 'ਤੇ ਡਿੱਗੀ ਗਾਜ