Randhawa Meet Gadkari: ਸੁਖਜਿੰਦਰ ਰੰਧਾਵਾ ਨੇ ਅਹਿਮ ਮੁੱਦਿਆਂ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਨ ਗਡਕਰੀ ਨਾਲ ਕੀਤੀ ਮੁਲਾਕਾਤ
Randhawa Meet Gadkari: ਨਿਤਨ ਗਡਕਰੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖੀਆਂ ਦੋ ਅਹਿਮ ਮੰਗਾਂ ਉਤੇ ਗੌਰ ਕਰਦੇ ਹੋਏ ਜਲਦ ਹੀ ਇਹਨਾਂ ਕਾਰਜਾਂ ਨੂੰ ਸ਼ੁਰੂ ਅਤੇ ਮੁਕੰਮਲ ਕਰਵਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
Randhawa Meet Gadkari: ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਵੋਟਰਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਆਪਣੇ ਲੋਕ ਸਭਾ ਹਲਕੇ ਦੇ ਕੰਮਾਂ ਦੀ ਪੈਰਵਾਈ ਚਾਲੂ ਕਰ ਦਿੱਤੀ ਹੈ ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਮੈਬਰ ਪਾਰਲੀਮੈਟ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਦੋ ਅਹਿਮ ਮੁੱਦਿਆਂ ਤੇ ਮੁਲਾਕਾਤ ਕਰਕੇ ਬਟਾਲਾ ਸ਼ੂਗਰ ਮਿੱਲ ਵਾਲੇ ਹਾਈਵੇ ਤੇ ਫਲਾਈੳਵਰ ਬਣਾਉਣ ਅਤੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਸੱਕੀ ਨਾਲੇ ਉਤੇ ਬਣੇ ਪੁੱਲ ਦੇ ਸਪੈਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਤਾਂ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਨਿਰਵਿਘਨ ਲੰਘ ਸੱਕੇ ਤੇ ਸੱਕੀ ਨਾਲੇ ਦੇ ਨਾਲ ਲੱਗਦੇ ਪਿੰਡਾਂ ਚ ਪਾਣੀ ਭਰਨ ਤੋਂ ਬਚਾਇਆ ਜਾ ਸੱਕੇ।
ਨਿਤਨ ਗਡਕਰੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖੀਆਂ ਦੋ ਅਹਿਮ ਮੰਗਾਂ ਉਤੇ ਗੌਰ ਕਰਦੇ ਹੋਏ ਜਲਦ ਹੀ ਇਹਨਾਂ ਕਾਰਜਾਂ ਨੂੰ ਸ਼ੁਰੂ ਅਤੇ ਮੁਕੰਮਲ ਕਰਵਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹਨਾਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾਵੇਗਾ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਾਸੀਆਂ ਨਾਲ ਹਰ ਟਾਈਮ ਖੜੇ ਰਹਿਣਗੇ ਤੇ ਬਾਕੀ ਅਹਿਮ ਕੰਮਾਂ ਨੂੰ ਨੇਪੜੇ ਚਾੜਨ ਲਈ ਆਪਣੇ ਯਤਨ ਨਿਰਵਿਘਨ ਜਾਰੀ ਰੱਖਣਗੇ।
ਉਧਰ ਇੱਕ ਵੱਖਰੇ ਬਿਆਨ ਵਿੱਚ ਰੰਧਾਵਾ ਨੇ ਆਖਿਆ ਕਿ ਦਲ-ਬਦਲੂ ਕਿਸੇ ਦੇ ਮਿੱਤ ਨਹੀਂ ਹੁੰਦੇ, ਇਹ ਲੋਕ ਆਪਣੇ ਨਿੱਜੀ ਮੁਫਾਦਾਂ ਲਈ ਆਪਣੀ ਮਾਂ ਪਾਰਟੀ ਨੂੰ ਛੰਡਣ ਲਈ ਪਲ ਨਹੀਂ ਲਾਉਂਦੇ। ਉਨ੍ਹਾਂ ਦੱਸਿਆ ਕਿ ਅਜਿਹੇ ਦਲ ਬਦਲੂ ਲੋਕਾਂ ਨੂੰ ਜਨਤਾ ਜਲਦੀ ਹੀ ਉਨ੍ਹਾਂ ਦੀ ਅਸਲੀ ਜਗ੍ਹਾ ਦਿਖਾ ਦਿੰਦੀ ਹੈ।