Kotkapura News (ਕੇ ਸੀ ਸੰਜੇ): ਕੋਟਕਪੂਰਾ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇੱਕ ਕੂੜੇ ਦੀ ਟਰਾਲੀ ਵਿੱਚੋਂ ਡਿੱਗੇ ਇੱਕ ਲਿਫਾਫੇ ਵਿੱਚੋਂ ਮਨੁੱਖੀ ਮਾਸ, ਸਰਿੰਜਾਂ ਅਤੇ ਪੱਟੀਆਂ ਆਦਿ ਮਿਲਣ ਨਾਲ ਸਨਸਨੀ ਫੈਲ ਗਈ। ਸ਼ੱਕ ਹੈ ਕਿ ਇਹ ਭਰੂਣ ਜਾਂ ਇਸ ਦਾ ਅਵਸ਼ੇਸ਼ ਹੋ ਸਕਦਾ ਹਨ।


COMMERCIAL BREAK
SCROLL TO CONTINUE READING

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਤੇ ਸਿਵਲ ਹਸਪਤਾਲ ਦੇ ਐਸਐਮਓ ਡਾ. ਹਰਿੰਦਰ ਗਾਂਧੀ ਨੇ ਆਪਣੀਆਂ-ਆਪਣੀਆਂ ਟੀਮਾਂ ਨਾਲ ਮੌਕੇ 'ਤੇ ਪਹੁੰਚ ਕੇ ਇਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ 'ਤੇ ਆਧਾਰਿਤ ਟੀਮ ਬਣਾਈ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


ਜਾਣਕਾਰੀ ਮੁਤਾਬਕ ਨਗਰ ਕੌਂਸਲ ਦੀ ਇੱਕ ਟਰਾਲੀ ਕੋਟਕਪੂਰਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਲੱਗੇ ਕੂੜੇ ਦੇ ਢੇਰ ਵਿਚੋਂ ਕੂੜਾ ਇਕੱਠਾ ਕਰਕੇ ਮੇਨ ਬਾਜ਼ਾਰ ਵੱਲ ਆ ਰਹੀ ਸੀ ਅਤੇ ਜਿਵੇਂ ਹੀ ਇਹ ਮੰਡੀ ਦੇ ਢੋਡਾ ਚੌਂਕ ਨੇੜੇ ਪੁੱਜੀ ਤਾਂ ਟਰਾਲੀ 'ਚੋਂ ਇੱਕ ਕਾਲਾ ਲਿਫ਼ਾਫ਼ਾ ਬਾਜ਼ਾਰ ਵਿਚ ਡਿੱਗ ਗਿਆ।


ਇਹ ਲਿਫਾਫਾ ਕਾਫੀ ਦੇਰ ਤੱਕ ਪਿਆ ਰਿਹਾ ਅਤੇ ਜਦੋਂ ਕੋਈ ਵਾਹਨ ਇਸ ਦੇ ਉਪਰੋਂ ਲੰਘਿਆ ਤਾਂ ਇਸ ਵਿੱਚੋਂ ਮਾਸ ਤੇ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਨਸਨੀ ਫੈਲ ਗਈ। ਬਾਜ਼ਾਰ ਦੇ ਦੁਕਾਨਦਾਰਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਸਿਹਤ ਵਿਭਾਗ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਤੇ ਸਿਵਲ ਹਸਪਤਾਲ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਇਸ ਲਿਫ਼ਾਫ਼ੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਮਾਸ, ਸਰਿੰਜਾਂ ਅਤੇ ਪੱਟੀਆਂ ਬਰਾਮਦ ਹੋਈਆਂ ਹਨ।


ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਇਸ ਸਬੰਧੀ ਐਸਐਮਓ ਡਾ. ਹਰਿੰਦਰ ਗਾਂਧੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਸਿਹਤ ਵਿਭਾਗ ਨੇ ਇਕ ਲਿਫਾਫੇ ਵਿਚੋਂ ਡਿਲੀਵਰੀ ਤੋਂ ਬਾਅਦ ਵਾਲਾ ਓਲ ਵਾਲਾ ਮਾਸ ਕਾਟਨ, ਪੱਟੀਆਂ ਆਦਿ ਸਮਾਨ ਬਰਾਮਦ ਕੀਤਾ ਗਿਆ, ਜਿਸ ਨੂੰ ਪੁਲਿਸ ਦੀ ਮਦਦ ਨਾਲ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਜਾਂਚ ਲਈ ਤਿੰਨ ਡਾਕਟਰਾਂ ਦੀ ਟੀਮ ਬਣਾਈ ਹੈ। ਇਸ ਟੀਮ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Charanjit Channi: ਔਰਤਾਂ ਬਾਰੇ ਵਿਵਾਦਤ ਬਿਆਨ 'ਚ ਘਿਰੇ ਚਰਨਜੀਤ ਚੰਨੀ; ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ