Nangal News: ਸਵਾਂ ਦਰਿਆ `ਤੇ ਆਰਜ਼ੀ ਪੁਲ ਦੀ ਉਸਾਰੀ ਦਾ ਕੰਮ ਮੁੜ ਹੋਇਆ ਸ਼ੁਰੂ
Nangal News: ਪਿੰਡ ਭੱਲੜੀ ਤੋਂ ਖੇੜਾ ਕਲਮੋਟ ਤੱਕ ਸਵਾਂ ਦਰਿਆ ਉਤੇ ਬਣਾਏ ਜਾਣ ਵਾਲੇ ਆਰਜ਼ੀ ਪੁਲ ਦੀ ਉਸਾਰੀ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ।
Nangal News (ਬਿਮਲ ਸ਼ਰਮਾ): ਸਬ-ਡਵੀਜ਼ਨ ਦੇ ਪਿੰਡ ਭੱਲੜੀ ਤੋਂ ਖੇੜਾ ਕਲਮੋਟ ਤੱਕ ਸਵਾਂ ਦਰਿਆ ਉਤੇ ਬਣਾਏ ਜਾਣ ਵਾਲੇ ਆਰਜ਼ੀ ਪੁਲ ਦੀ ਉਸਾਰੀ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਇਸ ਪੁਲ ਨੂੰ ਆਮ ਜਨਤਾ ਅਤੇ ਹਲਕੇ ਵਾਹਨਾਂ ਲਈ ਸਵੇਰ ਤੋਂ ਖੋਲ੍ਹ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਇਸ ਆਰਜ਼ੀ ਪੁਲ ਦੀ ਉਸਾਰੀ ਹਰ ਸਾਲ ਪਿੰਡ ਵਾਸੀਆਂ ਵੱਲੋਂ ਕੀਤਾ ਜਾਂਦਾ ਹੈ ਪਰ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਇਸ ਪੁਲ ਨੂੰ ਇੱਥੋਂ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਦੌਰਾਨ ਸਵਾਂ ਨਦੀ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਇਹ ਪੁਲ ਢਹਿ ਜਾਣ ਦਾ ਡਰ ਹੁੰਦਾ ਹੈ। ਇਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਦੱਸ ਦਈਏ ਕਿ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਹੁਸ਼ਿਆਰਪੁਰ ਤੱਕ ਦੇ ਲੋਕ ਇਸ ਰਸਤੇ ਤੋਂ ਆਉਂਦੇ ਜਾਂਦੇ ਹਨ ਕਿਉਂਕਿ ਇਹ ਇੱਕ ਸ਼ਾਰਟਕਟ ਰਸਤਾ ਵੀ ਹੈ।
ਜ਼ਿਕਰਯੋਗ ਹੈ ਕਿ ਇਹ ਪੁਲ ਨਾ ਸਿਰਫ਼ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ ਬਲਕਿ ਇਸ ਪੁਲ ਦੇ ਬਣਨ ਨਾਲ ਦਰਜਨਾਂ ਪਿੰਡਾਂ ਦਾ ਨੰਗਲ ਤੱਕ ਦਾ ਸਫ਼ਰ ਸਮਾਂ ਅੱਧੇ ਤੋਂ ਵੀ ਘੱਟ ਜਾਂਦਾ ਹੈ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਵੀ ਇਸ ਤੋਂ ਛੋਟ ਮਿਲ ਗਈ ਹੈ। ਇਸ ਪੁਲ ਦੇ ਨਿਰਮਾਣ ਦੇ ਸਮੇਂ ਹਿਮਾਚਲ ਵਿੱਚ ਐਂਟਰੀ ਟੈਕਸ ਵਿੱਚ ਛੋਟ ਮਿਲਦੀ ਹੈ।
ਪਿੰਡ ਵਾਸੀਆਂ ਮੁਤਾਬਕ ਇੱਕ ਵਾਰ ਇਹ ਪੁਲ ਬਣ ਜਾਣ ਨਾਲ ਪਿੰਡ ਵਾਸੀਆਂ ਨੂੰ 9 ਮਹੀਨਿਆਂ ਤੱਕ ਕਾਫੀ ਲਾਭ ਮਿਲਦਾ ਹੈ ਤੇ ਪਿੰਡ ਵਾਸੀਆਂ ਨੇ ਮੰਨਿਆ ਕਿ ਅਕਸਰ ਬੱਚਿਆਂ ਨੂੰ ਪੜ੍ਹਾਈ ਤੋਂ ਲੈ ਕੇ ਹਰ ਕੰਮ ਲਈ ਨੰਗਲ ਆਉਣਾ ਪੈਂਦਾ ਹੈ। ਜੇ ਤੁਸੀਂ ਟਾਹਲੀਵਾਲ ਦੇ ਰਸਤੇ ਜਾਂਦੇ ਹੋ ਤਾਂ ਤੁਹਾਨੂੰ 40 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ ਅਤੇ ਇਸ ਪੁਲ ਨੂੰ ਪਾਰ ਕਰਨ ਤੋਂ ਬਾਅਦ ਨੰਗਲ ਦਾ ਰਸਤਾ ਸਿਰਫ 6 ਤੋਂ 7 ਕਿਲੋਮੀਟਰ ਹੀ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ : Punjab Politics: 'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ