T20 World Cup 2022, India vs England Semi Final match: ਭਾਰਤ ਦੇ ਪ੍ਰਸ਼ੰਸਕਾਂ ਨੂੰ ਭਾਰਤ ਬਨਾਮ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਸੈਮੀਫਾਈਨਲ ਮੁਕਾਬਲੇ 'ਚ ਇੰਗਲੈਂਡ ਨੇ ਭਾਰਤ ਨੂੰ 'ਚਾਰੋ-ਖਾਨੇ ਚਿੱਤ' ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਐਡੀਲੇਡ ਮੈਦਾਨ ਵਿੱਚ ਕਿਸੇ ਵੀ ਟੀਮ ਨੇ ਟਾਸ ਜਿੱਤ ਕੇ ਮੈਚ ਨਹੀਂ ਸੀ ਜਿੱਤਿਆ ਪਰ ਇੰਗਲੈਂਡ ਨੇ ਇਹ ਮੈਚ ਨੂੰ ਨਾ ਸਿਰਫ਼ ਇੱਕਤਰਫ਼ਾ ਬਣਾਇਆ ਸਗੋਂ ਭਾਰਤ ਦੇ ਗੇਂਦਬਾਜ਼ਾਂ ਨੂੰ ਬਾਜੀ ਮਾਰਨ ਦਾ ਕੋਈ ਮੌਕਾ ਨਹੀਂ ਦਿੱਤਾ।  


COMMERCIAL BREAK
SCROLL TO CONTINUE READING

T20 World Cup 2022 ਦੇ India vs England Semi Final match ਵਿੱਚ ਟਾਸ ਜਿੱਤ ਕੇ ਜੌਸ ਬਟਲਰ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।  ਹਾਲਾਂਕਿ ਸ਼ੁਰੂਆਤ 'ਚ ਇੰਗਲੈਂਡ ਨੇ ਭਾਰਤ ਦੇ ਬੱਲੇਬਾਜ਼ਾਂ ਨੂੰ ਸ਼ਾਂਤ ਰੱਖਿਆ ਸੀ ਪਰ ਆਖਿਰਲੇ ਓਵਰਾਂ ਵਿੱਚ ਹਾਰਦਿਕ ਪਾਂਡਿਯਾ ਨੇ ਤਾਬੜਤੋੜ ਬੱਲੇਬਾਜ਼ੀ ਕਰ ਭਾਰਤ ਨੂੰ ਇੱਕ ਮਜ਼ਬੂਤ ਸਥਿਤੀ 'ਚ ਲੈ ਆਇਆ।  


ਭਾਰਤ ਨੇ 20 ਓਵਰਾਂ 'ਚ 168 ਦੌੜਾਂ ਬਣਾਈਆਂ ਪਰ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਸ ਬਟਲਰ ਅਤੇ ਏਲੇਕ੍ਸ ਹੇਲਸ ਨੇ ਇਸ ਮੈਚ ਨੂੰ ਇੱਕਤਰਫ਼ਾ ਬਣਾ ਦਿੱਤਾ। ਇੰਗਲੈਂਡ ਨੇ ਸੈਮੀਫਾਈਨਲ ਮੁਕਾਬਲਾ 10 ਵਿਕਟਾਂ ਨਾਲ ਜਿੱਤ ਲਿਆ ਤੇ ਭਾਰਤ ਦੇ ਲੋਕਾਂ ਦੀ ਉਮੀਦ 'ਤੇ ਪਾਣੀ ਫ਼ੇਰ ਦਿੱਤਾ ਹੈ। 


ਹੋਰ ਪੜ੍ਹੋ: ICC T20 World Cup 2022: ਨਿਉਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਬਣਾਈ ਫ਼ਾਈਨਲ 'ਚ ਥਾਂ


ਮੈਚ ਜਿੱਤਣ ਤੋਂ ਬਾਅਦ ਏਲੇਕ੍ਸ ਹੇਲਸ ਨੂੰ ਮੈਨ ਆਫ਼ ਦ ਮੈਚ ਬਣਾਇਆ ਗਿਆ। ਏਲੇਕ੍ਸ ਹੇਲਸ ਨੇ 47 ਗੇਂਦਾ 'ਚ 86 ਦੌੜਾਂ ਬਣਾਈਆਂ ਜਦਕਿ ਜੌਸ ਬਟਲਰ ਨੇ 49 ਗੇਂਦਾ 'ਚ 80 ਰਨ ਬਣਾਏ। ਦੂਜੇ ਪਾਸੇ ਵਿਰਾਟ ਕੋਹਲੀ ਨੇ 40 ਗੇਂਦਾ 'ਚ 50 ਰਨ ਦੀ ਪਾਰੀ ਖੇਡੀ ਤੇ ਆਖਿਰ 'ਚ ਹਾਰਦਿਕ ਪਾਂਡਿਯਾ ਨੇ 33 ਗੇਂਦਾਂ 'ਚ 63 ਰਨ ਬਣਾਏ। ਹਾਲਾਂਕਿ ਭਾਰਤ ਦੀ ਗੇਂਦਬਾਜ਼ੀ ਕਾਫ਼ੀ ਆਮ ਰਹੀ ਜਿਸ ਕਰਕੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।  


ਦੋਵੇਂ ਬੱਲੇਬਾਜ਼ਾਂ ਨੇ ਸ਼ਾਨਦਾਰ ਅਰਧ ਸੈਂਕੜਾ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਜਿੱਤ ਦਿਲਾਈ।  ਇਸ ਜਿੱਤ ਦੇ ਨਾਲ ਇੰਗਲੈਂਡ ਨੇ ਆਪਣੀ ਥਾਂ ਵਰਲਡ ਕੱਪ 2022 ਦੇ ਫਾਈਨਲ 'ਚ ਬਣਾ ਲਈ ਹੈ ਤੇ ਹੁਣ ਇੰਗਲੈਂਡ ਬਨਾਮ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਮੇਲਬਰਨ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ। ਦੱਸ ਦਈਏ ਕਿ ਜੇਕਰ ਇੰਗਲੈਂਡ ਪਾਕਿਸਤਾਨ ਨੂੰ ਫਾਈਨਲ ਮੁਕਾਬਲੇ 'ਚ ਹਰਾ ਦਿੰਦਾ ਹੈ ਤਾਂ ਇੰਗਲੈਂਡ ਦੀ ODI ਚੈਮਪੀਅਨ ਹੋਣ ਦੇ ਨਾਲ- ਨਾਲ T20 ਚੈਂਪੀਅਣ ਵੀ ਬਣ ਜਾਵੇਗੀ।   


ਹੋਰ ਪੜ੍ਹੋ: ਪਾਕਿਸਤਾਨੀ ਐਕਟ੍ਰੈੱਸ ਨੂੰ ਆਇਆ ਸੁਪਨਾ ਕਿ ਪਾਕਿਸਤਾਨ ਨੇ ਜਿੱਤਿਆ T20 World Cup 2022