ICC T20 World Cup 2022: ਨਿਉਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਬਣਾਈ ਫ਼ਾਈਨਲ 'ਚ ਥਾਂ, ਕੀ ਦੇਖਣ ਨੂੰ ਮਿਲੇਗਾ ਭਾਰਤ V/S ਪਾਕਿਸਤਾਨ?
Advertisement
Article Detail0/zeephh/zeephh1433233

ICC T20 World Cup 2022: ਨਿਉਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਬਣਾਈ ਫ਼ਾਈਨਲ 'ਚ ਥਾਂ, ਕੀ ਦੇਖਣ ਨੂੰ ਮਿਲੇਗਾ ਭਾਰਤ V/S ਪਾਕਿਸਤਾਨ?

ICC T20 World Cup 2022 ਦੇ ਸੈਮੀਫਾਈਨਲ 'ਚ ਨਿਉਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਫ਼ਾਈਨਲ 'ਚ ਆਪਣੀ ਥਾਂ ਬਣਾ ਲਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ 2007 ਦੀ ਤਰ੍ਹਾਂ ਭਾਰਤ ਬਨਾਮ ਪਾਕਿਸਤਾਨ ਦਾ ਫਾਈਨਲ ਮੇਚ ਦੇਖਣ ਨੂੰ ਮਿਲੇਗਾ।  

 

ICC T20 World Cup 2022: ਨਿਉਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਬਣਾਈ ਫ਼ਾਈਨਲ 'ਚ ਥਾਂ, ਕੀ ਦੇਖਣ ਨੂੰ ਮਿਲੇਗਾ ਭਾਰਤ V/S ਪਾਕਿਸਤਾਨ?

ICC T20 World Cup 2022, Pakistan vs New Zealand: ਜਿੱਥੇ ਪਾਕਿਸਤਾਨ ਦਾ ਟੀ-20 ਵਿਸ਼ਵ ਕੱਪ 'ਚ ਸੈਮੀਫਾਈਨਲ 'ਚ ਪਹੁੰਚਣਾ ਨਾਮੁਮਕਿਨ ਲੱਗ ਰਿਹਾ ਸੀ, ਉੱਥੇ ਪਾਕਿਸਤਾਨ ਨੇ ਨਾ ਸਿਰਫ਼ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾਈ ਸਗੋਂ  ਨਿਉਜ਼ੀਲੈਂਡ ਨੂੰ 7 ਵਿਕਟਾਂ ਤੋਂ ਮਾਤ ਦੇ ਕੇ ਫ਼ਾਈਨਲ 'ਚ ਵੀ ਆਪਣੀ ਥਾਂ ਬਣਾ ਲਈ ਹੈ। ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ — ਬਾਬਰ ਅਜ਼ਾਮ ਤੇ ਮੁਹੰਮਦ ਰਿਜ਼ਵਾਨ — ਪੂਰੇ ਵਿਸ਼ਵ ਕੱਪ ਦੌਰਾਨ ਲੈਅ 'ਚ ਨਹੀਂ ਸਨ ਪਰ ਨਿਉਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਸ਼ਾਨਦਾਰ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਜਿੱਤ ਦਿਲਾਈ।  

ਹੁਣ ਪਾਕਿਸਤਾਨ ਵੱਲੋਂ ਜਿੱਤ ਦਰਜ ਕਰਨ ਤੋਂ ਬਾਅਦ ਲੋਕ ਉਮੀਦ ਲਗਾ ਰਹੇ ਹਨ ਕਿ ਦੂਜੇ ਸੈਮੀਫਾਈਨਲ ਵਿੱਚ ਭਾਰਤ ਇੰਗਲੈਂਡ ਨੂੰ ਹਰਾ ਦੇਵੇਗੀ ਤੇ ਲੋਕਾਂ ਨੂੰ 2007 ਦੀ ਤਰ੍ਹਾਂ ਭਾਰਤ ਬਨਾਮ ਪਾਕਿਸਤਾਨ ਦਾ ਫ਼ਾਈਨਲ ਦੇਖਣ ਨੂੰ ਮਿਲੇਗਾ।  

ਹੋਰ ਪੜ੍ਹੋ: ਪਾਕਿਸਤਾਨੀ ਐਕਟ੍ਰੈੱਸ ਨੂੰ ਆਇਆ ਸੁਪਨਾ ਕਿ ਪਾਕਿਸਤਾਨ ਨੇ ਜਿੱਤਿਆ T20 World Cup 2022

ਮੈਚ ਤੋਂ ਪਹਿਲਾਂ ਟਾਸ ਜਿੱਤ ਕੇ ਨਿਉਜ਼ੀਲੈਂਡ ਨੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਪਾਕਿਸਤਾਨ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਉਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਘੁਟਨੇ ਟੇਕ ਦਿੱਤੇ।  ਡੇਰੀਲ ਮਿਚੇਲ ਦੀ ਸ਼ਾਨਦਾਰ 53 ਰਨਾਂ ਦੀ ਪਾਰੀ ਦੇ ਬਾਵਜੂਦ ਨਿਉਜ਼ੀਲੈਂਡ 152 ਰਨ ਹੀ ਬਣਾ ਸਕਿਆ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 2 ਵਿਕਟਾਂ ਲਈਆਂ ਜਦਕਿ ਇੱਕ ਵਿਕਟ ਮੁਹੰਮਦ ਨਵਾਜ਼ ਨੇ ਲਈ।  

152 ਰਨ ਦੇ ਛੋਟੇ ਲਕਸ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੋ ਸਲਾਮੀ ਬੱਲੇਬਾਜ਼ ਬਾਬਰ ਅਜ਼ਾਮ ਤੇ ਮੁਹੰਮਦ ਰਿਜ਼ਵਾਨ ਨੇ 50-50 ਰਨ ਠੋਕੇ। ਜਿੱਥੇ ਬਾਬਰ ਅਜ਼ਾਮ ਨੇ 42 ਗੇਂਦਾ 'ਚ 53 ਰਨ ਬਣਾਏ ਜਦਕਿ ਰਿਜ਼ਵਾਨ ਨੇ 43 ਗੇਂਦਾ 'ਚ 57 ਰਨ ਦੀ ਪਾਰੀ ਖੇਡੀ। ਬਾਬਰ ਤੇ ਰਿਜ਼ਵਾਨ ਦੀ ਪਾਰਟਨਰਸ਼ਿਪ ਸਦਕਾ ICC T20 World Cup 2022 ਦਾ Pakistan vs New Zealand ਦਾ ਸੈਮੀਫਾਈਨਲ ਮੈਚ ਇੱਕ ਤਰਫ਼ਾ ਹੋ ਗਿਆ ਸੀ।  

ਹੁਣ ਭਾਰਤ ਬਨਾਮ ਇੰਗਲੈਂਡ ਦਾ ਦੂਜਾ ਸੈਮੀਫਾਈਨਲ ਮੈਚ ਭਲਕੇ ਐਡੀਲੇਡ ਦੇ ਓਵਲ ਮੈਦਾਨ 'ਚ ਖੇਡਿਆ ਜਾਵੇਗਾ। ਇਹ ਮੈਚ ਰੋਮਾਂਚਕ ਹੋਣ ਵਾਲਾ ਹੈ ਕਿਉਂਕਿ ਭਾਰਤ ਤੇ ਇੰਗਲੈਂਡ ਦੋਵੇਂ T20 ਫਾਰਮੈਟ ਦੇ ਬਾਦਸ਼ਾਹ ਮੰਨੇ ਜਾਂਦੇ ਹਨ।

ਹੋਰ ਪੜ੍ਹੋ:  ਕੀ Google Pay ਨੂੰ UPI ਭੁਗਤਾਨ ਲਈ ਨਹੀਂ ਮਿਲੀ ਮਾਨਤਾ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

Trending news