Zirakpur Fire News (ਕੁਲਦੀਪ ਸਿੰਘ) : ਜ਼ੀਰਕਪੁਰ ਨਜ਼ਦੀਕੀ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਹੈ। ਜ਼ੀਰਕਪੁਰ ਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਅੱਗ ਬੁਝਾਉਣ ਉਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੀਆਂ ਹਨ। ਜ਼ੀਰਕਪੁਰ ਦੇ ਬਲਟਾਣ ਦੀ ਫਰਨੀਚਰ ਮਾਰਕੀਟ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਨਾਲ ਦੁਕਾਨਦਾਰਾਂ ਵਿੱਚ ਭੱਜ ਦੌੜ ਮਚ ਗਈ।


COMMERCIAL BREAK
SCROLL TO CONTINUE READING

ਵੱਡੇ ਪੱਧਰ ਉਤੇ ਉੱਪਰ ਫੈਲੀ ਅੱਗ ਨੇ ਸਾਰੀ ਮਾਰਕੀਟ ਨੂੰ ਆਪਣੇ ਲਪੇਟ ਚ ਲੈ ਲਿਆ। ਅੱਗ ਉਤੇ ਕਾਬੂ ਪਾਉਣ ਵਾਸਤੇ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਕੇ ਜੁਟ ਗਈਆਂ ਹਨ। ਤੇਜ਼ ਹਵਾ ਦੇ ਨਾਲ ਅੱਗ ਨੇ ਥੋੜ੍ਹੇ ਸਮੇਂ ਵਿੱਚ ਹੀ ਸਮੁੱਚੀ ਲੱਕੜ ਦੀ ਮਾਰਕੀਟ ਨੂੰ ਤਬਾਹ ਕਰ ਦਿੱਤਾ। ਦੂਜੇ ਪਾਸੇ ਅੱਗ ਦੀ ਲਪੇਟ ਵਿੱਚ ਜਿੱਥੇ ਦਰੱਖਤ ਵੀ ਆਏ ਹਨ ਉੱਥੇ ਹੀ ਨਾਲ ਖੜ੍ਹੀਆਂ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।


ਅੱਗ ਉੱਤੇ ਕਾਬੂ ਪਾਉਣ ਵਾਸਤੇ ਫਾਇਰ ਬ੍ਰਿਗੇਡ ਦੇ ਨਾਲ ਨਾਲ ਗ੍ਰੀਨ ਐਸ ਫੋਰਸ ਦੇ ਸੇਵਾਦਾਰ ਵੀ ਜੁਟੇ ਹੋਏ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਲੱਕੜ ਗੁਦਾਮ ਵਿੱਚ ਜਿੱਥੇ ਅੱਗ ਲੱਗੀ ਹੈ ਉਸ ਦੇ ਨਾਲ ਹੀ ਗੈਸ ਏਜੰਸੀ ਵੀ ਸਥਿਤ ਹੈ ਪਰ ਮੌਕਾ ਰਹਿੰਦੇ ਲੋਕਾਂ ਨੇ ਗੈਸ ਏਜੰਸੀਆਂ ਅੰਦਰ ਪਏ ਗੈਸ ਦੇ ਸਿਲੰਡਰਾਂ ਨੂੰ ਬਾਹਰ ਸ਼ਿਫਟ ਕਰ ਦਿੱਤਾ।


ਇਹ ਵੀ ਪੜ੍ਹੋ : Punjab News: ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ 'ਚ ਨਿੱਤਰੇ ਢੀਂਡਸਾ, ਸੁਖਬੀਰ ਬਾਦਲ ਦੇ ਫੈਸਲੇ ਦੀ ਕੀਤੀ ਨਿੰਦਾ


ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਫਰਨੀਚਰ ਨੂੰ ਪੇਂਟ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਕਾਰਨ ਅੱਗ ਲਗਾਤਾਰ ਵਧ ਰਹੀ ਹੈ। ਪੁਲਿਸ ਟੀਮ ਵੀ ਮੌਕੇ 'ਤੇ ਮੌਜੂਦ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।


ਬਲਟਾਣਾ ਸਥਿਤ ਫਰਨੀਚਰ ਮਾਰਕੀਟ 'ਚ ਬੀਤੀ ਰਾਤ 12 ਵਜੇ ਦੇ ਕਰੀਬ ਅੱਗ ਲੱਗਣ ਦੀ ਘਟਨਾ ਵਾਪਰੀ ਜਿਸ 'ਤੇ ਬਾਅਦ ਦੁਪਹਿਰ 3 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਹੈ ਕਿ 20 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।


 


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ