ਔਰਤ ਨੇ ਪਹਿਲੇ ਪ੍ਰੇਮੀ ਨਾਲ ਮਿਲ ਕੇ ਨਵੇਂ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਕਤਲ
ਪ੍ਰੇਮਿਕਾ ਨੇ ਆਪਣੇ ਪਹਿਲੇ ਪ੍ਰੇਮੀ ਨਾਲ ਮਿਲਕੇ ਪਿਛਲੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਬਣੇ ਨਵੇਂ ਬਣੇ ਪ੍ਰੇਮੀ ਦਾ ਕਤਲ ਕਰਵਾ ਦਿੱਤਾ।
ਚੰਡੀਗੜ੍ਹ: ਇਸ਼ਕ ਅੰਨ੍ਹਾ ਹੁੰਦਾ ਹੈ ਇਹ ਪਿੰਡ ਭੰਮੇ ਕਲਾਂ ’ਚ ਹੋਈ ਵਾਰਦਾਤ ਤੋਂ ਸੱਚ ਹੁੰਦਾ ਜਾਪਦਾ ਹੈ। ਜਿੱਥੇ ਪ੍ਰੇਮਿਕਾ ਨੇ ਆਪਣੇ ਪਹਿਲੇ ਪ੍ਰੇਮੀ ਨਾਲ ਮਿਲਕੇ ਪਿਛਲੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਬਣੇ ਨਵੇਂ ਬਣੇ ਪ੍ਰੇਮੀ ਦਾ ਕਤਲ ਕਰਵਾ ਦਿੱਤਾ।
ਪਹਿਲੇ ਪ੍ਰੇਮੀ ਨਾਲ ਮਿਲਕੇ ਨਵੇਂ ਪ੍ਰੇਮੀ ਦਾ ਕੀਤਾ ਕਤਲ
ਪਹਿਲੇ ਪ੍ਰੇਮੀ ਨੂੰ ਘਰ ਬੁਲਾਇਆ ਤੇ ਖ਼ੁਦ ਨਵੇਂ ਪ੍ਰੇਮੀ ਨਾਲ ਮਿਲਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਿੰਡ ਭੰਮੇ ਕਲਾਂ ਦੀ ਔਰਤ ਜਸਪ੍ਰੀਤ ਕੌਰ ਉਰਫ਼ ਹਰਦੀਪ ਕੌਰ ਪਤਨੀ ਸਤਪਾਲ ਕੌਰ ਨੇ ਬਾਰੂ ਸਿੰਘ ਨਾਲ ਝੋਨਾ ਲਾਉਣ ਦੇ ਲੰਘੇ ਸੀਜ਼ਨ ਦੌਰਾਨ ਖੇਤਾਂ ’ਚ ਇੱਕਠੇ ਕੰਮ ਕੀਤਾ ਸੀ। ਇਸ ਦੌਰਾਨ ਜਸਪ੍ਰੀਤ ਦੇ ਬਾਰੂ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ, ਜੋ ਉਸਦੇ ਪਹਿਲੇ ਪ੍ਰੇਮੀ ਗੱਗੂ ਨੂੰ ਮਨਜ਼ੂਰ ਨਾ ਹੋਏ।
ਕਤਲ ਤੋਂ ਬਾਅਦ ਲਾਸ਼ ਪਿੰਡ ਦੀ ਧਰਮਸ਼ਾਲਾ ’ਚ ਸੁੱਟੀ
ਜਿਸ ਕਾਰਨ ਜਸਪ੍ਰੀਤ ਕੌਰ ਨੇ ਬਾਰੂ ਸਿੰਘ ਨੂੰ ਘਰੇ ਬੁਲਾਇਆ ਤੇ ਆਪਣੇ ਪਹਿਲੇ ਪ੍ਰੇਮੀ ਗੱਗੂ ਨਾਲ ਮਿਲਕੇ ਤੇਜ਼ ਹਥਿਆਰਾਂ ਨਾਲ ਵੱਢ ਸੁੱਟਿਆ। ਪ੍ਰੇਮੀ ਦਾ ਕਤਲ ਕਰਨ ਤੋਂ ਬਾਅਦ ਬਾਰੂ ਸਿੰਘ ਦੀ ਲਾਸ਼ ਨੂੰ ਪਿੰਡ ਦੀ ਧਰਮਸ਼ਾਲਾ ’ਚ ਸੁੱਟ ਦਿੱਤਾ।
ਘਟਨਾ ਦੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਸੁਰਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬਾਰੂ ਸਿੰਘ ਦੇ ਪਿਤਾ ਬੂਟਾ ਸਿੰਘ ਦਾ ਬਿਆਨਾਂ ਦੇ ਅਧਾਰ ’ਤੇ ਦੋਸ਼ੀ ਗੱਗੂ ਸਿੰਘ ਤੇ ਜਸਪ੍ਰੀਤ ਕੌਰ ਖ਼ਿਲਾਫ਼ ਧਾਰਾ 302, 34 ਆਈ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।