Ludhiana News: ਬੀਡੀਪੀਓ ਦਫ਼ਤਰ `ਚ ਬੈਂਡ ਵਾਜੇ ਲੈ ਕੇ ਪੁੱਜਾ ਟੀਟੂ ਬਾਣੀਆ; ਉਮੀਦਵਾਰਾਂ ਨੂੰ ਐਨਓਸੀ ਨਾ ਮਿਲਣ ਕਾਰਨ ਅਨੋਖਾ ਰੋਸ ਵਿਖਾਵਾ
Ludhiana News: ਪੰਜਾਬ ਵਿੱਚ ਪੰਚਾਇਤਾਂ ਚੋਣ ਦਾ ਬਿਗੁਲ ਵੱਜਣ ਤੋਂ ਬਾਅਦ ਪੰਜਾਬ ਭਰ ਵਿੱਚ ਉਮੀਦਵਾਰਾਂ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਹਨ।
Ludhiana News: ਪੰਜਾਬ ਵਿੱਚ ਪੰਚਾਇਤਾਂ ਚੋਣ ਦਾ ਬਿਗੁਲ ਵੱਜਣ ਤੋਂ ਬਾਅਦ ਪੰਜਾਬ ਭਰ ਵਿੱਚ ਉਮੀਦਵਾਰਾਂ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਹਨ। ਲੁਧਿਆਣਾ BDPO ਦਫਤਰ ਵਿੱਚ ਵੀ ਉਮੀਦਵਾਰਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ ਪਰ ਕੁਝ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਨੂੰ ਹੀ ਐਨਓਸੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਜੋ ਵੀ ਹੋਰ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੈ ਉਸ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ, ਜਿਸ ਦੇ ਰੋਸ ਵਜੋਂ ਅੱਜ ਟੀਟੂ ਬਾਣੀਏ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਪਹੁੰਚੇ ਤੇ ਅਨੋਖੇ ਢੰਗ ਨਾਲ ਬੈਂਡ ਵਾਜੇ ਵਜਾ ਕੇ ਪ੍ਰਦਰਸ਼ਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਟੂ ਬਾਣੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜੋ ਕਿ ਉਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟੀਟੂ ਬਾਣੀਏ ਦੇ ਪ੍ਰਦਰਸ਼ਨ ਦੌਰਾਨ ਐਸਐਚਓ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ : Punjab News: ਆਮ ਆਦਮੀ ਪਾਰਟੀ ਦਾ ਵਫ਼ਦ ਹਰਪਾਲ ਚੀਮਾ ਦੀ ਅਗਵਾਈ ਹੇਠ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ
ਜੇਕਰ ਇਸ ਦੇ ਬਾਵਜੂਦ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ ਐਨਓਸੀ, ਚੁੱਲ੍ਹਾ ਟੈਕਸ ਹੋਰ ਕਾਗਜ ਨਹੀਂ ਮਿਲ ਰਹੇ ਹਨ। ਚੋਣ ਲੜਨ ਦੇ ਚਾਹਵਾਨ ਉਮੀਦਵਾਰ ਲੋੜੀਂਦੇ ਕਾਗਜ਼ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ।
ਦੂਜੇ ਪਾਸੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਫਤਰ ਵਿੱਚ ਬਣੇ ਬੀਡੀਪੀਓ ਦਫ਼ਤਰ ਬਲਾਕ ਨੰਬਰ ਇੱਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਦੋਸ਼ ਲਗਾਏ ਕਿ ਉਹ ਕਈ ਦਿਨਾਂ ਤੋਂ ਐਨਓਸੀ ਲੈਣ ਲਈ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੂੰ ਐਨਓਸੀ ਦੇਣ ਲਈ ਟਾਲ ਮਟੋਲ ਕੀਤੀ ਜਾ ਰਹੀ ਹੈ।
ਮੌਜੂਦਾ ਕੁਝ ਸਾਬਕਾ ਸਰਪੰਚਾਂ ਨੇ ਦੋਸ਼ ਲਗਾਏ ਕਿ ਆਮ ਆਦਮੀ ਪਾਰਟੀ ਦੇ ਜੋ ਨੁਮਾਇੰਦੇ ਸਰਪੰਚੀ ਦੀ ਚੋਣ ਲੜ ਰਹੇ ਹਨ ਉਨ੍ਹਾਂ ਨੂੰ ਤਾਂ ਮਿੰਟੋ ਮਿੰਟ ਹੀ ਐਨਓਸੀ ਦਿੱਤੀ ਜਾ ਰਹੀ ਹੈ ਪਰ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Amritsar News: ਲੁੱਟ ਕਰਨ ਦੀ ਨੀਅਤ ਘਰ 'ਚ ਦਾਖਲ ਹੋਏ ਲੁਟੇਰਿਆਂ ਦਾ ਮਹਿਲਾ ਨੇ ਕੀਤਾ ਮੁਕਾਬਲਾ